ਹੈਦਰਾਬਾਦ: Samsung ਆਪਣੇ ਭਾਰਤੀ ਗ੍ਰਾਹਕਾਂ ਲਈ Samsung Galaxy M35 5G ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Samsung Galaxy M35 5G ਸਮਾਰਟਫੋਨ ਬ੍ਰਾਜ਼ੀਲ 'ਚ ਵਿਕਰੀ ਲਈ ਪਹਿਲਾ ਤੋਂ ਹੀ ਉਪਲਬਧ ਹੈ। ਕੰਪਨੀ ਨੇ ਹੁਣ ਭਾਰਤ 'ਚ ਇਸ ਫੋਨ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ, ਔਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ ਨੇ ਵੀ ਖੁਲਾਸਾ ਕੀਤਾ ਹੈ ਕਿ Samsung Galaxy M35 5G ਭਾਰਤ 'ਚ ਐਮਾਜ਼ਾਨ ਪ੍ਰਾਈਮ ਡੇ ਸੇਲ ਦੌਰਾਨ ਲਾਂਚ ਹੋਵੇਗਾ।
The results are out, and it's clear that India loves its Monster!
— Samsung India (@SamsungIndia) July 2, 2024
Thank you for helping us decide the most popular Monster feature. Stay tuned for more!#MustBeAMonster #MonsterLove #Samsung pic.twitter.com/naE09rZ6L7
ਐਮਾਜ਼ਾਨ ਪ੍ਰਾਈਮ ਡੇ ਸੇਲ ਦੀ ਡੇਟ: ਐਮਾਜ਼ਾਨ 'ਤੇ 20-21 ਜੁਲਾਈ ਨੂੰ ਐਮਾਜ਼ਾਨ ਪ੍ਰਾਈਮ ਡੇ ਸੇਲ ਆਯੋਜਿਤ ਕੀਤੀ ਜਾ ਰਹੀ ਹੈ। ਇਸ ਤਰ੍ਹਾਂ Samsung Galaxy M35 5G ਸਮਾਰਟਫੋਨ ਵੀ 20 ਜਾਂ 21 ਜੁਲਾਈ ਨੂੰ ਭਾਰਤ 'ਚ ਪੇਸ਼ ਕੀਤਾ ਜਾ ਸਕਦਾ ਹੈ।
- ਖੁਸ਼ਖਬਰੀ! ਐਮਾਜ਼ਾਨ ਨੇ ਆਪਣੀ ਅਗਲੀ ਸੇਲ ਦਾ ਕੀਤਾ ਐਲਾਨ, ਡਿਸਕਾਊਂਟ ਬਾਰੇ ਸੁਣਕੇ ਮਨ ਹੋ ਜਾਵਗਾ ਖੁਸ਼ - Amazon Prime Day 2024 Sale
- 3-4 ਜੁਲਾਈ ਤੋਂ ਮਹਿੰਗੇ ਹੋ ਰਹੇ ਨੇ Jio, Airtel ਅਤੇ Vi ਦੇ ਰੀਚਾਰਜ ਪਲੈਨ, ਨਵੀਆਂ ਕੀਮਤਾਂ ਆਈਆਂ ਸਾਹਮਣੇ, ਦੇਖੋ ਪੂਰੀ ਲਿਸਟ - Tariff Hike
- iQOO Z9 Lite 5G ਸਮਾਰਟਫੋਨ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਕੰਪਨੀ ਨੇ ਦਿਖਾਈ ਫੋਨ ਦੀ ਪਹਿਲੀ ਝਲਕ - iQOO Z9 Lite 5G Launch Date
Samsung Galaxy M35 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.6 ਇੰਚ ਦੀ FHD+Super AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1000nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Exynos 1380 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਟ੍ਰਿਪਲ ਰਿਅਰ ਕੈਮਰਾ ਸੈਟਅੱਪ ਦਿੱਤਾ ਸਕਦਾ ਹੈ, ਜਿਸ 'ਚ 50MP ਦਾ ਮੇਨ ਕੈਮਰਾ, 8MP ਦਾ ਅਲਟ੍ਰਾ ਵਾਈਡ ਐਂਗਲ ਕੈਮਰਾ ਅਤੇ 2MP ਦਾ ਮੈਕਰੋ ਕੈਮਰਾ ਸ਼ਾਮਲ ਹੋ ਸਕਦਾ ਹੈ ਅਤੇ ਸੈਲਫ਼ੀ ਲਈ 13MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ।