ਹੈਦਰਾਬਾਦ: iQOO ਆਪਣੇ ਗ੍ਰਾਹਕਾਂ ਲਈ iQOO Neo 9 Pro ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਕਿਹਾ ਜਾ ਰਿਹਾ ਹੈ ਕਿ iQOO Neo 9 Pro ਸਮਾਰਟਫੋਨ iQOO Neo 7 Pro ਦਾ ਅਪਗ੍ਰੇਡ ਵਰਜ਼ਨ ਹੋਵੇਗਾ। ਇਸ ਸਮਾਰਟਫੋਨ ਨੂੰ 22 ਫਰਵਰੀ ਦੇ ਦਿਨ ਲਾਂਚ ਕਰ ਦਿੱਤਾ ਜਾਵੇਗਾ, ਪਰ ਹੁਣ ਕੰਪਨੀ ਨੇ ਇਸ ਫੋਨ ਦੀ ਪ੍ਰੀ-ਬੁੱਕਿੰਗ ਡਿਟੇਲ ਬਾਰੇ ਐਲਾਨ ਕਰ ਦਿੱਤਾ ਹੈ। ਕੰਪਨੀ ਨੇ iQOO Neo 9 Pro ਦੀ ਪ੍ਰੀ-ਬੁੱਕਿੰਗ ਦੇ ਨਾਲ ਕੁਝ ਆਫ਼ਰਸ ਵੀ ਪੇਸ਼ ਕੀਤੇ ਹਨ।
iQOO Neo 9 Pro ਨੂੰ ਇਸ ਦਿਨ ਕਰ ਸਕੋਗੇ ਪ੍ਰੀ-ਬੁੱਕ: iQOO Neo 9 Pro ਸਮਾਰਟਫੋਨ ਨੂੰ ਐਮਾਜ਼ਾਨ ਅਤੇ iQOO ਦੇ ਸ਼ਾਪਿੰਗ ਪਲੇਟਫਾਰਮ ਰਾਹੀ ਤੁਸੀਂ ਪ੍ਰੀ-ਬੁੱਕ ਕਰ ਸਕੋਗੇ। ਕੰਪਨੀ ਨੇ ਐਲਾਨ ਕੀਤਾ ਹੈ ਕਿ ਇਸ ਸਮਾਰਟਫੋਨ ਦੀ ਪ੍ਰੀ-ਬੁੱਕਿੰਗ 8 ਫਰਵਰੀ ਤੋ ਸ਼ੁਰੂ ਹੋਵੇਗੀ। ਯੂਜ਼ਰਸ ਇਸ ਸਮਾਰਟਫੋਨ ਨੂੰ ਸਿਰਫ਼ 1,000 ਰੁਪਏ ਦੇ ਕੇ ਪ੍ਰੀ-ਬੁੱਕ ਕਰ ਸਕਦੇ ਹਨ। iQOO Neo 9 Pro ਨੂੰ ਪ੍ਰੀ-ਬੁੱਕ ਕਰਨ 'ਤੇ ਗ੍ਰਾਹਕਾਂ ਨੂੰ ਲਾਭ ਵੀ ਮਿਲੇਗਾ। ਕੰਪਨੀ ਨੇ ਆਪਣੇ ਗ੍ਰਾਹਕਾਂ ਨੂੰ ਪ੍ਰੀ-ਬੁੱਕਿੰਗ ਲਾਭ ਦੇ ਤੌਰ 'ਤੇ 1,000 ਰੁਪਏ ਦਾ ਡਿਸਕਾਊਂਟ, 2 ਸਾਲ ਦੀ ਵਾਰੰਟੀ ਅਤੇ ਕੁਝ ਲਾਂਚ ਆਫ਼ਰਸ ਦੇਣ ਦੀ ਗੱਲ ਕਹੀ ਹੈ। ਲਾਂਚ ਆਫ਼ਰਸ ਦੇ ਤਹਿਤ ਬੈਂਕ ਡਿਸਕਾਊਂਟ, No-Cost EMI ਅਤੇ ਐਡਿਸ਼ਨਲ ਐਕਸਚੇਜ਼ ਬੋਨਸ ਵਰਗੇ ਲਾਭ ਮਿਲ ਸਕਦੇ ਹਨ।
iQOO Neo 9 Pro ਸਮਾਰਟਫੋਨ ਨੂੰ ਇਸ ਤਰ੍ਹਾਂ ਕਰੋ ਪ੍ਰੀ-ਬੁੱਕ: iQOO Neo 9 Pro ਸਮਾਰਟਫੋਨ ਨੂੰ ਪ੍ਰੀ-ਬੁੱਕ ਕਰਨ ਲਈ ਯੂਜ਼ਰਸ ਨੂੰ ਐਮਾਜ਼ਾਨ 'ਤੇ ਲਿਸਟਿਡ ਫੋਨ ਦੇ ਪ੍ਰੋਡਕਟ ਪੇਜ 'ਤੇ ਜਾ ਕੇ Pre-Book Now ਬਟਨ 'ਤੇ ਕਲਿੱਕ ਕਰਨਾ ਹੋਵੇਗਾ। ਉਸ ਤੋਂ ਬਾਅਦ ਯੂਜ਼ਰਸ ਐਮਾਜ਼ਾਨ ਪੇ ਵਾਲਿਟ ਦਾ ਇਸਤੇਮਾਲ ਕਰਕੇ 1,000 ਰੁਪਏ ਦਾ ਭੁਗਤਾਨ ਕਰ ਸਕਦੇ ਹਨ ਅਤੇ ਪ੍ਰੀ-ਬੁੱਕਿੰਗ ਦੇ ਪ੍ਰੋਸੈਸ ਨੂੰ ਪੂਰਾ ਕਰ ਸਕਦੇ ਹਨ। ਐਮਾਜ਼ਾਨ ਪੇ ਵਾਲਿਟ 'ਚ ਪੈਸੇ ਜੋੜਨ ਲਈ ਯੂਜ਼ਰਸ ਨੂੰ ਡੇਬਿਟ ਕਾਰਡ, ਕ੍ਰੇਡਿਟ ਕਾਰਡ ਅਤੇ UPI ਵਰਗੇ ਆਪਸ਼ਨ ਮਿਲਣਗੇ। ਭੁਗਤਾਨ ਪੂਰਾ ਹੋਣ ਤੋਂ ਬਾਅਦ ਯੂਜ਼ਰਸ ਨੂੰ ਪ੍ਰੀ-ਬੁੱਕਿੰਗ ਦੀ ਪੁਸ਼ਟੀ ਲਈ ਇੱਕ ਨੋਟੀਫਿਕੇਸ਼ਨ ਮਿਲ ਜਾਵੇਗਾ।
iQOO Neo 9 Pro ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.78 ਇੰਚ ਦੀ AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 144Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੈ ਤੌਰਨ ਤੇ ਫੋਨ 'ਚ ਮੀਡੀਆਟੇਕ Dimensity 9300 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP+50MP+50MP ਦਾ ਰਿਅਰ ਕੈਮਰਾ ਅਤੇ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। iQOO Neo 9 Pro ਸਮਾਰਟਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 5,160mAh ਦੀ ਬੈਟਰੀ ਮਿਲੇਗੀ, ਜੋ ਕਿ 120ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।