ਹੈਦਰਾਬਾਦ: ਸੈਮਸੰਗ ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Samsung Galaxy XCover 7 ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ ਸੈਮਸੰਗ ਦਾ ਭਾਰਤ 'ਚ ਪਹਿਲਾ ਐਂਟਰਪ੍ਰਾਈਜ਼ ਅਧਾਰਤ ਰਗਡ ਸਮਾਰਟਫੋਨ ਹੈ। ਨਵਾਂ ਲਾਂਚ ਕੀਤਾ ਗਿਆ ਸਮਾਰਟਫੋਨ ਮਿਲਟਰੀ ਗ੍ਰੇਡ ਸਰਟੀਫਿਕੇਸ਼ਨ ਦੇ ਨਾਲ ਆਉਂਦਾ ਹੈ ਅਤੇ ਇਸ 'ਚ ਪੁਸ਼-ਟੂ-ਟਾਕ, ਬਾਰਕੋਡ ਸਕੈਨਿੰਗ ਅਤੇ ਖਾਸ ਐਪਲੀਕੇਸ਼ਨਾਂ ਵਰਗੇ ਫੀਚਰਸ ਮਿਲਦੇ ਹਨ। ਇਸ ਤੋਂ ਇਲਾਵਾ, Samsung Galaxy XCover 7 'ਚ ਹੋਰ ਵੀ ਕਈ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ।
Samsung Galaxy XCover 7 ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy XCover 7 ਸਮਾਰਟਫੋਨ 'ਚ 6.6 ਇੰਚ ਦੀ FHD+ਡਿਸਪਲੇ ਦਿੱਤੀ ਗਈ ਹੈ, ਜੋ ਕਿ 1080x2400 ਪਿਕਸਲ Resolution ਨੂੰ ਸਪੋਰਟ ਕਰੇਗੀ। ਪ੍ਰੋਟੈਕਸ਼ਨ ਲਈ ਇਸ ਸਮਾਰਟਫੋਨ 'ਚ ਕਾਰਨਿੰਗ ਗੋਰਿਲਾ ਗਲਾਸ ਵਿਕਟਸ+ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimension 6100+ ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ ਨੂੰ 6GB ਰੈਮ ਅਤੇ 128GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 50MP ਦਾ ਬੈਕ ਅਤੇ 5MP ਦਾ ਸੈਲਫ਼ੀ ਸੈਂਸਰ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 4,050mAh ਦੀ ਬੈਟਰੀ ਮਿਲਦੀ ਹੈ।
Samsung Galaxy XCover 7 ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Samsung Galaxy XCover 7 ਨੂੰ ਦੋ ਮਾਡਲਾਂ 'ਚ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਦੀ ਕੀਮਤ 27,208 ਰੁਪਏ ਅਤੇ 27,530 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ, ਕੰਪਨੀ Samsung Galaxy XCover 7 ਸਮਾਰਟਫੋਨ 'ਤੇ ਕਈ ਆਫ਼ਰਸ ਵੀ ਪੇਸ਼ ਕਰ ਰਹੀ ਹੈ। ਕੰਪਨੀ Galaxy XCover 7 Enterprise Edition 'ਤੇ knox ਸੂਟ ਦਾ 12 ਮਹੀਨੇ ਦਾ ਸਬਸਕ੍ਰਿਪਸ਼ਨ ਦੇ ਰਹੀ ਹੈ। ਇਸ ਤੋਂ ਇਲਾਵਾ, ਸਟੈਂਡਰਡ ਐਡੀਸ਼ਨ 'ਤੇ 1 ਸਾਲ ਦੀ ਵਾਰੰਟੀ ਅਤੇ ਐਂਟਰਪ੍ਰਾਈਜ਼ ਐਡੀਸ਼ਨ 'ਤੇ 2 ਸਾਲ ਦੀ ਵਾਰੰਟੀ ਆਫ਼ਰ ਕੀਤੀ ਜਾਵੇਗੀ। ਇਸ ਸਮਾਰਟਫੋਨ ਨੂੰ ਅਧਿਕਾਰਿਤ ਵੈੱਬਸਾਈਟ ਅਤੇ ਕੰਪਨੀ ਦੇ ਆਨਲਾਈਨ EPP ਪੋਰਟਲ www.samsung.com/in/corporateplus ਤੋਂ ਖਰੀਦਿਆ ਜਾ ਸਕਦਾ ਹੈ।