ਹੈਦਰਾਬਾਦ: ਸੈਮਸੰਗ 10 ਜੁਲਾਈ ਨੂੰ ਪੈਰਿਸ 'ਚ ਆਪਣਾ ਸਾਲਾਨਾ ਅਨਪੈਕਡ ਇਵੈਂਟ ਆਯੋਜਿਤ ਕਰਨ ਜਾ ਰਿਹਾ ਹੈ। ਇਸ ਇਵੈਂਟ ਦੌਰਾਨ ਕਈ ਡਿਵਾਈਸਾਂ ਨੂੰ ਪੇਸ਼ ਕੀਤਾ ਜਾਵੇਗਾ। ਸੈਮਸੰਗ ਅਨਪੈਕਡ ਇਵੈਂਟ ਦੀ ਲਾਈਵ ਸਟ੍ਰੀਮਿੰਗ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਜਾਂ YouTube 'ਤੇ ਹੋਵੇਗੀ। ਇਸ ਤੋਂ ਇਲਾਵਾ, ਇਹ ਇਵੈਂਟ ਸੈਮਸੰਗ ਨਿਊਜ਼ਰੂਮ 'ਤੇ ਵੀ ਸਟ੍ਰੀਮ ਕੀਤਾ ਜਾਵੇਗਾ।
#GalaxyAI is here. Join us as we unfold our story at Galaxy Unpacked on July 10, 2024 at 6:30 PM. Pre-reserve now and get benefits up to ₹ 7000*.
— Samsung India (@SamsungIndia) June 26, 2024
Know more: https://t.co/HWz7S80O8R. *T&C apply. #SamsungUnpacked pic.twitter.com/VdaXM5Xq2e
ਸੈਮਸੰਗ ਅਨਪੈਕਡ ਇਵੈਂਟ ਦਾ ਸਮੇਂ: ਸੈਮਸੰਗ ਅਨਪੈਕਡ ਇਵੈਂਟ 10 ਜੁਲਾਈ ਨੂੰ ਪੈਰਿਸ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਇਵੈਂਟ ਨੂੰ ਤੁਸੀਂ ਭਾਰਤੀ ਸਮੇਂ ਅਨੁਸਾਰ 6:30 ਵਜੇ ਤੋਂ ਕੰਪਨੀ ਦੀ ਵੈੱਬਸਾਈਟ ਅਤੇ YouTube ਰਾਹੀ ਦੇਖ ਸਕੋਗੇ।
ਪ੍ਰੀ-ਰਿਜ਼ਰਵੇਸ਼ਨ ਪ੍ਰਕਿਰਿਆ ਸ਼ੁਰੂ: ਸੈਮਸੰਗ ਗਲੈਕਸੀ ਅਨਪੈਕਡ ਇਵੈਂਟ ਲਈ ਪ੍ਰੀ-ਰਿਜ਼ਰਵੇਸ਼ਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਤੁਸੀਂ ਕੰਪਨੀ ਦੀ ਸਾਈਟ 'ਤੇ ਜਾ ਕੇ ਸੈਮਸੰਗ ਦੇ ਡਿਵਾਈਸ ਪ੍ਰੀ-ਬੁੱਕ ਕਰ ਸਕਦੇ ਹੋ। ਕਿਸੇ ਵੀ ਡਿਵਾਈਸ ਨੂੰ 1,999 ਰੁਪਏ 'ਚ ਪ੍ਰੀ-ਬੁੱਕ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਪ੍ਰੀ-ਬੁੱਕ ਕਰਵਾਉਣ ਵਾਲੇ ਗ੍ਰਾਹਕਾਂ ਨੂੰ ਇਹ ਡਿਵਾਈਸਾਂ ਲਾਂਚ ਹੋਣ 'ਤੇ ਸਭ ਤੋਂ ਪਹਿਲਾ ਖਰੀਦਣ ਦਾ ਮੌਕਾ ਮਿਲੇਗਾ।
ਸੈਮਸੰਗ ਅਨਪੈਕਡ ਇਵੈਂਟ 'ਚ ਕੀ ਹੋਵੇਗਾ ਖਾਸ:
Galaxy Z Fold 6: ਇਸ ਇਵੈਂਟ ਦੌਰਾਨ Galaxy Z Fold 6 ਨੂੰ ਲਾਂਚ ਕੀਤਾ ਜਾਵੇਗਾ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਡਿਵਾਈਸ 'ਚ 7.6 ਇੰਚ ਦੀ QXGA+ AMOLED ਮੇਨ ਡਿਸਪਲੇ ਮਿਲ ਸਕਦੀ ਹੈ ਅਤੇ 6.3 ਇੰਚ ਦੀ ਕਵਰ ਡਿਸਪਲੇ ਮਿਲੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ 'ਚ ਸਨੈਪਡ੍ਰੈਗਨ 8 ਜੇਨ 3 SoC ਚਿਪਸੈੱਟ ਮਿਲ ਸਕਦੀ ਹੈ।
Galaxy Z Flip 6: Galaxy Z Flip 6 ਨੂੰ ਵੀ ਇਵੈਂਟ ਦੌਰਾਨ ਲਾਂਚ ਕੀਤਾ ਜਾ ਸਕਦਾ ਹੈ। ਇਸ ਡਿਵਾਈਸ 'ਚ 6.6 ਇੰਚ ਦੀ FHD+AMOLED 2x ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਦਿੱਤੀ ਜਾ ਸਕਦੀ ਹੈ।
We’re here to give you a message. Blink and you won’t miss it!
— Samsung India (@SamsungIndia) July 7, 2024
Comment the correct answer with an⭐emoji. Stay tuned for more details! #GalaxyAI #SamsungUnpacked pic.twitter.com/ODSX0AIkii
Galaxy Watch Ultra: Galaxy Watch Ultra ਨੂੰ ਵੀ ਸੈਮਸੰਗ ਅਨਪੈਕਡ ਇਵੈਂਟ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਵਾਚ ਨੂੰ ਟਾਈਟੇਨੀਅਮ ਕੇਸ, ਸੇਫਾਇਰ ਗਲਾਸ ਅਤੇ 3ਡੀ ਗਲਾਸ ਡਾਇਲ ਦੇ ਨਾਲ ਸਿੰਗਲ 47mm ਆਕਾਰ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਗਲੈਕਸੀ ਵਾਚ ਅਲਟ੍ਰਾ ਵਿੱਚ 1.5-ਇੰਚ ਦੀ ਸੁਪਰ AMOLED ਡਿਸਪਲੇ, Exynos W1000 ਪ੍ਰੋਸੈਸਰ ਅਤੇ 32GB ਸਟੋਰੇਜ ਦੇ ਨਾਲ 2GB ਰੈਮ ਹੋਣ ਦੀ ਉਮੀਦ ਹੈ।
- ਐਂਡਰਾਇਡ ਯੂਜ਼ਰਸ ਨੂੰ ਖਤਰਾ, ਸਰਕਾਰ ਨੇ ਜਾਰੀ ਕੀਤੀ ਚੇਤਾਵਨੀ, ਇਸ ਐਪਾਂ ਨੂੰ ਤਰੁੰਤ ਕਰ ਦਿਓ ਅਨਇੰਸਟੌਲ - Warning for Android Users
- BSNL ਨੇ ਸ਼ੁਰੂ ਕੀਤੀ 4G ਹਾਈ ਸਪੀਡ ਇੰਟਰਨੈੱਟ ਦੀ ਸੁਵਿਧਾ, ਇਨ੍ਹਾਂ ਸ਼ਹਿਰਾਂ ਦੇ ਲੋਕ ਉਠਾ ਸਕਣਗੇ ਲਾਭ - BSNL 4G Internet
- Jio ਯੂਜ਼ਰਸ ਲਈ ਖੁਸ਼ਖਬਰੀ! ਕੰਪਨੀ ਦੇ ਇਹ 9 ਪ੍ਰੀਪੇਡ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਨਹੀਂ ਹੋਇਆ ਵਾਧਾ - Jio Latest News
Galaxy Buds 3 Pro ਅਤੇ Galaxy Buds 3: ਇਨ੍ਹਾਂ ਡਿਵਾਈਸਾਂ ਨੂੰ ਵੀ ਸੈਮਸੰਗ ਅਨਪੈਕਡ ਇਵੈਂਟ 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਇਹ ਏਅਰਬਡਸ ਸਟੇਮ ਡਿਜ਼ਾਈਨ ਦੇ ਨਾਲ ਦੇਖੇ ਗਏ ਹਨ।
Galaxy Ring: ਸੈਮਸੰਗ ਨੇ ਇਸ ਸਾਲ ਦੀ ਸ਼ੁਰੂਆਤ 'ਚ MWC ਇਵੈਂਟ ਦੌਰਾਨ ਪਹਿਲੀ ਵਾਰ ਗਲੈਕਸੀ ਰਿੰਗ ਨੂੰ ਪੇਸ਼ ਕੀਤਾ ਸੀ। ਹੁਣ ਇਸਨੂੰ ਸੈਮਸੰਗ ਅਨਪੈਕਡ ਇਵੈਂਟ 'ਚ ਲਾਂਚ ਕੀਤਾ ਜਾ ਸਕਦਾ ਹੈ। ਗਲੈਕਸੀ ਰਿੰਗ ਨੂੰ ਘੱਟੋ-ਘੱਟ ਨੌ ਅਲੱਗ-ਅਲੱਗ ਸਾਈਜ਼ 'ਚ ਲਾਂਚ ਕੀਤੇ ਜਾਣ ਦੀ ਉਮੀਦ ਹੈ।