ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਕੰਪਨੀ ਕੋਲ੍ਹ 2 ਮਿਲੀਅਨ ਤੋਂ ਜ਼ਿਆਦਾ ਐਕਟਿਵ ਸਬਸਕ੍ਰਿਪਸ਼ਨਸ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਉਣ ਲਈ ਇਸ 'ਚ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਇੰਸਟਾਗ੍ਰਾਮ ਆਪਣੇ ਯੂਜ਼ਰਸ ਲਈ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਹਾਨੂੰ ਆਪਣੇ ਪਸੰਦੀਦਾ ਕੰਟੈਟ ਕ੍ਰਿਏਟਰਸ ਨੂੰ ਫਾਲੋ ਕਰਨ ਲਈ ਪੈਸੇ ਦੇਣੇ ਹੋਣਗੇ। ਇਸ ਤਰ੍ਹਾਂ ਤੁਸੀਂ ਆਪਣੇ ਪਸੰਦੀਦਾ ਕੰਟੈਟ ਕ੍ਰਿਏਟਰ ਨੂੰ ਪੇਡ ਸਬਸਕ੍ਰਿਪਸ਼ਨ ਰਾਹੀ ਸਪੋਰਟ ਕਰ ਸਕੋਗੇ।
ਇੰਸਟ੍ਰਾਮ ਯੂਜ਼ਰਸ ਲਈ ਆ ਰਿਹਾ ਸਬਸਕ੍ਰਿਪਸ਼ਨ ਸਟੋਰੀਜ ਟੀਜ਼ਰ: ਇੰਸਟਾਗ੍ਰਾਮ ਦੇ ਇਸ ਨਵੇਂ ਫੀਚਰ ਦਾ ਨਾਮ ਸਬਸਕ੍ਰਿਪਸ਼ਨ ਸਟੋਰੀਜ ਟੀਜ਼ਰ ਹੈ। ਇਸ ਫੀਚਰ ਦੀ ਮਦਦ ਨਾਲ ਨਾਨ-ਸਬਸਕ੍ਰਾਈਬਰਸ ਨੂੰ ਕੰਟੈਟ ਕ੍ਰਿਏਟਰਸ ਦੇ ਕੰਟੈਟ ਨੂੰ ਦੇਖਣ ਲਈ ਪੈਸੇ ਦੇਣੇ ਪੈਣਗੇ। ਇਹ ਫੀਚਰ ਕ੍ਰਿਏਟਰਸ ਦੀ ਸਟੋਰੀ 'ਚ ਸਿਰਫ਼ ਸਬਸਕ੍ਰਾਈਬਰ ਕੰਟੈਟ ਦਿਖਾਉਦਾ ਹੈ। ਅਜਿਹੇ 'ਚ ਇਹ ਕੰਟੈਟ ਨਾਨ-ਸਬਸਕ੍ਰਾਈਬਰ ਨੂੰ ਨਜ਼ਰ ਨਹੀਂ ਆਵੇਗਾ। ਇਸ ਤਰ੍ਹਾਂ ਪੈਸੇ ਦੇ ਕੇ ਤੁਸੀਂ ਆਸਾਨੀ ਨਾਲ ਪੇਡ ਕੰਟੈਟ ਦੇਖ ਸਕੋਗੇ।
ਸਬਸਕ੍ਰਿਪਸ਼ਨ ਸਟੋਰੀਜ ਟੀਜ਼ਰ ਰਾਹੀ ਕ੍ਰਿਏਟਰਸ ਕਰ ਸਕਣਗੇ ਕਮਾਈ: ਇਸ ਨਵੇਂ ਫੀਚਰ ਨਾਲ ਦੁਨੀਆਂ ਭਰ ਦੇ ਕ੍ਰਿਏਟਰਸ ਨੂੰ ਪੈਸੇ ਕਮਾਉਣ ਦਾ ਇੱਕ ਸਾਧਨ ਮਿਲਣ ਵਾਲਾ ਹੈ। ਕੰਪਨੀ ਨੇ ਇਸ ਨਵੇਂ ਟੂਲ ਦਾ ਸਬਸਕ੍ਰਿਪਸ਼ਨ ਸ਼ੁਰੂ ਕਰ ਦਿੱਤਾ ਹੈ। ਇਸ 'ਚ ਕ੍ਰਿਏਟਰਸ ਚੈੱਕ ਕਰ ਸਕਦੇ ਹਨ ਕਿ ਉਨ੍ਹਾਂ ਦਾ ਸਬਸਕ੍ਰਿਪਸ਼ਨ ਟੂਲ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ। ਇਸ ਤੋਂ ਇਲਾਵਾ, ਕ੍ਰਿਏਟਰਸ ਨੂੰ ਇਹ ਵੀ ਪਤਾ ਲੱਗੇਗਾ ਕਿ ਉਨ੍ਹਾਂ ਦੀ ਸਟੋਰੀ 'ਤੇ ਸਬਸਕ੍ਰਾਈਬਰ ਸਟਿੱਕਰ 'ਤੇ ਕਿੰਨੇ ਲੋਕਾਂ ਨੇ ਟੈਪ ਕੀਤਾ ਹੈ।
- ਬਲੈਕ ਅਤੇ ਵਾਈਟ ਤੋਂ ਇਲਾਵਾ ਕੱਲ੍ਹ ਇਸ ਕਲਰ 'ਚ ਲਾਂਚ ਹੋ ਰਿਹਾ Nothing Phone(2a), ਮਿਲਣਗੇ ਸ਼ਾਨਦਾਰ ਫੀਚਰਸ - Nothing Phone 2a
- ਆਈਫੋਨ ਯੂਜ਼ਰਸ ਦੇ ਵਟਸਐਪ ਦਾ ਬਦਲਿਆ ਰੰਗ, ਹੁਣ ਨਵੇਂ ਅੰਦਾਜ਼ 'ਚ ਨਜ਼ਰ ਆਵੇਗੀ ਐਪ - WhatsApp Colour Change
- ਭਾਰਤ 'ਚ ਬੰਦ ਹੋ ਸਕਦੈ ਵਟਸਐਪ! ਕੰਪਨੀ ਨੂੰ ਆਪਣੇ ਇਸ ਫੀਚਰ ਕਰਕੇ ਕਰਨਾ ਪੈ ਰਿਹਾ ਦਿੱਲੀ ਹਾਈਕੋਰਟ ਦਾ ਸਾਹਮਣਾ - WhatsApp may be banned in India
ਕੰਟੈਟ ਨੂੰ ਪ੍ਰੋਟੈਕਟ ਕਰਨ ਲਈ ਨਵੇਂ ਫੀਚਰ 'ਤੇ ਕੰਮ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ, ਕੰਪਨੀ ਕ੍ਰਿਏਟਰਸ ਦੇ ਕੰਟੈਟ ਨੂੰ ਪ੍ਰੋਟੈਕਟ ਕਰਨ ਲਈ ਵੀ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਹੀ ਹੈ, ਤਾਂਕਿ ਕੋਈ ਵੀ ਯੂਜ਼ਰ ਉਨ੍ਹਾਂ ਦੇ ਕੰਟੈਟ ਨੂੰ ਰਿਕਾਰਡ ਨਾ ਕਰ ਸਕੇ ਅਤੇ ਨਾ ਹੀ ਸਕ੍ਰੀਨਸ਼ਾਰਟ ਲੈ ਸਕੇ।