ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme P2 Pro 5G ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਇਸ ਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਕੰਪਨੀ ਨੇ ਫੋਨ ਦਾ ਟੀਜ਼ਰ ਵੀ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ, Realme ਆਪਣੇ ਗ੍ਰਾਹਕਾਂ ਲਈ Realme Narzo 70 Turbo ਸਮਾਰਟਫੋਨ ਨੂੰ ਵੀ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਇਹ ਫੋਨ 9 ਸਤੰਬਰ ਨੂੰ ਭਾਰਤ 'ਚ ਆਵੇਗਾ।
Realme P2 Pro 5G ਦੀ ਲਾਂਚ ਡੇਟ: ਕੰਪਨੀ ਨੇ Realme P2 Pro 5G ਸਮਾਰਟਫੋਨ ਦੀ ਲਾਂਚ ਡੇਟ ਸਾਹਮਣੇ ਆ ਗਈ ਹੈ। ਇਹ ਫੋਨ 13 ਸਤੰਬਰ ਨੂੰ ਦੁਪਹਿਰ 12 ਵਜੇ ਲਾਂਚ ਹੋਵੇਗਾ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਇਸਦਾ ਪ੍ਰੋਮੋ ਪੇਜ ਪਹਿਲਾ ਹੀ ਲਾਈਵ ਕਰ ਦਿੱਤਾ ਗਿਆ ਹੈ। Realme P2 Pro 5G ਸਮਾਰਟਫੋਨ ਦੀ ਕੀਮਤ ਲਾਂਚਿੰਗ ਦੇ ਦਿਨ ਹੀ ਖੁਲਾਸਾ ਹੋਵੇਗਾ।
Say hello to #realmeP2Pro5G, packed with the only 80W charging in the segment that keeps you ahead of the game. ⚡
— realme (@realmeIndia) September 4, 2024
Are you ready to elevate your smartphone experience?
Launching 13th Sept, 12 Noon.
Know more: https://t.co/fwXUuY4HJp #FastestCurvedDisplayPhone pic.twitter.com/FpskB8cTHK
Realme P2 Pro 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਫੀਚਰਸ ਅਜੇ ਸਾਹਮਣੇ ਨਹੀਂ ਆਏ ਹਨ, ਪਰ ਕੁਝ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ। Realme P2 Pro 5G ਸਮਾਰਟਫੋਨ 'ਚ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰਨ ਵਾਲੀ ਡਿਸਪਲੇ ਮਿਲ ਸਕਦੀ ਹੈ ਅਤੇ 80 ਵਾਟ ਦੀ ਫਾਸਟ ਚਾਰਜਿੰਗ ਦਾ ਸਪੋਰਟ ਮਿਲੇਗਾ। ਕੰਪਨੀ ਨੇ ਇਸ ਫੋਨ ਨੂੰ ਆਪਣੇ ਟੀਜ਼ਰ 'ਚ ਦਿਖਾ ਦਿੱਤਾ ਹੈ। ਟੀਜ਼ਰ 'ਚ Realme P2 Pro 5G ਸਮਾਰਟਫੋਨ ਨੂੰ ਗ੍ਰੀਨ ਕਲਰ ਸ਼ੇਡ ਦੇ ਨਾਲ ਦੇਖਿਆ ਜਾ ਸਕਦਾ ਹੈ। Realme P2 Pro 5G ਸਮਾਰਟਫੋਨ 'ਚ OIS ਦੇ ਨਾਲ ਪ੍ਰਾਈਮਰੀ ਕੈਮਰਾ ਸੈਟਅੱਪ ਮਿਲ ਸਕਦਾ ਹੈ। ਇਸ ਸਮਾਰਟਫੋਨ ਦੀ ਚਿਪਸੈਟ ਦਾ ਖੁਲਾਸਾ 10 ਸਤੰਬਰ ਨੂੰ ਕੀਤਾ ਜਾਵੇਗਾ।
ਇਹ ਵੀ ਪੜ੍ਹੋ:-