ਹੈਦਰਾਬਾਦ: Tecno ਨੇ ਆਪਣੇ ਗ੍ਰਾਹਕਾਂ ਲਈ Tecno Spark 20 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Tecno Spark 20 ਸਮਾਰਟਫੋਨ ਨੂੰ ਗਲੋਬਰ ਬਾਜ਼ਾਰ 'ਚ ਪਹਿਲਾ ਤੋਂ ਹੀ ਲਾਂਚ ਕੀਤਾ ਜਾ ਚੁੱਕਾ ਹੈ। ਕੰਪਨੀ ਨੇ ਹਾਲ ਹੀ ਵਿੱਚ ਇਸ ਸਮਾਰਟਫੋਨ ਦੀ ਸੇਲ ਦਾ ਵੀ ਐਲਾਨ ਕੀਤਾ ਹੈ।
-
Unveiling #TheUncompromised side with #TECNOSpark20 ⚡️
— TECNO Mobile India (@TecnoMobileInd) January 30, 2024 " class="align-text-top noRightClick twitterSection" data="
Ready to make the switch?
Sale starts February 2nd, 12 Noon IST.
Get seamless streaming of 19 OTTs worth ₹4,897 free on @ottplayapp.
Get Notified: https://t.co/atAvCTQeJt#TECNOSmartphones pic.twitter.com/6Y1Moa2k3r
">Unveiling #TheUncompromised side with #TECNOSpark20 ⚡️
— TECNO Mobile India (@TecnoMobileInd) January 30, 2024
Ready to make the switch?
Sale starts February 2nd, 12 Noon IST.
Get seamless streaming of 19 OTTs worth ₹4,897 free on @ottplayapp.
Get Notified: https://t.co/atAvCTQeJt#TECNOSmartphones pic.twitter.com/6Y1Moa2k3rUnveiling #TheUncompromised side with #TECNOSpark20 ⚡️
— TECNO Mobile India (@TecnoMobileInd) January 30, 2024
Ready to make the switch?
Sale starts February 2nd, 12 Noon IST.
Get seamless streaming of 19 OTTs worth ₹4,897 free on @ottplayapp.
Get Notified: https://t.co/atAvCTQeJt#TECNOSmartphones pic.twitter.com/6Y1Moa2k3r
Tecno Spark 20 ਸਮਾਰਟਫੋਨ ਦੀ ਸੇਲ: Tecno Spark 20 ਸਮਾਰਟਫੋਨ ਨੂੰ ਕੰਪਨੀ 2 ਫਰਵਰੀ ਦੇ ਦਿਨ ਸੇਲ ਲਈ ਪੇਸ਼ ਕਰ ਰਹੀ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਨੂੰ 10,499 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਹੈ।
Tecno Spark 20 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Tecno Spark 20 ਸਮਾਰਟਫੋਨ 'ਚ 6.56 ਇੰਚ ਦੀ LCD ਪੈਨਲ ਡਿਸਪਲੇ ਮਿਲ ਸਕਦੀ ਹੈ, ਜੋ ਕਿ 720x1612 ਪਿਕਸਲ ਦਾ HD+Resolution ਅਤੇ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Helio G85 ਗੇਮਿੰਗ ਚਿਪਸੈੱਟ ਦਿੱਤੀ ਗਈ ਹੈ। Tecno Spark 20 ਸਮਾਰਟਫੋਨ ਨੂੰ 16GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਨੂੰ 50MP ਅਲਟ੍ਰਾ ਕੈਮਰਾ ਅਤੇ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 18 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
Motorola G24 Power ਸਮਾਰਟਫੋਨ ਲਾਂਚ: ਇਸ ਤੋਂ ਇਲਾਵਾ, Motorola ਨੇ ਵੀ ਆਪਣੇ ਭਾਰਤੀ ਗ੍ਰਾਹਕਾਂ ਲਈ Motorola G24 Power ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ 4GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਨੂੰ 8,999 ਰੁਪਏ ਅਤੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਨੂੰ 9,999 ਰੁਪਏ 'ਚ ਲਾਂਚ ਕੀਤਾ ਗਿਆ ਹੈ। Motorola G24 Power ਸਮਾਰਟਫੋਨ ਨੂੰ Ink Blue ਅਤੇ Glacier Blue ਕਲਰ ਆਪਸ਼ਨਾਂ 'ਚ ਖਰੀਦਿਆ ਜਾ ਸਕੇਗਾ। ਇਸ ਸਮਾਰਟਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇੇ ਨਾਲ ਪੇਸ਼ ਕੀਤਾ ਗਿਆ ਹੈ।