ਹੈਦਰਾਬਾਦ: Redmi ਨੇ ਆਪਣੇ ਗ੍ਰਾਹਕਾਂ ਲਈ Redmi Note 13 Pro New Year Edition ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਸ ਸਮਾਰਟਫੋਨ ਨੂੰ ਚੀਨ 'ਚ ਪੇਸ਼ ਕੀਤਾ ਗਿਆ ਸੀ। Redmi Note 13 Pro New Year Edition ਸਮਾਰਟਫੋਨ ਲਾਲ ਕਲਰ 'ਚ ਨਜ਼ਰ ਆਉਦਾ ਹੈ। ਅੱਜ ਇਸ ਸਮਾਰਟਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਚੁੱਕੀ ਹੈ ਅਤੇ ਤੁਸੀਂ ਇਸ ਸਮਾਰਟਫੋਨ ਨੂੰ ਖਰੀਦ ਸਕੋਗੇ।
Redmi Note 13 Pro New Year Edition ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਚਫੋਨ ਦੇ 8GB+128GB ਦੀ ਕੀਮਤ 16,500 ਰੁਪਏ, 8GB+256GB ਦੀ ਕੀਮਤ 17,500 ਰੁਪਏ, 12GB+256GB ਦੀ ਕੀਮਤ 20,000 ਰੁਪਏ, 12GB+512GB ਦੀ ਕੀਮਤ 21,000 ਅਤੇ 16GB+512GB ਦੀ ਕੀਮਤ 22,500 ਰੁਪਏ ਰੱਖੀ ਗਈ ਹੈ।
-
Redmi Note 13 Pro New Year special edition#redmi #Redminote13pro https://t.co/ODXa5XZiw3 pic.twitter.com/H3Wza9pN40
— Anvin (@ZionsAnvin) January 25, 2024 " class="align-text-top noRightClick twitterSection" data="
">Redmi Note 13 Pro New Year special edition#redmi #Redminote13pro https://t.co/ODXa5XZiw3 pic.twitter.com/H3Wza9pN40
— Anvin (@ZionsAnvin) January 25, 2024Redmi Note 13 Pro New Year special edition#redmi #Redminote13pro https://t.co/ODXa5XZiw3 pic.twitter.com/H3Wza9pN40
— Anvin (@ZionsAnvin) January 25, 2024
Redmi Note 13 Pro New Year Edition ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 Pro New Year Edition ਸਮਾਰਟਫੋਨ 'ਚ 6.7 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 1.5K Resolution, 120Hz ਦੇ ਰਿਫ੍ਰੈਸ਼ ਦਰ, 1920Hz PWM ਡਿਮਿੰਗ ਅਤੇ 1800nits ਦੀ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਸਮਾਰਟਫੋਨ 'ਚ ਫਿੰਗਰਪ੍ਰਿੰਟ ਡਿਸਪਲੇ ਅਤੇ ਗੋਰਿਲਾ ਗਲਾਸ ਪ੍ਰੋਟੈਕਸ਼ਨ ਮਿਲੇਗਾ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ ਦੇ ਪਿਛਲੇ ਪਾਸੇ OIS ਦੇ ਨਾਲ 200MP ਦਾ ਪ੍ਰਾਈਮਰੀ ਕੈਮਰਾ, 8MP ਦਾ ਅਲਟ੍ਰਾ ਵਾਈਡ ਲੈਂਸ ਅਤੇ 2MP ਦਾ ਮੈਕਰੋ ਲੈਂਸ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 16MP ਦਾ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,100mAh ਦੀ ਬੈਟਰੀ ਮਿਲੇਗੀ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
Google Pixel 8 ਸੀਰੀਜ਼ ਨਵੇਂ ਕਲਰ 'ਚ ਪੇਸ਼: ਇਸ ਤੋਂ ਇਲਾਵਾ, ਗੂਗਲ ਨੇ ਅੱਜ ਆਪਣੇ ਗ੍ਰਾਹਕਾਂ ਲਈ Google Pixel 8 ਸੀਰੀਜ਼ ਨੂੰ ਨਵੇਂ ਕਲਰ 'ਚ ਪੇਸ਼ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਸੀਰੀਜ਼ 'ਚ Google Pixel 8 and 8 Pro ਸਮਾਰਟਫੋਨ ਸ਼ਾਮਲ ਹਨ। ਹੁਣ ਤੁਸੀਂ ਇਨ੍ਹਾਂ ਦੋਨੋ ਸਮਾਰਟਫੋਨਾਂ ਨੂੰ ਮਿੰਟ ਗ੍ਰੀਨ ਕਲਰ 'ਚ ਖਰੀਦ ਸਕੋਗੇ। ਇਸ ਨਵੇਂ ਕਲਰ ਵਾਲੇ ਸਮਾਰਟਫੋਨ Google Pixel 8 ਅਤੇ 8 Pro ਨੂੰ ਫਿਲਹਾਲ 128GB ਸਟੋਰੇਜ ਦੇ ਨਾਲ ਹੀ ਲਿਆਂਦਾ ਗਿਆ ਹੈ।