ਨਵੀਂ ਦਿੱਲੀ: ਐਲੋਨ ਮਸਕ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਹੁਣ ਮਸਕ ਨੇ ਸਪੇਸਐਕਸ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਵਿੱਖ ਵਿੱਚ ਸਪੇਸਐਕਸ ਕਿਸੇ ਨੂੰ ਵੀ ਪੁਲਾੜ ਵਿੱਚ ਜਾਣ, ਚੰਦਰਮਾ ਅਤੇ ਮੰਗਲ ਗ੍ਰਹਿ ਦੀ ਯਾਤਰਾ ਕਰਨ ਦੇ ਯੋਗ ਬਣਾਵੇਗਾ। ਤਕਨੀਕੀ ਅਰਬਪਤੀ ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਸ਼ੇਅਰ ਕੀਤਾ ਹੈ। ਇਸ ਦੌਰਾਨ ਮਸਕ ਦੀ ਸੈਟੇਲਾਈਟ ਅਧਾਰਿਤ ਇੰਟਰਨੈਟ ਸੇਵਾ ਸਟਾਰਲਿੰਕ ਨੇ 99 ਦੇਸ਼ਾਂ ਵਿੱਚ 3 ਮਿਲੀਅਨ ਗ੍ਰਾਹਕਾਂ ਨੂੰ ਪਾਰ ਕਰ ਲਿਆ ਹੈ। ਇਹ ਸੇਵਾ ਹਾਲ ਹੀ ਵਿੱਚ ਇੰਡੋਨੇਸ਼ੀਆ ਅਤੇ ਫਿਜੀ ਵਿੱਚ ਸ਼ੁਰੂ ਕੀਤੀ ਗਈ ਹੈ।
ਸਪੇਸਐਕਸ ਦੇ ਸੀਈਓ ਐਲੋਨ ਮਸਕ ਅਨੁਸਾਰ, ਇਸ ਸਾਲ ਦੇ ਅੰਤ 'ਚ ਸਪੇਸਐਕਸ ਦੁਆਰਾ ਧਰਤੀ ਦੇ ਸਾਰੇ ਪੇਲੋਡਾਂ ਦਾ 90 ਫੀਸਦੀ ਤੋਂ ਵੱਧ ਹਿੱਸਾ ਧਰਤੀ ਦੇ ਹੇਠਲੇ ਚੱਕਰ ਵਿੱਚ ਪਹੁੰਚਾਉਣ ਦੀ ਉਮੀਦ ਹੈ। ਵਰਤਮਾਨ ਵਿੱਚ ਸਪੇਸਐਕਸ ਦਾ ਰਾਕੇਟ ਫਾਲਕਨ ਲਗਭਗ 80 ਫੀਸਦੀ ਤੱਕ ਮੁੜ-ਵਰਤੋਂ ਯੋਗ ਹੈ ਅਤੇ ਇਸਦਾ ਮੈਗਾ ਰਾਕੇਟ 'ਸਟਾਰਸ਼ਿਪ' ਅੰਤ ਵਿੱਚ ਮੁੜ ਵਰਤੋਂਯੋਗਤਾ ਨੂੰ ਲਗਭਗ 100 ਫੀਸਦੀ ਤੱਕ ਲੈ ਜਾਵੇਗਾ।
ਸਟਾਰਸ਼ਿਪ 2026 ਵਿੱਚ ਅਰਟੇਮਿਸ 3 ਮਿਸ਼ਨ ਦੇ ਦੌਰਾਨ ਪੁਲਾੜ ਯਾਤਰੀਆਂ ਨੂੰ ਚੰਦਰਮਾ 'ਤੇ ਉਤਰਨ ਦੀ ਸੰਭਾਵਨਾ ਹੈ। ਪੁਲਾੜ ਯਾਨ ਨੇ ਹੁਣ ਤੱਕ ਤਿੰਨ ਟੈਸਟ ਉਡਾਣਾਂ ਭਰੀਆਂ ਹਨ ਅਤੇ ਚੌਥੀ ਜਲਦ ਹੀ ਹੋਵੇਗੀ। ਕੰਪਨੀ ਅਨੁਸਾਰ, ਸਟਾਰਸ਼ਿਪ ਦਾ ਚੌਥਾ ਫਲਾਈਟ ਟੈਸਟ 5 ਜੂਨ ਨੂੰ ਸ਼ੁਰੂ ਹੋ ਸਕਦਾ ਹੈ। ਰੈਗੂਲੇਟਰੀ ਮਨਜ਼ੂਰੀ ਬਕਾਇਆ ਹੈ। ਸਟਾਰਸ਼ਿਪ ਦੇ ਤੀਜੇ ਫਲਾਈਟ ਟੈਸਟ ਨੇ ਤੇਜ਼ੀ ਨਾਲ ਭਰੋਸੇਮੰਦ ਮੁੜ-ਵਰਤੋਂ ਯੋਗ ਰਾਕੇਟਾਂ ਦੇ ਭਵਿੱਖ ਦੀ ਦਿਸ਼ਾ ਵਿੱਚ ਬਹੁਤ ਤਰੱਕੀ ਕੀਤੀ ਹੈ।
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favourite Contacts' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Favourite Contacts Feature
- Oppo F27 Pro ਸੀਰੀਜ਼ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Oppo F27 Pro Series Launch Date
- ਸਿਹਤ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਜਾਣਨ ਲਈ ਗੂਗਲ 'ਤੇ ਕਰਦੇ ਹੋ ਸਰਚ, ਤਾਂ ਹੋ ਜਾਓ ਸਾਵਧਾਨ - Health Tips
ਕੰਪਨੀ ਨੇ ਕਿਹਾ ਹੈ ਕਿ ਚੌਥੇ ਫਲਾਈਟ ਟੈਸਟ 'ਚ ਸਾਡਾ ਧਿਆਨ ਚੱਕਰ ਪ੍ਰਾਪਤ ਕਰਨ ਤੋਂ ਹੱਟ ਕੇ ਸਟਾਰਸ਼ਿਪ ਅਤੇ ਸੁਪਰ ਹੈਵੀ ਨੂੰ ਵਾਪਸ ਲਿਆਉਣ ਅਤੇ ਦੁਬਾਰਾ ਵਰਤਣ ਦੀ ਸਮਰੱਥਾ ਦਾ ਪ੍ਰਦਰਸ਼ਨ ਕਰਨ 'ਤੇ ਕੇਂਦਰਿਤ ਹੈ।