ਹੈਦਰਾਬਾਦ: ਪੀਸੀ ਅਤੇ ਲੈਪਟਾਪ ਯੂਜ਼ਰਸ ਨੂੰ ਸਰਕਾਰ ਨੇ ਚਿਤਾਵਨੀ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ Windows 10, Windows 11 ਜਾਂ ਮਾਈਕ੍ਰੋਸਾਈਟ ਆਫਿਸ ਦਾ ਇਸਤੇਮਾਲ ਕਰਦੇ ਹੋ, ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। CERT-In ਨੇ ਯੂਜ਼ਰਸ ਲਈ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਮਾਈਕ੍ਰੋਸਾਈਟ ਵਿੰਡੋਜ਼ ਦੇ ਪ੍ਰੋਡਕਟਸ ਉੱਪਰ ਹੈਕਿੰਗ ਦਾ ਖਤਰਾ ਬਣਿਆ ਹੋਇਆ ਹੈ। ਇਸ ਖਤਰੇ ਕਾਰਨ ਯੂਜ਼ਰਸ ਦੇ ਲੈਪਟਾਪ ਜਾਂ ਪੀਸੀ ਨੂੰ ਹੈਕਰ ਆਸਾਨੀ ਨਾਲ ਹੈਕ ਕਰ ਸਕਦੇ ਹਨ। CERT-In ਨੇ ਇਸ ਖਤਰੇ ਨੂੰ ਗੰਭੀਰ ਸ਼੍ਰੈਣੀ 'ਚ ਰੱਖਿਆ ਹੈ।
ਸਿਸਟਮ ਤੱਕ ਇਸ ਤਰ੍ਹਾਂ ਪਹੁੰਚਦੇ ਨੇ ਹੈਕਰ: CERT-In ਅਨੁਸਾਰ, ਮਾਈਕ੍ਰੋਸਾਫ਼ਟ ਵਿੰਡੋ 'ਚ ਆਏ ਖਤਰੇ ਦਾ ਕਾਰਨ ਪ੍ਰੌਕਸੀ ਡਰਾਈਵਰ ਦੇ ਅੰਦਰ ਗਲਤ ਐਕਸੈਸ ਰਜਿਸਟ੍ਰੇਸ਼ਨ ਅਤੇ MoW ਦਾ ਸਹੀ ਢੰਗ ਨਾਲ ਇਸਤੇਮਾਲ ਨਾ ਹੋਣਾ ਹੈ। ਦੱਸਿਆ ਜਾ ਰਿਹਾ ਹੈ ਕਿ ਟਾਰਗੇਟ ਕੀਤੇ ਗਏ ਸਿਸਟਮ 'ਚ ਸਮਾਰਟਸਕ੍ਰੀਨ ਸੁਰੱਖਿਆ ਫੀਚਰ ਪ੍ਰੋਟੈਕਸ਼ਨ ਸਿਸਟਮ ਮਾਰਕ ਆਫ਼ ਦ ਵੈੱਬ ਫੀਚਰ ਨੂੰ ਬਾਈਪਾਸ ਕਰਕੇ ਮਾਲਵੇਅਰ ਨੂੰ ਇੰਸਟਾਲ ਕੀਤਾ ਜਾਂਦਾ ਹੈ। ਮਾਲਵੇਅਰ ਇੰਸਟਾਲ ਕਰਨ ਲਈ ਹੈਂਕਰਸ ਯੂਜ਼ਰਸ ਦੇ ਸਿਸਟਮ 'ਤੇ ਖਾਸ ਤਰ੍ਹਾਂ ਦੀਆਂ ਬੇਨਤੀਆਂ ਭੇਜਦੇ ਹਨ। ਕਈ ਯੂਜ਼ਰਸ ਇਨ੍ਹਾਂ ਬੇਨਤੀਆਂ ਨੂੰ ਸਵੀਕਾਰ ਕਰਕੇ ਹੈਕਿੰਗ ਦਾ ਸ਼ਿਕਾਰ ਹੋ ਜਾਂਦੇ ਹਨ।
- ਇੰਸਟਾਗ੍ਰਾਮ ਯੂਜ਼ਰਸ ਲਈ ਆ ਰਿਹਾ 'Nudity Protection' ਫੀਚਰ, 18 ਸਾਲ ਤੋਂ ਘੱਟ ਉਮਰ ਦੇ ਬੱਚਿਆ ਲਈ ਹੋਵੇਗਾ ਜ਼ਰੂਰੀ - Instagram Nudity Protection Feature
- Galaxy A35 5G ਅਤੇ Galaxy A55 ਸਮਾਰਟਫੋਨ ਦੇ ਨਾਲ ਮਿਲ ਰਿਹਾ ਫ੍ਰੀ YouTube Premium - Samsung Latest News
- Truecaller ਨੇ ਲਾਂਚ ਕੀਤਾ ਵੈੱਬ ਵਰਜ਼ਨ, ਹੁਣ ਲੈਪਟਾਪ 'ਤੇ ਵੀ ਨੰਬਰ ਸਰਚ ਕਰਨਾ ਹੋਵੇਗਾ ਆਸਾਨ - Truecaller Web Version
ਇਨ੍ਹਾਂ ਪ੍ਰੋਡਕਟਸ ਨੂੰ ਹੈਕਰਾਂ ਤੋਂ ਖਤਰਾ: CERT-In ਅਨੁਸਾਰ, ਜਿਹੜੇ ਮਾਈਕ੍ਰੋਸਾਫ਼ਟ ਦੇ ਉੱਪਰ ਹੈਕਿੰਗ ਦਾ ਖਤਰਾ ਬਣਿਆ ਹੋਇਆ ਹੈ, ਉਨ੍ਹਾਂ 'ਚ ਵਿੰਡੋਜ਼, ਆਫਿਸ, ਡਿਵੈਲਪਰ ਟੂਲ, ਅਜ਼ੂਰ, ਬ੍ਰਾਊਜ਼ਰ, ਸਿਸਟਮ ਸੈਂਟਰ, ਮਾਈਕ੍ਰੋਸਾਫਟ ਡਾਇਨਾਮਿਕਸ ਅਤੇ ਐਕਸਚੇਂਜ ਸਰਵਰ ਸ਼ਾਮਲ ਹਨ। ਸੁਰੱਖਿਆ ਏਜੰਸੀ ਨੇ ਯੂਜ਼ਰਸ ਨੂੰ ਕੰਪਨੀ ਦੀ ਅਪਡੇਟ ਗਾਈਡ 'ਚ ਦੱਸੇ ਗਏ ਸੁਰੱਖਿਆ ਅਪਡੇਟ ਨੂੰ ਇੰਸਟਾਲ ਕਰਨ ਲਈ ਕਿਹਾ ਹੈ।