ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 13 Pro ਸੀਰੀਜ਼ ਨੂੰ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ Realme 13 Pro ਅਤੇ Realme 13 Pro Plus ਸਮਾਰਟਫੋਨ ਸ਼ਾਮਲ ਹੋਣਗੇ। Realme 13 Pro ਸੀਰੀਜ਼ 30 ਜੁਲਾਈ ਨੂੰ ਦੁਪਹਿਰ 12 ਵਜੇ ਇੱਕ ਲਾਂਚ ਇਵੈਂਟ ਦੌਰਾਨ ਭਾਰਤ 'ਚ ਲਿਆਂਦੀ ਜਾ ਰਹੀ ਹੈ। ਕੰਪਨੀ ਇਸ ਸੀਰੀਜ਼ ਨੂੰ ਲੰਬੇ ਸਮੇਂ ਤੋਂ ਟੀਜ਼ ਕਰ ਰਹੀ ਹੈ, ਜਿਸ ਤੋਂ ਬਾਅਦ ਗ੍ਰਾਹਕਾਂ ਨੂੰ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦਈਏ ਕਿ ਇਸ ਸੀਰੀਜ਼ ਦੀ ਅਰਲੀ ਐਕਸੈਸ ਸੇਲ ਵੀ ਲਾਂਚ ਦੇ ਦਿਨ 30 ਜੁਲਾਈ ਨੂੰ ਹੀ ਸ਼ੁਰੂ ਹੋ ਰਹੀ ਹੈ।
The #realme13ProSeries5G offers a massive 4-year battery health guarantee and 1600 charge cycles, ensuring your phone is always ready.
— realme (@realmeIndia) July 27, 2024
Launching on 30th July, 12 Noon
Know more:https://t.co/D7AoX6qC3rhttps://t.co/2AnKYtF6Gy#UltraClearCameraWithAI pic.twitter.com/Srb75C2Zro
Realme 13 Pro ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme 13 Pro ਅਤੇ Realme 13 Pro Plus ਸਮਾਰਟਫੋਨ ਦੇ ਕੁਝ ਫੀਚਰਸ ਦਾ ਖੁਲਾਸਾ ਹੋ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ ਸਨੈਪਡ੍ਰੈਗਨ 7s ਜੇਨ 2 5G 4nm ਚਿਪਸੈੱਟ ਮਿਲ ਸਕਦੀ ਹੈ। Realme 13 Pro ਸੀਰੀਜ਼ 'ਚ 5,200mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ Realme 13 Pro+ 'ਚ 50MP ਦਾ ਸੋਨੀ ਸੈਂਸਰ ਅਤੇ 50MP ਦਾ ਪੈਰੀਸਕੋਪ ਟੈਲੀਫੋਟੋ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 120x ਤੱਕ ਦਾ ਜ਼ੂਮ ਸਪੋਰਟ ਵੀ ਦਿੱਤਾ ਸਕਦਾ ਹੈ। ਫਿਲਹਾਲ, ਇਸ ਸੀਰੀਜ਼ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਕੰਪਨੀ ਨੇ ਕੋਈ ਖੁਲਾਸਾ ਨਹੀਂ ਕੀਤਾ ਹੈ।
The #realme13ProSeries5G just aced the zoom test with flying colors!
— realme (@realmeIndia) July 27, 2024
From a wide 0.6x to an astonishing 20x zoom, capture every moment with crystal-clear clarity.
Credits: Ankan Basak
Know more:https://t.co/D7AoX6q4dT https://t.co/2AnKYtEyR0#UltraClearCameraWithAI pic.twitter.com/6WD5xlz9xB
- Poco ਨੇ ਭਾਰਤ 'ਚ ਲਾਂਚ ਕੀਤਾ ਇਹ ਸ਼ਾਨਦਾਰ ਫੀਚਰਸ ਵਾਲਾ ਸਮਾਰਟਫੋਨ, ਇਸ ਦਿਨ ਸ਼ੁਰੂ ਹੋਵੇਗੀ ਪਹਿਲੀ ਸੇਲ - Poco F6 Deadpool Limited Edition
- ਇਸ ਦਿਨ ਲਾਂਚ ਹੋਵੇਗਾ Realme Narzo N61, ਸਸਤਾ ਵਾਟਰਪ੍ਰੂਫ਼ ਸਮਾਰਟਫੋਨ ਖਰੀਦ ਸਕਣਗੇ ਗ੍ਰਾਹਕ - Realme Narzo N61 Launch Date
- Panda ਡਿਜ਼ਾਈਨ ਦੇ ਨਾਲ ਆ ਰਿਹਾ ਇਹ ਸ਼ਾਨਦਾਰ ਫੀਚਰਸ ਵਾਲਾ ਫੋਨ, ਭਾਰਤ 'ਚ ਇਸ ਦਿਨ ਹੋਵੇਗੀ ਐਂਟਰੀ - Xiaomi 14 Civi Limited Edition
Realme 13 Pro ਸੀਰੀਜ਼ ਦੀ ਸੇਲ ਡੇਟ: Realme ਨੇ Realme 13 Pro ਸੀਰੀਜ਼ ਲਈ 30 ਜੁਲਾਈ ਨੂੰ ਸ਼ਾਮ 6:00 ਵਜੇ ਤੋਂ ਰਾਤ 10:00 ਵਜੇ ਤੱਕ Realme ਦੀ ਵੈੱਬਸਾਈਟ ਅਤੇ ਫਲਿੱਪਕਾਰ 'ਤੇ ਅਰਲੀ ਐਕਸੈਸ ਸੇਲ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਹੈ।
Realme 13 Pro ਸੀਰੀਜ਼ 'ਤੇ ਆਫ਼ਰਸ: ਸੇਲ ਦੌਰਾਨ Realme 13 Pro ਸੀਰੀਜ਼ 'ਤੇ ਕਈ ਸ਼ਾਨਦਾਰ ਆਫ਼ਰਸ ਦਿੱਤੇ ਜਾਣਗੇ। ਇਸ ਦੌਰਾਨ ਗ੍ਰਾਹਕ 3,000 ਰੁਪਏ ਦੇ ਬੈਂਕ ਆਫ਼ਰ ਅਤੇ 12 ਮਹੀਨੇ ਦੀ No-Cost EMI ਆਪਸ਼ਨ ਦਾ ਫਾਇਦਾ ਲੈ ਸਕਦੇ ਹਨ।