ਹੈਦਰਾਬਾਦ: Redmi ਆਪਣੇ ਗ੍ਰਾਹਕਾਂ ਲਈ ਜਲਦ ਹੀ Redmi Turbo 3 ਸਮਾਰਟਫੋਨ ਨੂੰ ਲਾਂਚ ਕਰੇਗਾ। ਇਸ ਫੋਨ ਨੂੰ ਚੀਨ 'ਚ ਪੇਸ਼ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇਸ ਫੋਨ ਦੇ ਲੁੱਕ ਅਤੇ ਲਾਂਚ ਡੇਟ ਨੂੰ ਲੈ ਕੇ ਜਾਣਕਾਰੀ ਦੇ ਦਿੱਤੀ ਹੈ। ਇਹ ਸਮਾਰਟਫੋਨ 10 ਅਪ੍ਰੈਲ ਨੂੰ ਚੀਨ 'ਚ ਸ਼ਾਮ 7 ਵਜੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਫਲੈਟ ਡਿਜ਼ਾਈਨ ਦੇ ਨਾਲ ਦੇਖਿਆ ਜਾ ਸਕਦਾ ਹੈ।
- Nothing ਕੰਪਨੀ ਨੇ ਕੀਤਾ ਐਲਾਨ, ਇਸ ਮਹੀਨੇ ਦੋ ਆਡੀਓ ਡਿਵਾਈਸਾਂ ਨੂੰ ਕੀਤਾ ਜਾ ਸਕਦਾ ਹੈ ਪੇਸ਼ - Nothing Ear and Nothing Ear a
- Google Pixel 8a ਸਮਾਰਟਫੋਨ ਜਲਦ ਹੋ ਸਕਦੈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Google Pixel 8a Launch Date
- Samsung Galaxy M15 5G ਅਤੇ Galaxy M55 5G ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Samsung Galaxy M15 5G Pre Booking
Redmi Turbo 3 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 8s ਜੇਨ 3 ਚਿਪਸੈੱਟ ਮਿਲ ਸਕਦੀ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਨੇ 1.75 ਮਿਲੀਅਨ ਤੋਂ ਜ਼ਿਆਦਾ AnTuTu ਸਕੋਰ ਹਾਸਲ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਫੋਨ ਨੂੰ 16GB ਰੈਮ ਦੇ ਨਾਲ ਲਿਆਂਦਾ ਜਾ ਸਕਦਾ ਹੈ। ਇਸ ਫੋਨ ਦੇ ਸੱਜੇ ਪਾਸੇ ਤੁਹਾਨੂੰ ਪਾਵਰ ਬਟਨ ਅਤੇ ਵਾਲੀਅਮ ਰੌਕਰ ਦੇਖਣ ਨੂੰ ਮਿਲੇਗਾ। ਇਸ ਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 90 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਰਿਅਰ ਪੈਨਲ 'ਤੇ LED ਰਿੰਗ ਦੇ ਨਾਲ ਦੋ ਕੈਮਰੇ ਮਿਲ ਸਕਦੇ ਹਨ, ਜਿਸ 'ਚ 50MP ਦਾ Sony IMX882 ਸੈਂਸਰ ਅਤੇ 200MP ਦਾ ਮੇਨ ਕੈਮਰਾ ਸ਼ਾਮਲ ਹੋਵੇਗਾ। ਟਿਪਸਟਰ ਅਭਿਸ਼ੇਕ ਯਾਦਵ ਨੇ ਵੀ ਇਸ ਫੋਨ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਫੋਨ ਨੂੰ ਤਿੰਨ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ, Redmi Turbo 3 ਸਮਾਰਟਫੋਨ ਦੀ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਹੋਇਆ ਹੈ।