ਹੈਦਰਾਬਾਦ: ਸੈਮਸੰਦ ਦੇ ਫੋਲਡੇਬਲ ਅਤੇ ਸਮਾਰਟ ਰਿੰਗ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਵਧੀਆਂ ਖਬਰ ਸਾਹਮਣੇ ਆਈ ਹੈ। ਸੈਮਸੰਗ ਦੇ 'Galaxy Unpacked' ਇਵੈਂਟ ਦੀ ਤਰੀਕ ਦਾ ਖੁਲਾਸਾ ਹੋ ਗਿਆ ਹੈ। ਸੂਤਰਾ ਅਨੁਸਾਰ, ਕੰਪਨੀ ਅਗਲੇ ਮਹੀਨੇ ਪੈਰਿਸ 'ਚ ਆਪਣੇ 'Galaxy Unpacked' ਇਵੈਂਟ ਦਾ ਸਮਰ ਐਡਿਸ਼ਨ ਆਯੋਜਿਤ ਕਰ ਸਕਦੀ ਹੈ।
'Galaxy Unpacked' ਇਵੈਂਟ ਦੀ ਤਰੀਕ: ਸੂਤਰਾ ਅਨੁਸਾਰ, 'Galaxy Unpacked' ਇਵੈਂਟ 10 ਜੁਲਾਈ ਨੂੰ ਹੋਵੇਗਾ। ਇਹ ਇਵੈਂਟ ਪੈਰਿਸ ਸਮਰ ਓਲੰਪਿਕ ਦੇ ਉਦਘਾਟਨ ਤੋਂ ਲਗਭਗ ਦੋ ਹਫ਼ਤੇ ਪਹਿਲਾ ਹੋ ਰਿਹਾ ਹੈ। ਇਸ ਇਵੈਂਟ 'ਚ ਸੈਮਸੰਗ ਦੁਆਰਾ Galaxy Z Fold 6 ਅਤੇ Galaxy Z Flip 6 ਸਮਾਰਟਫੋਨ ਅਤੇ ਪਹਿਨਣਯੋਗ Galaxy Ring ਲਾਂਚ ਕੀਤੇ ਜਾਣਗੇ।
Galaxy Ring ਕੀਤੀ ਜਾ ਸਕਦੀ ਲਾਂਚ: ਇਸ ਇਵੈਂਟ 'ਚ Galaxy Z ਸੀਰੀਜ਼ ਦੇ ਸਮਾਰਟਫ਼ੋਨ ਆਨ-ਡਿਵਾਈਸ AI ਫੀਚਰਸ ਦੇ ਨਾਲ ਆਉਣ ਦੀ ਉਮੀਦ ਹੈ। ਕਿਹਾ ਜਾ ਰਿਹਾ ਹੈ ਕਿ ਸੈਮਸੰਗ ਦੀ ਗਲੈਕਸੀ ਰਿੰਗ, ਜੋ ਕਿ ਰਿੰਗ-ਟਾਈਪ ਡਿਜੀਟਲ ਹੈਲਥਕੇਅਰ ਡਿਵਾਈਸ ਹੈ, ਨੂੰ ਵੀ ਇਸ ਈਵੈਂਟ ਵਿੱਚ ਲਾਂਚ ਕੀਤਾ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਇਸ ਨੂੰ ਸਭ ਤੋਂ ਪਹਿਲਾਂ ਫਰਵਰੀ 'ਚ ਆਯੋਜਿਤ ਮੋਬਾਇਲ ਵਰਲਡ ਕਾਂਗਰਸ 'ਚ ਸ਼ੋਅਕੇਸ ਕੀਤਾ ਗਿਆ ਸੀ।
Galaxy Ring ਦੀ ਭਾਰਤੀ ਕੀਮਤ: ਕੁਝ ਦਿਨ ਪਹਿਲਾ ਹੀ ਟਿਪਸਟਰ ਯੋਗੇਸ਼ ਬਰਾੜ ਨੇ ਸੋਸ਼ਲ ਮੀਡੀਆ X 'ਤੇ Galaxy Ring ਦੀ ਕੀਮਤ ਬਾਰੇ ਖੁਲਾਸਾ ਕੀਤਾ ਸੀ। ਟਿਪਸਟਰ ਅਨੁਸਾਰ, ਅਮਰੀਕਾ 'ਚ ਇਸਦੀ ਕੀਮਤ 300 ਤੋਂ 350 ਡਾਲਰ ਹੈ, ਜਦਕਿ ਭਾਰਤ 'ਚ Galaxy Ring ਦੀ ਕੀਮਤ 35,000 ਰੁਪਏ ਹੋ ਸਕਦੀ ਹੈ।
Galaxy Ring 'ਚ ਮਿਲ ਸਕਦੀ ਇਹ ਸੁਵਿਧਾ: ਭਾਰਤ ਅਤੇ ਅਮਰੀਕਾ ਤੋਂ ਇਲਾਵਾ, ਸੈਮਸੰਗ ਯੂਰੋਪ 'ਚ ਵੀ Galaxy Ring ਲਾਂਚ ਕਰ ਸਕਦਾ ਹੈ। ਇਸ ਰਿੰਗ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ, ਇਸ ਰਿੰਗ ਨੂੰ ਸਬਸਕ੍ਰਿਪਸ਼ਨ ਸੁਵਿਧਾ ਦੇ ਤੌਰ 'ਤੇ ਲਾਂਚ ਕੀਤਾ ਜਾ ਸਕਦਾ ਹੈ, ਜਿਸ 'ਚ Oura Ring, Apple ਅਤੇ Fitbit ਪ੍ਰੋਡਕਟਸ ਵਰਗੇ ਕਈ ਫੀਚਰਸ ਮਿਲਣਗੇ। ਇਸ ਰਿੰਗ ਲਈ ਆਪਸ਼ਨਲ ਸਬਸਕ੍ਰਿਪਸ਼ਨ ਮਿਲ ਸਕਦਾ ਹੈ, ਜਿਸਦੀ ਕੀਮਤ 800 ਰੁਪਏ ਹੋਵੇਗੀ।