ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 13 5G ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ Realme 13 5G ਅਤੇ Realme 13 +5G ਸਮਾਰਟਫੋਨ ਸ਼ਾਮਲ ਹੋਣਗੇ। ਕੰਪਨੀ ਇਸ ਸੀਰੀਜ਼ ਨੂੰ ਲੰਬੇ ਸਮੇਂ ਤੋਂ ਟੀਜ਼ ਕਰ ਰਹੀ ਸੀ, ਜਿਸ ਤੋਂ ਬਾਅਦ ਹੁਣ Realme 13 5G ਸੀਰੀਜ਼ ਦੀ ਲਾਂਚ ਡੇਟ ਬਾਰੇ ਕੰਪਨੀ ਨੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਸਦੇ ਨਾਲ ਹੀ ਫੋਨ ਦਾ ਲੁੱਕ ਵੀ ਸਾਹਮਣੇ ਆ ਗਿਆ ਹੈ। Realme 13 5G ਸੀਰੀਜ਼ ਦਾ ਲੈਡਿੰਗ ਪੇਜ ਔਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਜਾਰੀ ਹੋਇਆ ਹੈ, ਜਿਸ ਰਾਹੀ ਕੁਝ ਫੀਚਰਸ ਦਾ ਵੀ ਖੁਲਾਸਾ ਹੋਇਆ ਹੈ।
Are you ready for a speed revolution? The #realme13Series5G is coming to blow your mind with its Segment D7300E processor, capable of achieving an astonishing Antutu score of 750K.
— realme (@realmeIndia) August 20, 2024
Stay tuned for the launch!
Know more: https://t.co/Q9GsYfxqut #UnmatchedSpeed pic.twitter.com/9ee1ocs5VK
Realme 13 5G ਸੀਰੀਜ਼ ਦੀ ਲਾਂਚ ਡੇਟ: Realme ਨੇ Realme 13 5G ਸੀਰੀਜ਼ ਦੀ ਲਾਂਚ ਡੇਟ ਬਾਰੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਹ ਸੀਰੀਜ਼ 29 ਅਗਸਤ ਨੂੰ ਭਾਰਤ 'ਚ ਲਿਆਂਦੀ ਜਾ ਰਹੀ ਹੈ। ਸੀਰੀਜ਼ ਨੂੰ ਲੈ ਕੇ ਕੰਪਨੀ ਵੱਲੋ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਹੈ। ਇਸ ਪੋਸਟਰ 'ਚ ਕੰਪਨੀ ਨੇ ਫੋਨ ਨੂੰ ਦੋ ਕਲਰ ਆਪਸ਼ਨਾਂ ਦੇ ਨਾਲ ਦਿਖਾਇਆ ਹੈ।
- iQOO Z9s ਸੀਰੀਜ਼ ਭਾਰਤ 'ਚ ਹੋਈ ਲਾਂਚ, ਦੋ ਸਮਾਰਟਫੋਨ ਕੀਤੇ ਗਏ ਪੇਸ਼, ਕੀਮਤ 20 ਹਜ਼ਾਰ ਤੋਂ ਘੱਟ, ਸੇਲ ਡੇਟ ਬਾਰੇ ਵੀ ਜਾਣਕਾਰੀ ਆਈ ਸਾਹਮਣੇ - iQOO Z9s Series Launch
- Moto G45 5G ਸਮਾਰਟਫੋਨ ਭਾਰਤ 'ਚ ਲਾਂਚ, ਕੀਮਤ 10 ਹਜ਼ਾਰ ਰੁਪਏ ਤੋਂ ਹੈ ਘੱਟ - Moto G45 5G Launch
- Vivo T3 Pro 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਸ਼ਾਨਦਾਰ ਫੀਚਰਸ ਦੇ ਨਾਲ ਦੁਪਹਿਰ 12 ਵਜੇ ਕੀਤਾ ਜਾਵੇਗਾ ਪੇਸ਼ - Vivo T3 Pro 5G Launch Date
Realme 13 5G ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Realme 13 5G ਸੀਰੀਜ਼ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕੰਪਨੀ ਨੇ ਚਿਪਸੈੱਟ ਦਾ ਖੁਲਾਸਾ ਕਰ ਦਿੱਤਾ ਹੈ। Realme 13 5G ਸੀਰੀਜ਼ 'ਚ ਪ੍ਰੋਸੈਸਰ ਦੇ ਤੌਰ 'ਤੇ ਮੀਡੀਆਟੇਕ Dimensity 7300 Energy ਚਿਪਸੈੱਟ ਮਿਲ ਸਕਦੀ ਹੈ। Realme 13 5G ਸੀਰੀਜ਼ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਅਤੇ ਫੀਚਰਸ ਦਾ ਖੁਲਾਸਾ ਹੋਣਾ ਵੀ ਬਾਕੀ ਹੈ। ਉਮੀਦ ਹੈ ਕਿ ਹੌਲੀ-ਹੌਲੀ ਇਸ ਸੀਰੀਜ਼ ਬਾਰੇ ਸਾਰੀ ਜਾਣਕਾਰੀ ਸਾਹਮਣੇ ਆ ਜਾਵੇਗੀ।