ਹੈਦਰਾਬਾਦ: Realme ਜਲਦ ਹੀ ਆਪਣੇ ਭਾਰਤੀ ਗ੍ਰਾਹਕਾਂ ਲਈ Realme GT 6T ਸਮਾਰਟਫੋਨ ਨੂੰ ਲਾਂਚ ਕਰੇਗਾ। ਕੰਪਨੀ ਇਸ ਫੋਨ 'ਤੇ ਕੰਮ ਕਰ ਰਹੀ ਹੈ। ਦੱਸ ਦਈਏ ਕਿ Realme GT 6T ਦਾ ਲੈਡਿੰਗ ਪੇਜ ਤਿਆਰ ਹੈ, ਜੋ ਕਿ ਐਮਾਜ਼ਾਨ 'ਤੇ ਲਾਈਵ ਕਰ ਦਿੱਤਾ ਗਿਆ ਹੈ। ਇਹ ਫੋਨ ਯੂਜ਼ਰਸ ਨੂੰ ਬਿਹਤਰ ਚਿਪਸੈੱਟ ਦੇ ਨਾਲ ਟਾਪ ਕੂਲਿੰਗ ਅਤੇ ਚਾਰਜਿੰਗ ਦੀ ਸੁਵਿਧਾ ਦਿੰਦਾ ਹੈ।
ਗੇਮ ਖੇਡਣ ਦੇ ਸ਼ੌਕੀਨਾਂ ਲਈ ਖਾਸ ਹੈ ਫੋਨ: Realme GT 6T ਸਮਾਰਟਫੋਨ ਗੇਮਰਸ ਨੂੰ ਧਿਆਨ 'ਚ ਰੱਖ ਕੇ ਪੇਸ਼ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇਸ ਫੋਨ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਕਿ ਇਹ ਡਿਵਾਈਸ ਪੀਕ ਗੇਮਿੰਗ ਪ੍ਰਦਰਸ਼ਨ ਲਈ 1.5M+AnTuTu ਫਲੈਗਸ਼ਿੱਪ ਚਿਪਸੈੱਟ ਦੇ ਨਾਲ ਲਿਆਂਦਾ ਜਾ ਰਿਹਾ ਹੈ। ਫਿਲਹਾਲ, ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।
Realme GT 6T ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਪ੍ਰੋਸੈਸਰ ਦੇ ਤੌਰ 'ਤੇ ਸਨੈਪਡ੍ਰੈਗਨ 7+ਜੇਨ 3 ਚਿਪਸੈੱਟ ਦਿੱਤੀ ਗਈ ਹੈ। ਵਧੀਆਂ ਪ੍ਰਦਰਸ਼ਨ ਤੋਂ ਬਾਅਦ ਵੀ 75 ਫੀਸਦੀ ਸਮਾਰਟਫੋਨ ਯੂਜ਼ਰਸ ਬੈਟਰੀ ਡਰੇਨ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆ ਦਾ ਹੱਲ ਵੱਡੀ ਬੈਟਰੀ ਅਤੇ ਫਾਸਟ ਚਾਰਜਿੰਗ ਹੋ ਸਕਦੀ ਹੈ। ਫਿਲਹਾਲ, ਇਸ ਫੋਨ ਦੇ ਫੀਚਰਸ ਅਤੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।
Moto Buds ਅਤੇ Moto Buds+ ਲਾਂਚ: ਇਸ ਤੋਂ ਇਲਾਵਾ, Motorola ਨੇ ਆਪਣੇ ਭਾਰਤੀ ਗ੍ਰਾਹਕਾਂ ਲਈ ਅੱਜ Moto Buds ਅਤੇ Moto Buds+ ਨੂੰ ਲਾਂਚ ਕਰ ਦਿੱਤਾ ਹੈ। Moto Buds ਨੂੰ 4,999 ਰੁਪਏ ਅਤੇ Moto Buds+ ਨੂੰ 9,999 ਰੁਪਏ 'ਚ ਲਾਂਚ ਕੀਤਾ ਗਿਆ ਹੈ। ਡਿਸਕਾਊਂਟ ਤੋਂ ਬਾਅਦ ਤੁਸੀਂ ਇਨ੍ਹਾਂ ਬਡਸ ਨੂੰ ਹੋਰ ਵੀ ਘੱਟ ਕੀਮਤ ਦੇ ਨਾਲ ਖਰੀਦ ਸਕਦੇ ਹੋ।