ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme 12 ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਸੀਰੀਜ਼ ਕੱਲ੍ਹ ਲਾਂਚ ਕਰ ਦਿੱਤੀ ਜਾਵੇਗੀ। Realme 12 ਸੀਰੀਜ਼ 'ਚ Realme 12 ਅਤੇ Realme 12 ਪਲੱਸ ਸਮਾਰਟਫੋਨ ਸ਼ਾਮਲ ਹੋਣਗੇ। ਇਹ ਫੋਨ 25,000 ਰੁਪਏ ਤੋਂ ਘਟ ਕੀਮਤ 'ਚ ਪੇਸ਼ ਕੀਤਾ ਜਾਵੇਗਾ। ਲਾਂਚ ਤੋਂ ਪਹਿਲਾ ਇਸ ਸੀਰੀਜ਼ ਦੇ ਡਿਜ਼ਾਈਨ, ਫੀਚਰਸ ਅਤੇ ਪ੍ਰੀ-ਬੁੱਕਿੰਗ ਨੂੰ ਟੀਜ਼ ਕਰ ਦਿੱਤਾ ਗਿਆ ਹੈ।
Realme 12 ਸੀਰੀਜ਼ ਦੀ ਕੀਮਤ ਹੋਈ ਲੀਕ: ਟਿਪਸਟਰ ਸੁਧਾਂਸ਼ੂ ਅੰਬੋਰੇ ਨੇ Realme 12 ਸੀਰੀਜ਼ ਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਹੈ। Realme 12 ਦੇ 8GB ਰੈਮ ਅਤੇ 128GB ਸਟੋਰੇਜ ਵਾਲੇ ਮਾਡਲ ਦੀ ਕੀਮਤ 18,999 ਰੁਪਏ ਹੋ ਸਕਦੀ ਹੈ। ਲੀਕ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਆਉਣ ਵਾਲੀ ਸੀਰੀਜ਼ ਭਾਰਤ 'ਚ ਗ੍ਰੀਨ ਅਤੇ ਪਰਪਲ ਕਲਰ ਆਪਸ਼ਨਾਂ 'ਚ ਪੇਸ਼ ਕੀਤੀ ਜਾ ਸਕਦਾ ਹੈ। ਇਸ ਤੋਂ ਇਲਾਵਾ, Realme 12+ 5G ਦੇ 8GB ਰੈਮ ਅਤੇ 256GB ਸਟੋਰੇਜ ਵਾਲੇ ਮਾਡਲ ਦੀ ਕੀਮਤ 22,999 ਰੁਪਏ ਹੋ ਸਕਦੀ ਹੈ।
Realme 12 ਸੀਰੀਜ਼ ਦੇ ਫੀਚਰਸ: ਟਿਪਸਟਰ ਅਭਿਸ਼ੇਕ ਯਾਦਵ ਦੀ ਲੀਕ ਅਨੁਸਾਰ, Realme 12 ਸੀਰੀਜ਼ 'ਚ 6.7 ਇੰਚ ਦੀ ਫੁੱਲ HD+AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ OIS ਦੇ ਨਾਲ 50MP ਸੋਨੀ LYT600 ਪ੍ਰਾਈਮਰੀ ਸੈਂਸਰ ਤੋਂ ਇਲਾਵਾ, 8MP ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 2MP ਮੈਕਰੋ ਲੈਂਸ ਹੋਣ ਦੀ ਉਮੀਦ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। Realme 12 ਸੀਰੀਜ਼ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 67 ਵਾਟ ਦੀ SuperVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।