ਹੈਦਰਾਬਾਦ: Realme ਆਪਣੇ ਗ੍ਰਾਹਕਾਂ ਲਈ Realme 12 5G ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। Realme 12 5G ਸੀਰੀਜ਼ ਅਗਲੇ ਮਹੀਨੇ ਦੀ 6 ਤਰੀਕ ਨੂੰ ਦੁਪਹਿਰ 12 ਵਜੇ ਪੇਸ਼ ਕੀਤੀ ਜਾਵੇਗੀ। ਇਸ ਸੀਰੀਜ਼ 'ਚ Realme 12 5G ਅਤੇ Realme 12 ਪਲੱਸ 5G ਸਮਾਰਟਫੋਨ ਸ਼ਾਮਲ ਹਨ। ਹਾਲਾਂਕਿ, ਲਾਂਚ ਤੋਂ ਪਹਿਲਾ ਹੀ ਇਸ ਫੋਨ ਨੂੰ ਪ੍ਰੀ-ਬੁੱਕ ਕਰਨ ਦਾ ਮੌਕਾ ਮਿਲ ਰਿਹਾ ਹੈ। ਇਸ ਸੀਰੀਜ਼ ਨੂੰ ਤੁਸੀਂ ਫਲਿੱਪਕਾਰਟ ਰਾਹੀ ਪ੍ਰੀ-ਬੁੱਕ ਕਰ ਸਕਦੇ ਹੋ।
Realme 12 5G ਸੀਰੀਜ਼ ਦੀ ਪ੍ਰੀ-ਬੁੱਕਿੰਗ ਡੇਟ: Realme 12 5G ਸੀਰੀਜ਼ ਨੂੰ 6 ਮਾਚਰ ਦੇ ਦਿਨ ਦੁਪਹਿਰ 12 ਵਜੇ ਭਾਰਤ 'ਚ ਲਾਂਚ ਕਰ ਦਿੱਤਾ ਜਾਵੇਗਾ। ਲਾਂਚ ਤੋਂ ਪਹਿਲਾ ਹੀ ਇਸ ਸਮਾਰਟਫੋਨ ਨੂੰ ਪ੍ਰੀ-ਬੁੱਕ ਕਰਨ ਦਾ ਮੌਕਾ ਮਿਲ ਰਿਹਾ ਹੈ। Realme 12 5G ਸੀਰੀਜ਼ ਨੂੰ ਤੁਸੀਂ ਅੱਜ ਦੁਪਹਿਰ 2 ਵਜੇ ਤੋਂ ਪ੍ਰੀ-ਬੁੱਕ ਕਰ ਸਕਦੇ ਹੋ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਕਿਹਾ ਜਾ ਰਿਹਾ ਹੈ ਕਿ ਇਸ ਸੀਰੀਜ਼ ਨੂੰ 20,000 ਰੁਪਏ 'ਚ ਪੇਸ਼ ਕੀਤਾ ਜਾ ਸਕਦਾ ਹੈ।
Realme 12 5G ਸੀਰੀਜ਼ ਦੇ ਫੀਚਰਸ: ਕੰਪਨੀ ਦਾ ਕਹਿਣਾ ਹੈ ਕਿ Realme 12 5G ਸਮਾਰਟਫੋਨ ਨੂੰ ਲਗਜ਼ਰੀ ਵਾਚ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਰਿਹਾ ਹੈ। ਲਾਂਚ ਤੋਂ ਪਹਿਲਾ ਹੀ ਇਸ ਸੀਰੀਜ਼ ਦੇ ਲੈਡਿੰਗ ਪੇਜ ਨੂੰ ਲੈ ਜਾਣਕਾਰੀ ਦਿੱਤੀ ਗਈ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇੱਕ ਟਿਪਸਟਰ ਅਨੁਸਾਰ, ਇਸ ਸਮਾਰਟਫੋਨ ਨੂੰ 6.67 ਇੰਚ ਦੀ ਡਿਸਪਲੇ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਸਮਾਰਟਫੋਨ 190 ਗ੍ਰਾਮ ਅਤੇ 7.87mm ਮੋਟਾ ਹੋ ਸਕਦਾ ਹੈ। Realme 12 ਪਲੱਸ 5G 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 67 ਵਾਟ ਦੀ SuperVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਕੰਪਨੀ ਵੱਲੋ ਸ਼ੇਅਰ ਕੀਤੇ ਗਏ ਟੀਜ਼ਰ ਰਾਹੀ ਪਤਾ ਚਲਦਾ ਹੈ ਕਿ ਇਸ ਫੋਨ ਦੇ ਟਾਪ 'ਤੇ ਪੰਜ ਹੋਲ ਸਟਾਈਲ ਦਾ ਨੋਚ ਵੀ ਹੋਵੇਗਾ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਦੇ ਨਾਲ 50MP Sony LYT600 ਦਾ ਪ੍ਰਾਈਮਰੀ ਕੈਮਰਾ ਸੈਂਸਰ ਦਿੱਤਾ ਜਾਵੇਗਾ। ਇਸਦੇ ਨਾਲ ਹੀ 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 2MP ਦਾ ਮੈਕਰੋ ਲੈਂਸ ਮਿਲ ਸਕਦਾ ਹੈ। ਸੈਲਫ਼ੀ ਲਈ 16MP ਦਾ ਕੈਮਰਾ ਮਿਲ ਸਕਦਾ ਹੈ।