ਹੈਦਰਾਬਾਦ: ਜੀਓ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਸਾਲ ਕੰਪਨੀ ਨੇ ਆਪਣੇ ਰਿਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧਾ ਕੀਤਾ ਸੀ, ਜਿਸ ਕਰਕੇ ਕਈ ਯੂਜ਼ਰਸ ਜੀਓ ਨੂੰ ਛੱਡ ਕੇ ਹੋਰ ਸਸਤੇ ਰਿਚਾਰਜ ਪਲੈਨਸ ਵੱਲ ਵਧਣ ਲੱਗੇ ਸੀ। ਹੁਣ ਕੰਪਨੀ ਨੇ ਆਪਣੇ ਗ੍ਰਾਹਕਾਂ ਨੂੰ ਇੱਕ ਹੋਰ ਝਟਕਾ ਦੇ ਦਿੱਤਾ ਹੈ। ਕੰਪਨੀ ਨੇ 2 ਰਿਚਾਰਜ ਪਲੈਨਸ ਦੀ ਵੈਲਿਡੀਟੀ ਘੱਟ ਕਰ ਦਿੱਤੀ ਹੈ। ਇਹ ਦੋ ਪਲੈਨ 19 ਅਤੇ 29 ਰੁਪਏ ਵਾਲੇ ਹਨ। ਇਹ ਕੰਪਨੀ ਦੇ ਸਭ ਤੋਂ ਮਸ਼ਹੂਰ ਪਲੈਨਸ ਹਨ, ਜਿਨ੍ਹਾਂ ਨੂੰ ਲੋਕ ਡਾਟਾ ਖਤਮ ਹੋਣ ਤੋਂ ਬਾਅਦ ਹੋਰ ਡਾਟਾ ਦੀ ਲੋੜ ਪੈਣ 'ਤੇ ਖਰੀਦਦੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਪਹਿਲਾ ਇਨ੍ਹਾਂ ਦੋਨਾਂ ਪਲੈਨਾਂ ਦੀ ਕੀਮਤ ਵੀ ਸਸਤੀ ਸੀ ਪਰ ਜੁਲਾਈ 'ਚ ਹੋਏ ਵਾਧੇ ਕਾਰਨ 15 ਰੁਪਏ ਵਾਲੇ ਪਲੈਨ ਦੀ ਕੀਮਤ 19 ਅਤੇ 25 ਰੁਪਏ ਵਾਲੇ ਪਲੈਨ ਦੀ ਕੀਮਤ 29 ਕਰ ਦਿੱਤੀ ਗਈ ਸੀ।
19 ਅਤੇ 29 ਰੁਪਏ ਵਾਲੇ ਪਲੈਨ ਦੀ ਵੈਲਿਡਿਟੀ 'ਚ ਬਦਲਾਅ
ਟੈਲੀਕਾਮਟਾਕ ਦੀ ਰਿਪੋਰਟ ਅਨੁਸਾਰ, ਜੀਓ ਨੇ 19 ਅਤੇ 29 ਰੁਪਏ ਵਾਲੇ ਪਲੈਨ ਦੀ ਵੈਲਿਡਿਟੀ 'ਚ ਬਦਲਾਅ ਕੀਤਾ ਹੈ। 19 ਰੁਪਏ ਵਾਲੇ ਪਲੈਨ ਦੀ ਵੈਲਿਡਿਟੀ ਪਹਿਲਾ ਯੂਜ਼ਰਸ ਦੇ ਬੇਸ ਐਕਟਿਵ ਪਲੈਨ ਜਿੰਨੀ ਹੁੰਦੀ ਸੀ। ਉਦਾਹਰਣ ਲਈ ਜੇਕਰ ਯੂਜ਼ਰਸ ਦੀ ਬੇਸ ਪਲੈਨ ਦੀ ਵੈਲਿਡਿਟੀ 70 ਦਿਨਾਂ ਦੀ ਬਚੀ ਹੁੰਦੀ ਸੀ ਤਾਂ ਇਹ 19 ਰੁਪਏ ਵਾਲਾ ਡਾਟਾ ਵੀ 70 ਦਿਨਾਂ ਤੱਕ ਜਾਂ ਪੁਰਾਣੇ ਡਾਟਾ ਦੇ ਪੂਰੀ ਤਰ੍ਹਾਂ ਇਸਤੇਮਾਲ ਹੋਣ ਤੱਕ ਕੰਮ ਕਰਦਾ ਸੀ। ਪਰ ਹੁਣ ਬਦਲਾਅ ਤੋਂ ਬਾਅਦ ਵੈਲਿਡਿਟੀ ਇੱਕ ਦਿਨ ਕਰ ਦਿੱਤੀ ਗਈ ਹੈ।
ਅਜਿਹਾ ਹੀ 29 ਰੁਪਏ ਵਾਲੇ ਪਲੈਨ ਨਾਲ ਕੀਤਾ ਗਿਆ ਹੈ। ਇਸਦੀ ਵੈਲਿਡਿਟੀ ਵੀ ਯੂਜ਼ਰਸ ਦੇ ਬੇਸ ਐਕਟਿਵ ਪਲੈਨ ਜਿੰਨੀ ਹੀ ਹੁੰਦੀ ਸੀ। ਪਰ ਹੁਣ ਜੀਓ ਦੇ 29 ਰੁਪਏ ਵਾਲੇ ਪਲੈਨ ਦੀ 2 ਦਿਨਾਂ ਦੀ ਵੈਲਿਡਿਟੀ ਕਰ ਦਿੱਤੀ ਗਈ ਹੈ।
ਗ੍ਰਾਹਕਾਂ ਨੂੰ ਹੋਵੇਗਾ ਨੁਕਸਾਨ
ਇਨ੍ਹਾਂ ਪਲੈਨਸ ਦੀ ਵੈਧਤਾ ਵਿੱਚ ਜੀਓ ਦੁਆਰਾ ਹਾਲ ਹੀ ਵਿੱਚ ਕੀਤੇ ਗਏ ਬਦਲਾਅ ਟੈਲੀਕਾਮ ਕੰਪਨੀ ਦੇ ਆਪਣੇ ਗ੍ਰਾਹਕਾਂ ਤੋਂ ਵੱਧ ਕਮਾਈ ਕਰਨ ਦੇ ਯਤਨਾਂ ਨੂੰ ਦਰਸਾਉਂਦੇ ਹਨ। ਜਦਕਿ ਗ੍ਰਾਹਕ ਪ੍ਰਭਾਵੀ ਤੌਰ 'ਤੇ ਉਸੇ ਕੀਮਤ ਦਾ ਭੁਗਤਾਨ ਕਰ ਰਹੇ ਹਨ ਅਤੇ ਉਸੇ ਮਾਤਰਾ ਵਿੱਚ ਡਾਟਾ ਪ੍ਰਾਪਤ ਕਰ ਰਹੇ ਹਨ। ਘੱਟ ਗਈ ਵੈਧਤਾ ਦਾ ਮਤਲਬ ਹੈ ਕਿ ਜਦੋਂ ਵੀ ਲੋਕਾਂ ਨੂੰ ਵਧੇਰੇ ਡੇਟਾ ਦੀ ਲੋੜ ਹੋਵੇਗੀ ਤਾਂ ਉਨ੍ਹਾਂ ਨੂੰ ਦੁਬਾਰਾ ਰਿਚਾਰਜ ਕਰਨਾ ਹੋਵੇਗਾ, ਭਾਵੇਂ ਉਹ ਪਹਿਲੀ ਵਾਰ ਵਾਊਚਰ ਤੋਂ ਪੂਰੇ ਡੇਟਾ ਦੀ ਵਰਤੋਂ ਨਾ ਕਰਦੇ ਹੋਣ। ਯਾਨੀ ਜੇਕਰ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਇਸ ਦਾ ਨੁਕਸਾਨ ਗ੍ਰਾਹਕਾਂ ਨੂੰ ਹੈ।
ਇਹ ਵੀ ਪੜ੍ਹੋ:-