ਹੈਦਰਾਬਾਦ: Realme ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme Buds Air 6 Pro ਨੂੰ ਲਾਂਚ ਕਰ ਦਿੱਤਾ ਹੈ। ਹੁਣ ਇਨ੍ਹਾਂ ਏਅਰਬਡਸ ਦੀ ਪਹਿਲੀ ਸੇਲ ਲਾਈਵ ਹੋ ਗਈ ਹੈ। ਇਨ੍ਹਾਂ ਏਅਰਬਡਸ 'ਚ ਸ਼ਾਨਦਾਰ ਫੀਚਰਸ ਦਿੱਤੇ ਗਏ ਹਨ। ਇਸਦੇ ਨਾਲ ਹੀ, ਪਹਿਲੀ ਸੇਲ 'ਚ ਤੁਸੀਂ ਇਨ੍ਹਾਂ ਏਅਰਬਡਸ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ।
Realme Buds Air 6 Pro ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਏਅਰਬਡਸ 'ਚ 50db ਤੱਕ ANC ਦਾ ਸਪੋਰਟ ਮਿਲਦਾ ਹੈ, ਜਿਸ ਨਾਲ ਕਾਲਿੰਗ ਦੌਰਾਨ ਸ਼ੋਰ ਨੂੰ ਘੱਟ ਕੀਤਾ ਜਾ ਸਕਦਾ ਅਤੇ ਸੰਗੀਤ ਸੁਣਦੇ ਸਮੇਂ ਵੀ ਬਾਹਰੀ ਸ਼ੋਰ ਪਰੇਸ਼ਾਨ ਨਹੀਂ ਕਰੇਗਾ। ਇਨ੍ਹਾਂ ਏਅਰਬਡਸ 'ਚ ਇੱਕ 6mm ਮਾਈਕ੍ਰੋ-ਪਲੈਨਰ ਟਵੀਟਰ ਅਤੇ ਇੱਕ 11mm Bass ਡਰਾਈਵਰ ਮਿਲਦਾ ਹੈ, ਜਿਸਨੂੰ ਹਾਈ ਸ਼ੁੱਧਤਾ ਨਾਲ ਡਾਇਆਫ੍ਰਾਮ ਦਿੱਤਾ ਗਿਆ ਹੈ। ਇਸਦੇ ਨਾਲ ਹੀ, ਇਨ੍ਹਾਂ ਏਅਰਬਡਸ 'ਚ ਹਾਈ Resolution ਆਡੀਓ ਸਪੋਰਟ ਮਿਲਦਾ ਹੈ, ਜਿਸ ਨਾਲ ਤੁਸੀਂ ਆਪਣੇ ਪਸੰਦੀਦਾ ਮਿਊਜ਼ਿਕ ਨੂੰ ਚੰਗੀ ਤਰ੍ਹਾਂ ਨਾਲ ਸੁਣ ਸਕਦੇ ਹੋ। 3D ਸਪੈਸ਼ਲ ਸਾਊਂਡ ਦੇ ਨਾਲ ਤੁਹਾਨੂੰ ਵਧੀਆਂ ਅਨੁਭਵ ਮਿਲੇਗਾ। Realme Buds Air 6 Pro ਪਸੀਨੇ ਅਤੇ ਪਾਣੀ ਤੋਂ ਬਚਣ ਲਈ IPX5 ਵਾਟਰ ਦਰ ਦੇ ਨਾਲ ਆਉਦੇ ਹਨ। ਇਸਨੂੰ ਤੁਸੀਂ ਮੀਂਹ ਵਿੱਚ ਵੀ ਇਸਤੇਮਾਲ ਕਰ ਸਕਦੇ ਹੋ।
The sale is now live!
— realme (@realmeIndia) June 27, 2024
Introduce the power of 50dB ANC to your life and experience sound engineered to perfection. #realmeBudsAir6Pro
Shop now at Rs.4,199
Available on https://t.co/HrgDJTHBFX & @Flipkart
Know more: https://t.co/6tESejkFyT pic.twitter.com/MqicM1oi8E
ਹੋਰ ਫੀਚਰਸ ਬਾਰੇ ਗੱਲ ਕਰੀਏ, ਤਾਂ ਇਨ੍ਹਾਂ ਏਅਰਬਡਸ ਵਿੱਚ ਮਾਈਂਡਫਲੋ ਮੋਡ, ਡਾਇਨਾਮਿਕ ਬਾਸ ਬੂਸਟ, ਪਰਸਨਲਾਈਜ਼ਡ ਆਡੀਓ ਐਲਗੋਰਿਦਮ, LDAC HD ਆਡੀਓ ਕੋਡੇਕ, 6-ਮਾਈਕ ਨੋਇਸ ਕੈਂਸਲੇਸ਼ਨ, 55ms ਸੁਪਰ ਲੋ ਲੇਟੈਂਸੀ ਮੋਡ ਸ਼ਾਮਲ ਹਨ। ਇਹ ਪੂਰੇ ਚਾਰਜ 'ਤੇ 40 ਘੰਟੇ ਤੱਕ ਦੀ ਬੈਟਰੀ ਲਾਈਫ ਪ੍ਰਦਾਨ ਕਰਦੇ ਹਨ।
Realme Buds Air 6 Pro ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਏਅਰਬਡਸ ਨੂੰ 4,999 ਰੁਪਏ ਦੇ ਨਾਲ ਪੇਸ਼ ਕੀਤਾ ਗਿਆ ਹੈ। ਸੇਲ ਦੌਰਾਨ ਇਨ੍ਹਾਂ ਏਅਰਬਡਸ 'ਤੇ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਏਅਰਬਡਸ 'ਤੇ 500 ਰੁਪਏ ਫਲੈਟ ਅਤੇ 300 ਰੁਪਏ ਦੇ ਬੈਂਕ ਆਫ਼ਰ ਤੋਂ ਬਾਅਦ Realme Buds Air 6 Pro ਦੀ ਕੀਮਤ 4,199 ਰੁਪਏ ਰਹਿ ਗਈ ਹੈ। ਇਨ੍ਹਾਂ ਏਅਰਬਡਸ ਨੂੰ ਸਿਲਵਰ ਬਲੂ ਅਤੇ ਟਾਈਟੇਨੀਅਮ ਟਵਾਈਲਾਈਟ ਕਲਰ ਆਪਸ਼ਨਾਂ ਦੇ ਨਾਲ ਖਰੀਦਿਆਂ ਜਾ ਸਕਦਾ ਹੈ।