ETV Bharat / technology

Infinix Note 40 ਸੀਰੀਜ਼ ਦਾ ਸਪੈਸ਼ਲ ਐਡਿਸ਼ਨ ਜਲਦ ਹੋ ਸਕਦੈ ਲਾਂਚ, ਕੰਪਨੀ ਨੇ ਸ਼ੇਅਰ ਕੀਤਾ ਟੀਜ਼ਰ - Infinix Note 40 Series New Edition - INFINIX NOTE 40 SERIES NEW EDITION

Infinix Note 40 Series New Edition: Infinix ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Infinix Note 40 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ ਨੂੰ ਤਿੰਨ ਮਾਡਲਾਂ 'ਚ ਪੇਸ਼ ਕੀਤਾ ਗਿਆ ਸੀ। ਹੁਣ ਕੰਪਨੀ Infinix Note 40 ਸੀਰੀਜ਼ ਦੇ ਸਪੈਸ਼ਲ ਐਡਿਸ਼ਨ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੋਨ ਨੂੰ ਨਵੇਂ ਮਾਡਲ ਦੇ ਨਾਲ ਲਿਆਂਦਾ ਜਾ ਰਿਹਾ ਹੈ।

Infinix Note 40 Series New Edition
Infinix Note 40 Series New Edition (Twitter)
author img

By ETV Bharat Tech Team

Published : Jun 5, 2024, 10:18 AM IST

ਹੈਦਰਾਬਾਦ: Infinix ਨੇ ਪਿਛਲੇ ਦਿਨੀਂ ਹੀ ਆਪਣੇ ਗ੍ਰਾਹਕਾਂ ਲਈ Infinix Note 40 ਸੀਰੀਜ਼ ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਇਸ ਸੀਰੀਜ਼ ਦੇ ਨਵੇਂ ਸਪੈਸ਼ਲ ਐਡਿਸ਼ਨ ਨੂੰ ਲਿਆਉਣ ਦੀ ਤਿਆਰੀ ਵਿੱਚ ਹੈ। ਕੰਪਨੀ ਨੇ ਇਸ ਐਡਿਸ਼ਨ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। Infinix Note 40 ਸੀਰੀਜ਼ ਨੂੰ ਨਵੇਂ ਮਾਡਲ ਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਕੰਪਨੀ ਨੇ ਅਧਿਕਾਰਿਤ X ਅਕਾਊਂਟ ਰਾਹੀ ਜਾਣਕਾਰੀ ਦਿੱਤੀ ਹੈ ਕਿ ਯੂਜ਼ਰਸ ਲਈ Infinix Note 40 ਸੀਰੀਜ਼ ਨੂੰ Racing Edition ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।

Infinix Note 40 ਸੀਰੀਜ਼ ਦਾ ਡਿਜ਼ਾਈਨ: ਕੰਪਨੀ ਦੁਆਰਾ ਸ਼ੇਅਰ ਕੀਤੇ ਗਏ ਇਸ ਵੀਡੀਓ 'ਚ Infinix Note 40 ਸੀਰੀਜ਼ ਨੂੰ ਨਵੇਂ ਸਪੈਸ਼ਲ ਐਡਿਸ਼ਨ ਡਿਜ਼ਾਈਨ 'ਚ ਦੇਖਿਆ ਜਾ ਸਕਦਾ ਹੈ। ਫੋਨ ਦੇ ਕੈਮਰਾ ਮੋਡਿਊਲ ਦੇ ਨਾਲ ਇੱਕ tri-color strip ਅਤੇ BMW ਲੋਗੋ ਦਿਖਾਈ ਦੇ ਰਿਹਾ ਹੈ। Infinix Note 40 ਸੀਰੀਜ਼ Racing Edition ਦੇ ਬੈਕ ਸਾਈਡ 'ਤੇ ਤਿੰਨ ਪੈਰਲਲ ਲਾਈਨਸ ਨਜ਼ਰ ਆ ਸਕਦੀਆਂ ਹਨ। ਫਿਲਹਾਲ, ਅਜੇ Infinix Note 40 ਸੀਰੀਜ਼ Racing Edition ਦੀ ਲਾਂਚ ਡੇਟ ਅਤੇ ਕੀਮਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੰਪਨੀ ਆਉਣ ਵਾਲੇ ਦਿਨਾਂ 'ਚ ਇਸ ਬਾਰੇ ਜਾਣਕਾਰੀ ਦੇ ਸਕਦੀ ਹੈ।

ਕੱਲ੍ਹ ਲਾਂਚ ਹੋਵੇਗਾ Vivo X Fold 3 Pro ਸਮਾਰਟਫੋਨ: ਇਸ ਤੋਂ ਇਲਾਵਾ, ਵੀਵੋ ਆਪਣੇ ਭਾਰਤੀ ਗ੍ਰਾਹਕਾਂ ਲਈ Vivo X Fold 3 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਹੈ। ਬੀਤੇ ਦਿਨੀ ਹੀ ਇਸ ਫੋਨ ਦੀ ਲਾਂਚ ਡੇਟ ਬਾਰੇ ਖੁਲਾਸਾ ਕਰ ਦਿੱਤਾ ਗਿਆ ਸੀ। ਇਹ ਸਮਾਰਟਫੋਨ 6 ਜੂਨ ਨੂੰ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਫੋਨ ਦੇ ਲਾਂਚ ਹੋਣ ਤੋਂ ਪਹਿਲਾ ਹੀ ਇਸਦੇ ਫੀਚਰਸ ਵੀ ਸਾਹਮਣੇ ਆ ਗਏ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.