ਹੈਦਰਾਬਾਦ: ਸਨੈਪਚੈਟ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਸਨੈਪਚੈਟ ਯੂਜ਼ਰਸ ਲਈ 'Editable Chats' ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਐਪ 'ਚ ਹੋਰ ਵੀ ਕਈ AI ਪਾਵਰਡ ਫੀਚਰਸ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਹੌਲੀ-ਹੌਲੀ ਯੂਜ਼ਰਸ ਲਈ ਪੇਸ਼ ਕਰ ਦਿੱਤੇ ਜਾਣਗੇ। ਇਨ੍ਹਾਂ ਵਿੱਚੋ ਕੁਝ ਫੀਚਰਸ ਸਿਰਫ਼ ਸਨੈਪਚੈਟ+ਪੇਡ ਸਬਸਕ੍ਰਾਈਬਰ ਹੀ ਇਸਤੇਮਾਲ ਕਰ ਸਕਦੇ ਹਨ। ਸਨੈਪਚੈਟ 'ਚ ਜੋੜੇ ਗਏ ਫੀਚਰਸ 'ਚ Editable Chats, Emoji Reactions ਅਤੇ My AI Reminders ਵਰਗੇ ਨਾਮ ਸ਼ਾਮਲ ਹਨ।
ਸਨੈਪਚੈਟ ਯੂਜ਼ਰਸ ਲਈ ਆਏ ਨਵੇਂ ਫੀਚਰਸ:
Editable Chats: ਸਨੈਪਚੈਟ ਯੂਜ਼ਰਸ ਨੂੰ 'Editable Chats' ਫੀਚਰ ਮਿਲਣਾ ਸ਼ੁਰੂ ਹੋ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਨੂੰ ਮੈਸੇਜ ਭੇਜਣ ਦੇ ਪੰਜ ਮਿੰਟ ਤੱਕ ਉਸ ਮੈਸੇਜ ਨੂੰ ਐਡਿਟ ਕਰਨ ਦੀ ਸੁਵਿਧਾ ਮਿਲੇਗੀ। ਇਹ ਫੀਚਰ ਵਟਸਐਪ ਦੇ ਐਡਿਟ ਫੀਚਰ ਵਾਂਗ ਕੰਮ ਕਰੇਗਾ। ਫਿਲਹਾਲ, ਇਹ ਫੀਚਰ ਅਜੇ ਸਨੈਪਚੈਟ ਪਲੱਸ ਯੂਜ਼ਰਸ ਲਈ ਪੇਸ਼ ਕੀਤਾ ਗਿਆ ਹੈ। ਆਉਣ ਵਾਲੇ ਹਫ਼ਤਿਆਂ 'ਚ ਇਸ ਫੀਚਰ ਨੂੰ ਸਾਰੇ ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ।
My AI Reminders: ਸਨੈਪਚੈਟ ਯੂਜ਼ਰਸ ਲਈ 'My AI Reminders' ਫੀਚਰ ਨੂੰ ਵੀ ਪੇਸ਼ ਕੀਤਾ ਗਿਆ ਹੈ। ਇਹ ਫੀਚਰ ਯੂਜ਼ਰਸ ਨੂੰ ਇਵੈਂਟ ਦਾ ਨਾਮ, ਤਰੀਕ ਅਤੇ ਸਮੇਂ ਦੇ ਨਾਲ-ਨਾਲ My AI 'ਤੇ ਕਵਿੱਕ ਮੈਸੇਜ ਭੇਜਕੇ ਰਿਮਾਈਂਡਰ ਸੈੱਟ ਕਰਨ ਦੀ ਆਗਿਆ ਦੇਵੇਗਾ।
AI ਪਾਵਰਡ ਬਿਟਮੋਜੀ ਆਊਟਫਿਟ: ਸਨੈਪਚੈਟ ਨੇ ਆਪਣੇ ਯੂਜ਼ਰਸ ਲਈ AI ਪਾਵਰਡ ਬਿਟਮੋਜੀ ਆਊਟਫਿਟ ਫੀਚਰ ਨੂੰ ਵੀ ਪੇਸ਼ ਕੀਤਾ ਹੈ। ਇਸ ਫੀਚਰ ਰਾਹੀ ਯੂਜ਼ਰਸ ਨੂੰ ਸ਼ਾਰਟ ਡਿਸਕ੍ਰਿਪਸ਼ਨ ਲਿਖਣਾ ਹੋਵੇਗਾ ਅਤੇ ਇਹ ਫੀਚਰ AI ਦੀ ਮਦਦ ਨਾਲ ਸਮਾਨ ਕੱਪੜੇ ਬਣਾ ਦੇਵੇਗਾ। ਇਹ ਆਊਟਫਿਟ ਅਲੱਗ ਪੈਟਰਨ, ਰੰਗ, ਡਿਜ਼ਾਈਨ ਦੇ ਨਾਲ ਤਿਆਰ ਕੀਤੇ ਜਾਣਗੇ।
- ਗੂਗਲ ਯੂਜ਼ਰਸ ਨੂੰ ਜਲਦ ਮਿਲੇਗਾ 'ਆਡੀਓ ਇਮੋਜੀ' ਫੀਚਰ, ਕਾਲਿੰਗ ਦੌਰਾਨ ਕਰ ਸਕੋਗੇ ਇਸਤੇਮਾਲ - Google Audio Emoji Feature
- ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ ਸ਼ੁਰੂ, ਇਸ ਦਿਨ ਤੱਕ ਪਾ ਸਕੋਗੇ ਇਨ੍ਹਾਂ ਡਿਵਾਈਸਾਂ 'ਤੇ ਡਿਸਕਾਊਂਟ - Flipkart Big Savings Days Sale
- ਵਟਸਐਪ ਯੂਜ਼ਰਸ ਨੂੰ ਮਿਲੇਗਾ ਚੈਟ ਫਿਲਟਰਿੰਗ ਫੀਚਰ, ਇੱਥੇ ਜਾਣੋ ਕੀ ਹੋਵੇਗਾ ਖਾਸ - WhatsApp Chat Filtering Feature
ਸਨੈਪਚੈਟ ਨੇ ਕਿਉ ਪੇਸ਼ ਕੀਤੇ ਨਵੇਂ ਫੀਚਰਸ?: ਸਨੈਪਚੈਟ ਨੇ ਇਨ੍ਹਾਂ ਫੀਚਰਸ ਨੂੰ ਰੋਲਆਊਟ ਕਰਨ ਦੇ ਨਾਲ ਕਿਹਾ ਹੈ ਕਿ ਹਰ ਦਿਨ ਸਨੈਪਚੈਟਰਸ ਆਪਣੇ ਦੋਸਤਾਂ ਨਾਲ ਦ੍ਰਿਸ਼ਟੀਗਤ ਰੂਪ ਵਿੱਚ ਸੰਚਾਰ ਕਰਨ ਲਈ ਔਸਤਨ 5 ਬਿਲੀਅਨ ਤੋਂ ਵੱਧ ਸਨੈਪ ਬਣਾਉਂਦੇ ਹਨ। ਅਸੀ ਸਨੈਪਚੈਟਰਸ ਨੂੰ ਹੋਰ ਤੇਜ਼ੀ ਨਾਲ ਜੋੜਨ, ਖੁਦ ਨੂੰ ਨਵੇਂ ਤਰੀਕੇ ਨਾਲ ਐਕਸਪ੍ਰੈਸ ਕਰਨ, ਵਿਅਸਤ ਲਾਈਫ਼ ਅਤੇ ਸਮਾਂ-ਸਾਰਣੀਆਂ ਦੇ ਵਿਚਕਾਰ ਵਿਵਸਥਿਤ ਰਹਿਣ ਲਈ My AI ਦੀ ਵਰਤੋਂ ਕਰਨ ਵਿੱਚ ਮਦਦ ਕਰਨ ਲਈ ਨਵੇਂ ਫੀਚਰ ਪੇਸ਼ ਕੀਤੇ ਹਨ।