ਹੈਦਰਾਬਾਦ: Samsung ਆਪਣੇ ਭਾਰਤੀ ਗ੍ਰਾਹਕਾਂ ਲਈ Samsung Galaxy S24 Ultra ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ ਕਰਨ ਦੀ ਤਿਆਰੀ 'ਚ ਹੈ। ਦੱਸ ਦਈਏ ਕਿ ਇਹ ਫੋਨ ਪਹਿਲਾ ਹੀ 6 ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਚੁੱਕਾ ਹੈ। ਹੁਣ ਕੰਪਨੀ ਇਸ ਫੋਨ 'ਚ Titanium Yellow ਕਲਰ ਆਪਸ਼ਨ ਨੂੰ ਜੋੜਨ ਦੀ ਤਿਆਰੀ ਵਿੱਚ ਹੈ।
Samsung ਨੇ ਸ਼ੇਅਰ ਕੀਤਾ ਟੀਜ਼ਰ: Samsung ਨੇ ਆਪਣੇ ਭਾਰਤੀ ਗ੍ਰਾਹਕਾਂ ਲਈ ਪੀਲੇ ਕਲਰ ਨੂੰ ਟੀਜ਼ ਕੀਤਾ ਹੈ। ਕੰਪਨੀ ਨੇ ਆਪਣੇ X ਅਕਾਊਂਟ 'ਤੇ ਇੱਕ ਔਰਤ ਦੇ ਹੱਥ 'ਚ ਪੀਲੇ ਕਲਰ ਦੇ ਸੂਰਜਮੁਖੀ ਫੁੱਲ ਨੂੰ ਦਿਖਾਇਆ ਹੈ ਅਤੇ ਕੈਪਸ਼ਨ 'ਚ ਲਿਖਿਆ ਹੈ,"All set to welcome a fresh new look for something (already) epic! Any idea what it is? Coming soon.” ਇਸ ਰਾਹੀ ਗ੍ਰਾਹਕ ਉਮੀਦ ਕਰ ਰਹੇ ਹਨ ਕਿ ਕੰਪਨੀ Samsung Galaxy S24 Ultra ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਪੇਸ਼ ਕਰਨ ਜਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸ ਫੋਨ ਦੇ ਨਾਮ ਅਤੇ ਕਲਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
Samsung Galaxy S24 Ultra ਸਮਾਰਟਫੋਨ ਦੀ ਕੀਮਤ: Samsung Galaxy S24 Ultra ਸਮਾਰਟਫੋਨ ਦਾ Titanium Yellow ਕਲਰ ਅਜੇ ਭਾਰਤ 'ਚ ਲਾਂਚ ਨਹੀਂ ਕੀਤਾ ਗਿਆ, ਪਰ ਇਸ ਕਲਰ ਨੂੰ ਅਮਰੀਕਾ 'ਚ ਪੇਸ਼ ਕੀਤਾ ਜਾ ਚੁੱਕਾ ਹੈ। ਅਮਰੀਕਾਂ 'ਚ Samsung Galaxy S24 Ultra ਦੇ Titanium Yellow ਕਲਰ ਦੇ 256GB ਵਾਲੇ ਮਾਡਲ ਦੀ ਕੀਮਤ 129,999 ਰੁਪਏ, 512GB ਦੀ ਕੀਮਤ 139,999 ਰੁਪਏ ਅਤੇ 1TB ਦੀ ਕੀਮਤ 159,999 ਰੁਪਏ ਹੈ।
Samsung Galaxy S24 Ultra ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.8 ਇੰਚ ਦੀ ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Snapdragon 8 Gen 3 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫਿਲਹਾਲ, ਕੰਪਨੀ ਨੇ ਖੁਲਾਸਾ ਨਹੀਂ ਕੀਤਾ ਹੈ ਕਿ Samsung Galaxy S24 Ultra ਦੇ ਨਵੇਂ ਕਲਰ ਵਾਲੇ ਫੋਨ ਦੇ ਫੀਚਰਸ 'ਚ ਕੋਈ ਬਦਲਾਅ ਕੀਤਾ ਜਾਵੇਗਾ ਜਾਂ ਨਹੀਂ।