ਹੈਦਰਾਬਾਦ: Vivo ਨੇ 27 ਅਗਸਤ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ Vivo T3 Pro 5G ਸਮਾਰਟਫੋਨ ਲਾਂਚ ਕੀਤਾ ਸੀ। ਹੁਣ 3 ਸਤੰਬਰ ਨੂੰ ਇਸ ਫੋਨ ਦੀ ਪਹਿਲੀ ਸੇਲ ਲਾਈਵ ਹੋ ਜਾਵੇਗੀ। Vivo T3 Pro 5G ਸਮਾਰਟਫੋਨ ਦੋ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਸੇਲ ਦੌਰਾਨ ਗ੍ਰਾਹਕਾਂ ਨੂੰ ਇਸ ਫੋਨ 'ਤੇ ਬੈਂਕ ਆਫ਼ਰਸ ਦਾ ਲਾਭ ਮਿਲੇਗਾ। ਚੁਣੇ ਹੋਏ ਬੈਂਕ ਕਾਰਡਾਂ ਤੋਂ ਭੁਗਤਾਨ ਕਰਨ 'ਤੇ ਲਾਭ ਮਿਲਣਗੇ।
Vivo T3 Pro 5G ਦੀ ਸੇਲ: Vivo T3 Pro 5G ਸਮਾਰਟਫੋਨ ਦੀ 3 ਸਤੰਬਰ ਨੂੰ ਸੇਲ ਸ਼ੁਰੂ ਹੋਣ ਜਾ ਰਹੀ ਹੈ। ਦੱਸ ਦਈਏ ਕਿ ਇਸ ਫੋਨ ਦੀ ਦੂਜੀ ਸੇਲ ਵੀ ਹੋਵੇਗੀ, ਜੋ ਕਿ 9 ਸਤੰਬਰ ਨੂੰ ਹੋ ਰਹੀ ਹੈ। ਇਸ ਫੋਨ ਨੂੰ 8GB+128GB ਅਤੇ 8GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ ਨੂੰ ਤੁਸੀਂ ਸੇਲ ਦੌਰਾਨ Standtone Orange ਅਤੇ Emerald Green ਕਲਰ ਆਪਸ਼ਨਾਂ ਦੇ ਨਾਲ ਖਰੀਦ ਸਕੋਗੇ।
Segment’s Slimmest Curved Phone with 5500mAh Battery* & Snapdragon 7 Gen 3 Processor on the vivo T3 Pro 5G ensures effortless multitasking and gaming. Ready for Turbo mode?#vivoT3Pro 5G Sales start on 3rd Sept, 12 PM.
— vivo India (@Vivo_India) August 28, 2024
Click the link below to know more.https://t.co/gDCtPpOZVc pic.twitter.com/AGxomPk0Tx
Vivo T3 Pro 5G 'ਤੇ ਡਿਸਕਾਊਂਟ: ਸੇਲ ਦੌਰਾਨ Vivo T3 Pro 5G ਸਮਾਰਟਫੋਨ 'ਤੇ ਡਿਸਕਾਊਂਟ ਵੀ ਮਿਲ ਰਿਹਾ ਹੈ। ਜੇਕਰ ਤੁਸੀਂ ਫਲਿੱਪਕਾਰਟ AXIS ਬੈਂਕ ਕਾਰਡ ਤੋਂ ਭੁਗਤਾਨ ਕਰਦੇ ਹੋ, ਤਾਂ ਇਸ ਫੋਨ 'ਤੇ 5 ਫੀਸਦੀ ਕੈਸ਼ਬੈਕ ਮਿਲੇਗਾ, AXIS ਬੈਂਕ ਕਾਰਡ ਤੋਂ ਭੁਗਤਾਨ ਕਰਨ 'ਤੇ 3,000 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ, 4,500 ਰੁਪਏ ਦੀ ਮਹੀਨਾਵਾਰ EMI 'ਤੇ ਵੀ ਇਸ ਫੋਨ ਨੂੰ ਖਰੀਦਿਆ ਜਾ ਸਕਦਾ ਹੈ। ਇਨ੍ਹਾਂ ਸਾਰੀਆਂ ਛੋਟਾਂ ਤੋਂ ਬਾਅਦ ਤੁਸੀਂ Vivo T3 Pro 5G ਦੇ 8GB+128GB ਸਟੋਰੇਜ ਵਾਲੇ ਮਾਡਲ ਨੂੰ 24,999 ਰੁਪਏ ਅਤੇ 8GB+128GB ਨੂੰ 26,999 ਰੁਪਏ 'ਚ ਖਰੀਦ ਸਕੋਗੇ।
Vivo T3 Pro 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.77 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 1080x2392 ਪਿਕਸਲ Resolution ਅਤੇ 4,500nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7 ਜੇਨ 3 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ ਦੇ ਬੈਕ ਪੈਨਲ 'ਤੇ OIS ਦੇ ਨਾਲ 50 MP ਦਾ ਕੈਮਰਾ ਅਤੇ 8MP ਦਾ ਅਲਟ੍ਰਾਵਾਈਡ ਕੈਮਰਾ ਮਿਲਦਾ ਹੈ। ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,500mAh ਦੀ ਬੈਟਰੀ ਮਿਲਦੀ ਹੈ, ਜੋ ਕਿ 80ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਗੈ।
ਇਹ ਵੀ ਪੜ੍ਹੋ:-