ਹੈਦਰਾਬਾਦ: ਬੀਤੇ ਕੁਝ ਸਾਲ 'ਚ OTT ਪਲੇਟਫਾਰਮ ਤੇਜ਼ੀ ਨਾਲ ਪ੍ਰਸਿੱਧ ਹੋ ਰਹੇ ਹਨ ਅਤੇ ਯੂਜ਼ਰਸ ਇੱਥੇ ਕਈ ਤਰ੍ਹਾਂ ਦਾ ਕੰਟੈਟ ਦੇਖਦੇ ਹਨ। ਹਾਲਾਂਕਿ, ਸਬਸਕ੍ਰਿਪਸ਼ਨ ਮਾਡਲ 'ਤੇ ਕੰਮ ਕਰਨ ਵਾਲੇ ਪਲੇਟਫਾਰਮ 'ਤੇ ਅਪਲੋਡ ਕੀਤੇ ਜਾ ਰਹੇ ਕੰਟੈਟ ਦੀ ਨਿਗਰਾਨੀ ਮੁਸ਼ਕਿਲ ਹੋਈ ਹੈ। ਪਰ ਹੁਣ ਸਰਕਾਰ ਨੇ 18 ਅਜਿਹੇ OTT ਪਲੇਟਫਾਰਮਾਂ ਖਿਲਾਫ਼ ਕਾਰਵਾਈ ਕੀਤੀ ਹੈ, ਜੋ ਅਸ਼ਲੀਲ ਕੰਟੈਟ ਦਿਖਾ ਰਹੇ ਸੀ। ਕੇਦਰੀ ਮੰਤਰੀ ਅਨੁਰਾਗ ਠਾਕੁਰ ਲੰਬੇ ਸਮੇਂ ਤੋਂ ਅਜਿਹੇ ਪਲੇਟਫਾਰਮਾਂ ਨੂੰ ਚਿਤਾਵਨੀ ਦੇ ਰਹੀ ਸੀ ਕਿ ਉਹ ਆਪਣੇ ਕੰਟੈਟ 'ਚ ਸੁਧਾਰ ਅਤੇ ਬਦਲਾਅ ਕਰ ਲੈਣ। ਹੁਣ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਇਨ੍ਹਾਂ ਚਿਤਾਵਨੀਆਂ ਦੀ ਅਣਗਹਿਲੀ ਹੋਣ ਕਾਰਨ ਏਜੰਸੀਆਂ ਦੇ ਨਾਲ ਮਿਲਕੇ 18 OTT ਪਲੇਟਫਾਰਮਾਂ ਨੂੰ ਬੈਨ ਕਰ ਦਿੱਤਾ ਹੈ। ਇਹ ਪਲੇਟਫਾਰਮ ਇਤਰਾਜ਼ਯੋਗ ਅਤੇ ਅਸ਼ਲੀਲ ਵੀਡੀਓਜ਼ ਪ੍ਰਸਾਰਿਤ ਕਰ ਰਹੇ ਸੀ।
ਸਰਕਾਰ ਨੇ ਲਿਆ ਕਈ ਵੈੱਬਸਾਈਟਾਂ ਅਤੇ ਐਪਾਂ 'ਤੇ ਐਕਸ਼ਨ: PIB ਵੱਲੋ ਸ਼ੇਅਰ ਕੀਤੀ ਗਈ ਜਾਣਕਾਰੀ ਅਨੁਸਾਰ, ਭਾਰਤ 'ਚ 19 ਵੈੱਬਸਾਈਟਾਂ, 10 ਐਪਾਂ ਅਤੇ ਇਸ ਨਾਲ ਜੁੜੇ 57 ਸੋਸ਼ਲ ਮੀਡੀਆ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਬੈਨ ਕੀਤੀਆ ਗਈਆਂ ਐਪਾਂ ਸੱਤ ਗੂਗਲ ਪਲੇ ਸਟੋਰ ਅਤੇ ਤਿੰਨ ਐਪਲ ਐਪ ਸਟੋਰ 'ਤੇ ਸੀ। ਇਹ ਕਾਰਵਾਈ IT ਐਕਟ 2000 ਨਾਲ ਜੁੜੇ ਨਿਯਮਾਂ ਦੇ ਤਹਿਤ ਕੀਤੀ ਗਈ ਹੈ। ਸਰਕਾਰ ਵੱਲੋ OTT ਪਲੇਟਫਾਰਮਾਂ ਨੂੰ ਬੈਨ ਕਰਨ ਦਾ ਫੈਸਲਾ ਮੀਡੀਆ, ਐਂਟਰਟੇਨਮੈਂਟ, ਮਹਿਲਾ ਅਧਿਕਾਰ ਅਤੇ ਬਾਲ ਅਧਿਕਾਰ ਨਾਲ ਜੁੜੀਆ ਗਤੀਵਿਧੀਆਂ ਅਤੇ ਐਕਸਪਰਟਸ ਦੀ ਸਲਾਹ ਲੈਣ ਤੋਂ ਬਾਅਦ ਕੀਤਾ ਗਿਆ ਹੈ।
ਇਨ੍ਹਾਂ OTT ਪਲੇਟਫਾਰਮਾਂ ਨੂੰ ਕੀਤਾ ਗਿਆ ਬੈਨ: ਜਿਹੜੇ ਪਲੇਟਫਾਰਮਾਂ ਨੂੰ ਬੈਨ ਕੀਤਾ ਗਿਆ ਹੈ, ਉਸ ਲਿਸਟ 'ਚ Dreams Films, Voovi, Yessma, Uncut Adda, Tri Flicks, X Prime, Neon X VIP, Besharams, Hunters, Rabbit, Xtramood, Nuefliks, MoodX, Mojflix, Hot Shots VIP, Fugi, Chikooflix ਅਤੇ Prime Play ਐਪਾਂ ਸ਼ਾਮਲ ਹਨ।
Conclusion: