ਹੈਦਰਾਬਾਦ: Vivo ਆਪਣੇ ਭਾਰਤੀ ਗ੍ਰਾਹਕਾਂ ਲਈ Vivo X Fold 3 Pro ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਇਸ ਫੋਨ ਨੂੰ ਲਗਾਤਾਰ ਟੀਜ਼ ਕਰ ਰਹੀ ਹੈ। ਇਸ ਫੋਨ ਦਾ ਲੈਡਿੰਗ ਪੇਜ ਫਲਿੱਪਕਾਰਟ 'ਤੇ ਲਾਈਵ ਹੋ ਗਿਆ ਹੈ। ਹੁਣ ਇਸ ਫੋਨ ਦੀ ਲਾਂਚ ਡੇਟ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ।
Vivo X Fold 3 Pro ਦੀ ਲਾਂਚ ਡੇਟ: ਕੰਪਨੀ ਅਜੇ ਇਸ ਫੋਨ ਨੂੰ 'Coming Soon' ਦੇ ਟੈਗ ਨਾਲ ਹੀ ਟੀਜ਼ ਕਰ ਰਹੀ ਹੈ। ਹੁਣ ਇਸ ਫੋਨ ਦੀ ਲਾਂਚ ਡੇਟ ਬਾਰੇ ਖਬਰ ਸਾਹਮਣੇ ਆਈ ਹੈ ਕਿ ਇਹ ਫੋਨ 6 ਜੂਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਇਹ ਫੋਨ "India's Lightest Fold" ਪੰਚ ਦੇ ਨਾਲ ਡਿਸਪਲੇ ਕੀਤਾ ਜਾ ਰਿਹਾ ਹੈ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ ਭਾਰਤ ਦਾ ਸਭ ਤੋਂ ਹਲਕਾ ਫੋਨ ਹੋ ਸਕਦਾ ਹੈ। ਰਿਪੋਰਟਸ ਦੀ ਮੰਨੀਏ, ਤਾਂ Vivo X Fold 3 Pro ਦਾ ਭਾਰ 236g ਹੋਵੇਗਾ।
Vivo X Fold 3 Pro ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.53 ਇੰਚ ਦੀ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 2480x2200 Resolution ਦੇ ਨਾਲ 8.03 ਇੰਚ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Snapdragon 8 Gen 3 ਚਿਪਸੈੱਟ ਮਿਲ ਸਕਦੀ ਹੈ, ਜਿਸਨੂੰ Adreno 750 GPU ਦੇ ਨਾਲ ਜੋੜਿਆ ਗਿਆ ਹੈ। ਇਸ ਫੋਨ ਨੂੰ 16GB ਰੈਮ ਅਤੇ 1TB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਵੱਲੋ ਅਜੇ ਇਸ ਫੋਨ ਦੇ ਫੀਚਰਸ ਅਤੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।