ਹੈਦਰਾਬਾਦ: ਮਹਿੰਦਰਾ ਐਂਡ ਮਹਿੰਦਰਾ ਨੇ ਲੰਬੇ ਇੰਤਜ਼ਾਰ ਤੋਂ ਬਾਅਦ 15 ਅਗਸਤ ਨੂੰ ਆਪਣੀ ਨਵੀਂ 5-ਡੋਰ ਮਹਿੰਦਰਾ ਥਾਰ ਰੌਕਸ ਲਾਂਚ ਕੀਤੀ। ਕੰਪਨੀ ਨੇ ਆਪਣੇ 3-ਡੋਰ ਵਰਜ਼ਨ ਮਹਿੰਦਰਾ ਥਾਰ ਦੇ ਮੁਕਾਬਲੇ ਇਸ ਨਵੀਂ SUV 'ਚ ਕਈ ਬਦਲਾਅ ਕੀਤੇ ਹਨ। ਇੱਥੇ ਅਸੀਂ ਇਨ੍ਹਾਂ ਦੋਵਾਂ ਦੀ ਤੁਲਨਾ ਕਰਨ ਜਾ ਰਹੇ ਹਾਂ, ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਇਨ੍ਹਾਂ ਦੋਨੋ ਥਾਰਾਂ ਵਿੱਚ ਕੀ ਅੰਤਰ ਹੈ।
ਇੰਜਣ:
ਮਹਿੰਦਰਾ ਥਾਰ ਰੌਕਸ 5-ਡੋਰ | ਮਹਿੰਦਰਾ ਥਾਰ 3-ਡੋਰ |
2.2-ਲੀਟਰ ਡੀਜ਼ਲ ਇੰਜਣ 2.0-ਲੀਟਰ ਪੈਟਰੋਲ ਇੰਜਣ | 1.5-ਲੀਟਰ ਡੀਜ਼ਲ ਇੰਜਣ 2.2-ਲੀਟਰ ਡੀਜ਼ਲ ਇੰਜਣ 2.0-ਲੀਟਰ ਪੈਟਰੋਲ ਇੰਜਣ |
152 ਐਚਪੀ ਪਾਵਰ / 330 ਐਨਐਮ ਟਾਰਕ (ਡੀਜ਼ਲ) 175 ਐਚਪੀ ਪਾਵਰ / 370 ਐਨਐਮ ਟਾਰਕ (ਡੀਜ਼ਲ) 162 ਐਚਪੀ ਪਾਵਰ / 330 ਐਨਐਮ ਟਾਰਕ (ਪੈਟਰੋਲ) 177 ਐਚਪੀ ਪਾਵਰ / 380 ਐਨਐਮ ਟਾਰਕ (ਪੈਟਰੋਲ) | 118 ਐਚਪੀ ਪਾਵਰ / 300 ਐਨਐਮ ਟਾਰਕ (1.5-ਲੀਟਰ ਡੀਜ਼ਲ) 130 ਐਚਪੀ ਪਾਵਰ / 300 ਐਨਐਮ ਟਾਰਕ (2.2-ਲੀਟਰ ਡੀਜ਼ਲ) 150 ਐਚਪੀ ਪਾਵਰ / 320 ਐਨਐਮ ਟਾਰਕ (2.0-ਲੀਟਰ ਪੈਟਰੋਲ) |
6-ਸਪੀਡ ਮੈਨੂਅਲ ਗਿਅਰਬਾਕਸ (2 ਅਤੇ 4 ਵ੍ਹੀਲ ਡਰਾਈਵ ਡੀਜ਼ਲ) 6-ਸਪੀਡ ਮੈਨੂਅਲ ਗਿਅਰਬਾਕਸ (2 ਵ੍ਹੀਲ ਡਰਾਈਵ ਪੈਟਰੋਲ) | 6-ਸਪੀਡ ਮੈਨੂਅਲ ਗਿਅਰਬਾਕਸ (2 ਵ੍ਹੀਲ ਡਰਾਈਵ 1.5-L ਪੈਟਰੋਲ) 6-ਸਪੀਡ ਮੈਨੂਅਲ ਗਿਅਰਬਾਕਸ (2 ਅਤੇ 4 ਵ੍ਹੀਲ ਡਰਾਈਵ 2.2-L ਡੀਜ਼ਲ) 6-ਸਪੀਡ ਮੈਨੁਅਲ ਗਿਅਰਬਾਕਸ (2 ਵ੍ਹੀਲ ਡਰਾਈਵ 2.0-L ਡੀਜ਼ਲ) |
ਆਕਾਰ:
ਮਹਿੰਦਰਾ ਥਾਰ ਰੌਕਸ | ਮਹਿੰਦਰਾ ਥਾਰ | |
ਲੰਬਾਈ | 4,428 ਮਿਲੀਮੀਟਰ | 3,985 ਮਿਲੀਮੀਟਰ |
ਚੌੜਾਈ | 1,870 ਮਿਲੀਮੀਟਰ | 1,820 ਮਿਲੀਮੀਟਰ |
ਉਚਾਈ | 1,923 ਮਿਲੀਮੀਟਰ | 1,855 ਮਿਲੀਮੀਟਰ |
ਵ੍ਹੀਲਬੇਸ | 2,850 ਮਿਲੀਮੀਟਰ | 2,450 ਮਿਲੀਮੀਟਰ |
ਤੁਸੀਂ ਦੇਖ ਸਕਦੇ ਹੋ ਕਿ ਮਹਿੰਦਰਾ ਥਾਰ ਰੌਕਸ ਦਾ ਆਕਾਰ ਵਧਾਇਆ ਗਿਆ ਹੈ, ਜਿਸ ਕਾਰਨ ਇਹ ਵਧੇ ਹੋਏ ਵ੍ਹੀਲਬੇਸ ਦੇ ਨਾਲ ਵਧੇਰੇ ਕੈਬਿਨ ਸਪੇਸ ਪ੍ਰਦਾਨ ਕਰਦਾ ਹੈ। ਇਸਦੇ ਨਾਲ ਹੀ, ਜਿੱਥੇ 3-ਡੋਰ ਵਾਲੀ ਥਾਰ ਵਿੱਚ ਬੂਟ ਸਪੇਸ ਦੀ ਘਾਟ ਹੁੰਦੀ ਸੀ, ਪਰ ਥਾਰ ROXX ਵਿੱਚ ਹੁਣ 644 ਲੀਟਰ ਦੀ ਬੂਟ ਸਪੇਸ ਹੈ।
ਬਾਹਰੀ ਅਤੇ ਅੰਦਰੂਨੀ ਡਿਜ਼ਾਈਨ: 5-ਡੋਰ ਵਾਲੀ ਮਹਿੰਦਰਾ ਥਾਰ ਰੌਕਸ ਮਾਡਲ 'ਚ 3-ਡੋਰ ਥਾਰ ਮਾਡਲ ਦੀ ਤੁਲਨਾ 'ਚ ਅੱਗੇ ਅਤੇ ਪਿੱਛੇ ਕਈ ਬਦਲਾਅ ਕੀਤੇ ਗਏ ਹਨ। ਇਨ੍ਹਾਂ 'ਚ ਸੀ-ਪਿਲਰ ਏਰੀਏ 'ਚ ਤਿਕੋਣੀ ਆਕਾਰ ਦਾ ਕੰਟਰਾਸਟ ਬਲੈਕ ਕੁਆਟਰ ਗਲਾਸ ਦਿੱਤਾ ਗਿਆ ਹੈ।
4 wheels that carried the nation's anticipation now set a new standard in the world of SUVs - the only one that matters! Introducing the all new Thar ROXX.
— Mahindra Thar (@Mahindra_Thar) August 14, 2024
Prices start at
Petrol: ₹12.99 Lakh*
Diesel: ₹13.99 Lakh*
Know more: https://t.co/f9KpNAxVXI#THESUV #TharROXX… pic.twitter.com/acSJkRsfV4
ਪਿਛਲੇ ਪਾਸੇ ਆਮ ਵਾਂਗ ਸਪੇਅਰ ਵ੍ਹੀਲ ਫਿੱਟ ਕੀਤਾ ਗਿਆ ਹੈ, ਜੋ ਪੂਰੀ ਤਰ੍ਹਾਂ LED ਲਾਈਟਾਂ ਨਾਲ ਲੈਸ ਹੈ। ਮਹਿੰਦਰਾ ਥਾਰ ਆਰਓਐਕਸਐਕਸ ਕਾਰ ਦੇ ਅਗਲੇ ਹਿੱਸੇ 'ਤੇ LED ਹੈੱਡਲਾਈਟਸ ਅਤੇ C-ਆਕਾਰ ਦੇ DRL ਲੈਂਪ ਵਾਧੂ ਹਾਈਲਾਈਟਸ ਵਜੋਂ ਦਿੱਤੇ ਗਏ ਹਨ। ਪਰ ਜਿੱਥੋਂ ਤੱਕ 3-ਡੋਰ ਵਾਲੀ ਮਹਿੰਦਰਾ ਥਾਰ ਦੀ ਗੱਲ ਹੈ, ਤਾਂ ਇਸ ਵਿੱਚ ਐਲਈਡੀ ਲਾਈਟਾਂ ਦੀ ਵਰਤੋਂ ਨਹੀਂ ਕੀਤੀ ਗਈ ਹੈ।
ਮਹਿੰਦਰਾ ਥਾਰ ਦੇ ਫੀਚਰਸ: ਕੈਬਿਨ ਵਿੱਚ ਉਪਲਬਧ ਫੀਚਰਸ ਦੀ ਗੱਲ ਕਰੀਏ ਤਾਂ, ਮਹਿੰਦਰਾ ਥਾਰ ਦੇ 3-ਡੋਰ ਵਾਲੇ ਵਰਜ਼ਨ ਵਿੱਚ 7-ਇੰਚ ਇੰਫੋਟੇਨਮੈਂਟ ਸਿਸਟਮ, ਐਨਾਲਾਗ ਕਲੱਸਟਰ, ਮੈਨੂਅਲ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ, ਐਂਡਰਾਇਡ ਆਟੋ, ਐਪਲ ਕਾਰਪਲੇ, ਰਿਵਰਸ ਕੈਮਰਾ ਅਤੇ 2 ਏਅਰਬੈਗ ਸ਼ਾਮਲ ਹਨ।
ਮਹਿੰਦਰਾ ਥਾਰ ਰੌਕਸ ਦੇ ਫੀਚਰਸ: 5-ਡੋਰ ਵਾਲੀ ਮਹਿੰਦਰਾ ਥਾਰ ਰੌਕਸ 'ਚ ਪੈਨੋਰਾਮਿਕ ਸਨਰੂਫ, 10.25-ਇੰਚ ਇੰਫੋਟੇਨਮੈਂਟ ਸਿਸਟਮ, ਡਿਜੀਟਲ ਇੰਸਟਰੂਮੈਂਟ ਕਲੱਸਟਰ, ਆਟੋਮੈਟਿਕ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ, ਐਂਡਰਾਇਡ ਆਟੋ ਅਤੇ ਐਪਲ ਕਾਰਪਲੇ, 360 ਡਿਗਰੀ ਕੈਮਰਾ, 6 ਏਅਰਬੈਗ ਅਤੇ ਲੈਵਲ-2 ਏ.ਡੀ.ਏ.ਐੱਸ. ਸ਼ਾਨਦਾਰ ਵਿਸ਼ੇਸ਼ਤਾਵਾਂ ਉਪਲਬਧ ਹਨ।
- ਭਾਰਤ ਅੱਜ ਮਨਾ ਰਿਹਾ ਆਪਣਾ ਪਹਿਲਾ ਰਾਸ਼ਟਰੀ ਪੁਲਾੜ ਦਿਵਸ, ਜਾਣੋ ਕਿਸ ਪ੍ਰਾਪਤੀ ਤੋਂ ਬਾਅਦ ਹੋਈ ਸ਼ੁਰੂਆਤ - First National Space Day
- ਵਟਸਐਪ ਦਾ ਬਦਲੇਗਾ ਰੰਗ, ਹੁਣ ਯੂਜ਼ਰਸ ਆਪਣੀ ਪਸੰਦ ਦੇ ਹਿਸਾਬ ਨਾਲ ਸੈੱਟ ਕਰ ਸਕਣਗੇ ਐਪ ਦਾ ਕਲਰ, ਆ ਰਿਹਾ ਨਵਾਂ ਅਪਡੇਟ - WhatsApp Theme Feature
- Realme 13 5G ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਅਗਸਤ 'ਚ ਹੋਵੇਗੀ ਲਾਂਚ, ਫੋਨ ਦੇ ਲੁੱਕ ਦਾ ਵੀ ਹੋਇਆ ਖੁਲਾਸਾ - Realme 13 5G Series Launch Date
ਕੀਮਤ: 3-ਡੋਰ ਵਾਲੀ ਮਹਿੰਦਰਾ ਥਾਰ SUV ਮਾਡਲ ਦੀ ਐਕਸ-ਸ਼ੋਰੂਮ ਕੀਮਤ 11.35 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 17.60 ਲੱਖ ਰੁਪਏ ਤੱਕ ਜਾਂਦੀ ਹੈ। 5-ਡੋਰ ਮਹਿੰਦਰਾ Thar ROXX ਦੇ 2-ਵ੍ਹੀਲ ਡਰਾਈਵ ਵੇਰੀਐਂਟ ਦੀ ਕੀਮਤ 12.99 ਲੱਖ ਰੁਪਏ ਤੋਂ ਸ਼ੁਰੂ ਹੋ ਕੇ 20.49 ਲੱਖ ਰੁਪਏ ਹੈ। ਜਦਕਿ ਥਾਰ ROXX ਦੇ 4 ਵ੍ਹੀਲ ਡਰਾਈਵ ਵੇਰੀਐਂਟ ਦੀ ਕੀਮਤ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।