ਹੈਦਰਾਬਾਦ: POCO ਆਪਣੇ ਗ੍ਰਾਹਕਾਂ ਲਈ POCO X6 Neo ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸਮਾਰਟਫੋਨ ਭਾਰਤ 'ਚ ਲਾਂਚ ਕੀਤਾ ਜਾਵੇਗਾ। ਹੁਣ ਕੰਪਨੀ ਨੇ POCO X6 Neo ਸਮਾਰਟਫੋਨ ਦੀ ਲਾਂਚ ਡੇਟ ਬਾਰੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਕੰਪਨੀ ਇਸ ਸਮਾਰਟਫੋਨ ਨੂੰ ਲਗਾਤਾਰ ਟੀਜ਼ ਕਰ ਰਹੀ ਹੈ। ਇਸ ਫੋਨ ਦਾ ਲੈਡਿੰਗ ਪੇਜ਼ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਜਾਰੀ ਕੀਤਾ ਗਿਆ ਹੈ।
POCO X6 Neo ਦੀ ਲਾਂਚ ਡੇਟ: POCO X6 Neo ਸਮਾਰਟਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਇਹ ਸਮਾਰਟਫੋਨ 13 ਮਾਰਚ ਨੂੰ ਲਾਂਚ ਕੀਤਾ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਕੰਪਨੀ ਨੇ ਇਸ ਫੋਨ ਦੇ ਫੀਚਰਸ ਬਾਰੇ ਜਾਣਕਾਰੀ ਦੇਣਾ ਸ਼ੁਰੂ ਕਰ ਦਿੱਤਾ ਹੈ। ਕੰਪਨੀ ਨੇ ਇੱਕ ਨਵੇਂ ਅਪਡੇਟ 'ਚ POCO X6 Neo ਦੇ ਡਿਸਪਲੇ ਅਤੇ ਡਿਜ਼ਾਈਨ ਬਾਰੇ ਜਾਣਕਾਰੀ ਦਿੱਤੀ ਹੈ।
POCO X6 Neo ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 120Hz AMOLED ਡਿਸਪਲੇ ਮਿਲੇਗੀ। ਇਹ ਫੋਨ 93.9 ਫੀਸਦੀ ਸਕ੍ਰੀਨ ਟੂ ਬਾਡੀ ਅਨੁਪਾਤ ਦੇ ਨਾਲ ਟੀਜ਼ ਕੀਤਾ ਗਿਆ ਹੈ। POCO X6 Neo ਸਮਾਰਟਫੋਨ ਬੇਜ਼ਲ ਲੇਸ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਹ ਸਮਾਰਟਫੋਨ 7.69mm ਦੀ ਥਿਕਨੈੱਸ ਦੇ ਨਾਲ ਆ ਰਿਹਾ ਹੈ। ਇਸ ਸਮਾਰਟਫੋਨ ਨੂੰ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ ਲਿਆਂਦੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।
POCO ਇੰਡੀਆ ਦੇ ਹੈੱਡ ਨੇ ਦਿੱਤੀ POCO X6 Neo ਬਾਰੇ ਜਾਣਕਾਰੀ: POCO ਇੰਡੀਆ ਦੇ ਹੈੱਡ ਹਿਮਾਂਸ਼ੂ ਟੰਡਨ ਨੇ ਹਾਲ ਹੀ ਵਿੱਚ ਇੱਕ ਪੋਸਟ ਸ਼ੇਅਰ ਕਰਦੇ ਹੋਏ ਇਸ ਸਮਾਰਟਫੋਨ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਲਿਖਿਆ ਸੀ," ਅੱਜ ਦੇ ਲਾਂਚ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਸਾਰੇ Realme Neo ਅਪਗ੍ਰੇਡ ਦਾ ਇੰਤਜ਼ਾਰ ਕਰ ਰਹੇ ਹਨ। ਇਸ ਪੋਸਟ 'ਚ ਪੋਕੋ ਇੰਡੀਆ ਦੇ ਹੈੱਡ ਨੇ Realme ਦੁਆਰਾ 6 ਮਾਰਚ ਨੂੰ ਲਾਂਚ ਕੀਤੇ ਗਏ ਫੋਨ 'ਤੇ ਵੀ ਤੰਜ ਕੱਸਿਆ ਸੀ। ਹੁਣ ਹਿਮਾਂਸ਼ੂ ਟੰਡਨ ਨੇ ਇੱਕ ਹੋਰ ਪੋਸਟ ਸ਼ੇਅਰ ਕਰਕੇ POCO X6 Neo ਸਮਾਰਟਫੋਨ ਦੀ ਲਾਂਚ ਡੇਟ ਬਾਰੇ ਜਾਣਕਾਰੀ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਸਮਾਰਟਫੋਨ 13 ਮਾਰਚ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ। POCO X6 Neo ਸਮਾਰਟਫੋਨ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।