ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme GT 6T ਸਮਾਰਟਫੋਨ ਨੂੰ ਜਲਦ ਹੀ ਲਾਂਚ ਕਰੇਗਾ। ਇਸ ਫੋਨ ਦਾ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦਈਏ ਕਿ Realme GT 6T ਸਮਾਰਟਫੋਨ ਲਾਂਚ ਹੋਣ 'ਚ ਹੁਣ ਸਿਰਫ਼ 4 ਦਿਨ ਬਾਕੀ ਰਹਿ ਗਏ ਹਨ। ਇਹ ਫੋਨ 22 ਮਈ ਨੂੰ ਭਾਰਤ 'ਚ ਪੇਸ਼ ਕਰ ਦਿੱਤਾ ਜਾਵੇਗਾ। ਕੰਪਨੀ ਲਗਾਤਾਰ ਇਸ ਫੋਨ ਨੂੰ ਟੀਜ਼ ਕਰ ਰਹੀ ਹੈ, ਜਿਸ ਰਾਹੀ ਕਈ ਫੀਚਰਸ ਬਾਰੇ ਖੁਲਾਸਾ ਹੋ ਚੁੱਕਾ ਹੈ।
Realme GT 6T ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ ਵੱਡੀ AMOLED ਡਿਸਪਲੇ ਮਿਲਣ ਦੀ ਉਮੀਦ ਹੈ, ਜੋ ਕਿ 1.5K Resolution ਦੇ ਨਾਲ ਆਵੇਗੀ। ਇਸ ਫੋਨ 'ਚ ਕਾਰਨਿੰਗ ਗੋਰਿਲਾ ਗਲਾਸ 2 ਦਾ ਪ੍ਰੋਟੈਕਸ਼ਨ ਮਿਲ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7+ਜੇਨ 3 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਦੇ ਨਾਲ 50MP ਦਾ Sony IMX882 ਪ੍ਰਾਈਮਰੀ ਸੈਂਸਰ ਅਤੇ 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਮਿਲ ਸਕਦਾ ਹੈ। ਸੈਲਫ਼ੀ ਅਤੇ ਵੀਡੀਓ ਲਈ ਇਸ ਫੋਨ 'ਚ 32MP ਦਾ ਫਰੰਟ ਕੈਮਰਾ ਮਿਲੇਗਾ। ਇਸ ਫੋਨ 'ਚ 5,500mAh ਦੀ ਬੈਟਰੀ ਮਿਲੇਗੀ, ਜੋ ਕਿ 120ਵਾਟ ਦੀ ਵਾਈਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
- ਸੈਮਸੰਗ ਯੂਜ਼ਰਸ ਨੂੰ ਝਟਕਾ, ਅੱਜ ਨਹੀਂ ਲਾਂਚ ਹੋ ਰਿਹੈ Samsung Galaxy F55 ਸਮਾਰਟਫੋਨ, ਜਾਣੋ ਨਵੀਂ ਲਾਂਚ ਡੇਟ - Samsung Galaxy F55 Launch Date
- Infinix GT 20 Pro ਸਮਾਰਟਫੋਨ ਦੀ ਕੀਮਤ ਆਈ ਸਾਹਮਣੇ, ਗੇਮ ਦੇ ਸ਼ੌਕੀਨਾਂ ਦੀ ਹੋਵੇਗੀ ਮੌਜ਼ - Infinix GT 20 Pro Price
- Vivo Y200 Pro ਸਮਾਰਟਫੋਨ ਭਾਰਤ 'ਚ ਜਲਦ ਹੋਵੇਗਾ ਲਾਂਚ, ਕੰਪਨੀ ਨੇ ਟੀਜ਼ਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Vivo Y200 Pro Launch Date
Realme Buds Wireless 3 Neo ਦੀ ਲਾਂਚ ਡੇਟ: ਇਸ ਤੋਂ ਇਲਾਵਾ, ਕੰਪਨੀ Realme 6T GT ਸਮਾਰਟਫੋਨ ਦੇ ਨਾਲ Realme Buds Wireless 3 Neo ਨੂੰ ਵੀ ਲਾਂਚ ਕਰਨ ਜਾ ਰਹੀ ਹੈ ਅਤੇ ਇਸ ਦਿਨ ਹੀ ਇਨ੍ਹਾਂ ਏਅਰਬਡਸ ਦੀ ਸੇਲ ਵੀ ਹੋਵੇਗੀ। Realme Buds Wireless 3 Neo ਦੀ ਕੀਮਤ 1299 ਰੁਪਏ ਰੱਖੀ ਗਈ ਹੈ। ਇਸਨੂੰ ਤੁਸੀਂ 22 ਮਈ ਦੇ ਦਿਨ 2:30 ਵਜੇ ਤੋਂ ਐਮਾਜ਼ਾਨ, ਫਲਿੱਪਕਾਰਟ ਅਤੇ ਕੰਪਨੀ ਦੀ ਅਧਿਕਾਰਿਤ ਵੈੱਬਸਾਈਟ ਤੋਂ ਖਰੀਦ ਸਕੋਗੇ।