ਹੈਦਰਾਬਾਦ: ਚੀਨੀ ਕੰਪਨੀ Realme ਨੇ ਅੱਜ ਆਪਣੇ ਗ੍ਰਾਹਕਾਂ ਲਈ Realme P ਸੀਰੀਜ਼, Realme Pad 2 ਅਤੇ Realme Buds T110 ਨੂੰ ਲਾਂਚ ਕਰ ਦਿੱਤਾ ਹੈ। Realme P ਸੀਰੀਜ਼ 'ਚ Realme P1 ਅਤੇ Realme P1 ਪ੍ਰੋ ਸਮਾਰਟਫੋਨ ਪੇਸ਼ ਕੀਤੇ ਗਏ ਹਨ। ਇਨ੍ਹਾਂ ਡਿਵਾਈਸਾਂ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। Realme Pad 2 ਅਤੇ Realme Buds T110 ਦੀ ਸੇਲ ਦਾ ਵੀ ਐਲਾਨ ਹੋ ਗਿਆ ਹੈ। ਇਨ੍ਹਾਂ ਦੋਨੋ ਡਿਵਾਈਸਾਂ ਦੀ ਸੇਲ 19 ਅਪ੍ਰੈਲ ਨੂੰ ਸ਼ੁਰੂ ਹੋਵੇਗੀ। ਸੇਲ ਦੌਰਾਨ ਤੁਸੀਂ ਖਾਸ ਆਫ਼ਰਸ ਦੇ ਨਾਲ ਇਨ੍ਹਾਂ ਡਿਵਾਈਸਾਂ ਨੂੰ ਖਰੀਦ ਸਕੋਗੇ।
Realme Pad 2 ਅਤੇ Realme Buds T110 ਦੀ ਸੇਲ: ਕੰਪਨੀ ਲੰਬੇ ਸਮੇਂ ਤੋਂ ਇਨ੍ਹਾਂ ਡਿਵਾਈਸਾਂ ਨੂੰ ਟੀਜ਼ ਕਰ ਰਹੀ ਸੀ। ਇਨ੍ਹਾਂ ਡਿਵਾਈਸਾਂ ਨੂੰ ਤੁਸੀਂ ਕੰਪਨੀ ਦੀ ਵੈੱਬਸਾਈਟ ਅਤੇ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਰਾਹੀ ਆਰਡਰ ਕਰ ਸਕੋਗੇ। ਇਨ੍ਹਾਂ ਦੋਨੋ ਡਿਵਾਈਸਾਂ ਦੀ ਪਹਿਲੀ ਸੇਲ 19 ਅਪ੍ਰੈਲ ਨੂੰ ਦੁਪਹਿਰ 12 ਵਜੇ ਹੋਣ ਜਾ ਰਹੀ ਹੈ।
Realme Pad 2 ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 11.5 ਇੰਚ ਦੀ 2K ਸੂਪਰ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਟੈਬਲੇਟ 'ਚ ਮੀਡੀਆਟੇਕ Helio G99 ਚਿਪਸੈੱਟ ਦਿੱਤੀ ਗਈ ਹੈ। ਇਸ ਟੈਬਲੇਟ ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਟੈਬਲੇਟ ਦੇ ਬੈਕ ਪੈਨਲ 'ਤੇ 8MP AI ਕੈਮਰਾ ਅਤੇ ਸਾਹਮਣੇ 5MP ਦਾ ਕੈਮਰਾ ਮਿਲਦਾ ਹੈ। ਇਸ ਟੈਬਲੇਟ 'ਚ 8360mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। Realme Pad 2 ਨੂੰ ਗ੍ਰੀਨ ਅਤੇ ਗ੍ਰੇ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਹੈ।
Realme Buds T110 ਦੇ ਫੀਚਰਸ: Realme Buds T110 ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਏਅਰਬੱਡਸ 'ਚ ਬਲੂਟੁੱਥ 5.4 ਕਨੈਕਟੀਵਿਟੀ ਦਿੱਤੀ ਗਈ ਹੈ ਅਤੇ ਆਨ-ਡਿਵਾਈਸ ਟਚ ਕੰਟਰੋਲ ਮਿਲਦਾ ਹੈ। ਇਨ੍ਹਾਂ ਏਅਰਬੱਡਸ 'ਚ 10mm ਡਰਾਈਵਰ ਅਤੇ AI-ਅਧਾਰਤ Environmental Noise Cancellation ਫੀਚਰ ਮਿਲਦਾ ਹੈ। Realme Buds T110 ਏਅਰਬੱਡਸ 'ਚ ਕੁੱਲ 38 ਘੰਟੇ ਦੀ ਬੈਟਰੀ ਲਾਈਫ਼ ਦਿੱਤੀ ਗਈ ਹੈ। ਇਹ ਏਅਰਬੱਡਸ IP55 ਰੇਟਿੰਗ ਦੇ ਨਾਲ ਆਉਦੇ ਹਨ ਅਤੇ ਗੇਮਿੰਗ ਲਈ 88ms ਲੇਟੈਂਸੀ ਦਰ ਦਿੱਤੀ ਗਈ ਹੈ। ਇਨ੍ਹਾਂ ਬੱਡਸ ਨੂੰ ਬਲੈਕ, ਬਲੂ, ਗ੍ਰੀਨ ਅਤੇ ਵਾਈਟ ਕਲਰ ਆਪਸ਼ਨ 'ਚ ਪੇਸ਼ ਕੀਤਾ ਗਿਆ ਹੈ।
- Vivo T3x 5G ਸਮਾਰਟਫੋਨ ਲਾਂਚ ਹੋਣ 'ਚ ਸਿਰਫ਼ 2 ਦਿਨ ਬਾਕੀ, ਮਿਲਣਗੇ ਸ਼ਾਨਦਾਰ ਫੀਚਰਸ - Vivo T3x 5G Launch Date
- Motorola Edge 50 Ultra ਸਮਾਰਟਫੋਨ ਕੱਲ੍ਹ ਹੋਵੇਗਾ ਲਾਂਚ, ਕੰਪਨੀ ਨੇ Peach Fuzz ਕਲਰ 'ਚ ਕੀਤਾ ਟੀਜ਼ - Motorola Edge 50 Ultra Launch Date
- Moto G64 5g ਸਮਾਰਟਫੋਨ ਕੱਲ੍ਹ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Moto G64 5g Launch Date
Realme Pad 2 ਅਤੇ Realme Buds T110 ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Realme Pad 2 ਦੀ ਕੀਮਤ 17,999 ਰੁਪਏ ਅਤੇ Realme Buds T110 ਦੀ ਕੀਮਤ 1,299 ਰੁਪਏ ਰੱਖੀ ਗਈ ਹੈ। Realme Pad 2 ਦੇ 6GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 2000 ਰੁਪਏ ਦੀ ਛੋਟ ਤੋਂ ਬਾਅਦ 15,999 ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ, Realme Buds T110 ਨੂੰ ਸਿਰਫ 200 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਣ ਦਾ ਆਪਸ਼ਨ ਮਿਲੇਗਾ।