ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme Watch S2 ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਇਸਦੀ ਲਾਂਚ ਡੇਟ ਬਾਰੇ ਪੁਸ਼ਟੀ ਕਰ ਦਿੱਤੀ ਹੈ। Realme Watch S2 ਨੂੰ Realme 13 ਪ੍ਰੋ 5G ਸੀਰੀਜ਼ ਦੇ ਨਾਲ ਪੇਸ਼ ਕੀਤਾ ਜਾਵੇਗਾ। ਕੰਪਨੀ ਨੇ ਇਸ ਵਾਚ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ, ਜਿਸ 'ਚ AI ਵੌਇਸ ਅਸਿਸਟੈਂਟ ਫੀਚਰ ਨੂੰ ਦਿਖਾਇਆ ਗਿਆ ਹੈ। ਯੂਜ਼ਰਸ ਸਿਰਫ਼ ਬੋਲ ਕੇ AI ਐਕਸੈਸ ਕਰ ਸਕਣਗੇ।
\The Countdown to Style is On!
— realme (@realmeIndia) July 16, 2024
Get ready to redefine your wrist game with the realme Watch S2 – where AI meets style.
Wear Your AI & stay ahead of the curve. Launching July 30th, 12 PM.
Stay tuned for more details.
Know more:https://t.co/xWgcwjPsvR https://t.co/m4Pv0dh5Pp pic.twitter.com/l47SdnT5UJ
Realme Watch S2 ਦੀ ਲਾਂਚ ਡੇਟ: ਲਾਂਚ ਤੋਂ ਪਹਿਲਾ ਹੀ Realme Watch S2 ਦੇ ਰੀਟੇਲ ਬਾਕਸ ਦੀ ਫੋਟੋ ਅਤੇ ਫੀਚਰਸ ਔਨਲਾਈਨ ਲੀਕ ਹੋ ਗਏ ਹਨ। ਇਹ ਸਮਾਰਟਵਾਚ 30 ਜੁਲਾਈ ਨੂੰ ਭਾਰਤ 'ਚ ਲਾਂਚ ਕੀਤੀ ਜਾ ਰਹੀ ਹੈ। Realme Watch S2 ਦੇ ਨਾਲ 30 ਜੁਲਾਈ ਨੂੰ Realme 13 ਪ੍ਰੋ 5G ਸੀਰੀਜ਼ ਵੀ ਪੇਸ਼ ਕੀਤੀ ਜਾ ਰਹੀ ਹੈ। ਇਹ ਦੋਨੋ ਡਿਵਾਈਸਾਂ 30 ਜੁਲਾਈ ਨੂੰ ਦੁਪਹਿਰ 12 ਵਜੇ ਲਾਂਚ ਕੀਤੀਆਂ ਜਾਣਗੀਆਂ। ਲਾਂਚ ਵਾਲੇ ਦਿਨ ਹੀ ਇਨ੍ਹਾਂ ਦੀ ਕੀਮਤ ਅਤੇ ਫੀਚਰਸ ਬਾਰੇ ਖੁਲਾਸਾ ਹੋਵੇਗਾ।
- Realme 13 Pro ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Realme 13 Pro Launch Date
- Honor 200 ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਲਾਂਚਿੰਗ ਨੂੰ ਸਿਰਫ਼ ਦੋ ਦਿਨ ਬਾਕੀ - Honor 200 Series Launch Date
- CMF Phone 1 ਸਮਾਰਟਫੋਨ ਦੇ ਡਿਜ਼ਾਈਨ ਨੇ ਜਿੱਤਿਆ ਲੋਕਾਂ ਦਾ ਦਿਲ, ਪਹਿਲੇ 3 ਘੰਟਿਆਂ 'ਚ ਵਿਕੇ 1 ਲੱਖ ਫੋਨ - CMF Phone 1 Sales Record
Exclusive: Realme is launching a new smartwatch in 🇮🇳 India!
— Ishan Agarwal (@ishanagarwal24) July 15, 2024
The realme Watch S2 will be released alongside the realme 13 Pro series.
Here's an image of the box, which shows
- Round dial
- Link watch strap
- Bluetooth calling#realmeWatchS2 #realme13ProSeries pic.twitter.com/BDs3vY28UL
Realme Watch S2 ਦਾ ਡਿਜ਼ਾਈਨ: ਟਿਪਸਟਰ ਇਸ਼ਾਨ ਅਗਰਵਾਲ ਨੇ Realme Watch S2 ਦੇ ਰਿਟੇਲ ਬਾਕਸ ਦੀ ਫੋਟੋ ਆਪਣੇ ਅਧਿਕਾਰਿਤ X ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਇਸ ਵਾਚ ਦਾ ਡਿਜ਼ਾਈਨ ਔਨਲਾਈਨ ਲੀਕ ਵਿੱਚ ਵੀ ਸਾਹਮਣੇ ਆਇਆ ਹੈ ਅਤੇ ਇਸ ਵਿੱਚ ਗੋਲਕਾਰ ਡਾਈਲ ਦੇ ਨਾਲ ਸੱਜੇ ਪਾਸੇ ਰੋਟੇਟਿੰਗ ਕ੍ਰਾਊਨ ਮਿਲੇਗਾ। ਨਵੀਂ ਵਾਚ 'ਚ ਕਈ ਸਪੋਰਟਸ ਅਤੇ ਹੈਲਥ ਫੀਚਰਸ ਦਾ ਸਪੋਰਟ ਮਿਲ ਸਕਦਾ ਹੈ। ਫਿਲਹਾਲ, ਇਸ ਵਾਚ ਦੇ ਫੀਚਰਸ ਅਤੇ ਕੀਮਤ ਬਾਰੇ ਅਜੇ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ।