ਹੈਦਰਾਬਾਦ: POCO ਆਪਣੇ ਭਾਰਤੀ ਗ੍ਰਾਹਕਾਂ ਲਈ POCO M7 Pro 5G ਅਤੇ POCO C75 ਸਮਾਰਟਫੋਨ ਦਸੰਬਰ ਮਹੀਨੇ ਲਾਂਚ ਕਰਨ ਜਾ ਰਿਹਾ ਹੈ। ਇਨ੍ਹਾਂ ਦੋਨੋਂ ਸਮਾਰਟਫੋਨਾਂ ਦੀ ਮਾਈਕ੍ਰੋਸਾਈਟ ਔਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ 'ਤੇ ਲਾਈਵ ਹੋ ਚੁੱਕੀ ਹੈ। ਇਸਦੇ ਨਾਲ ਹੀ ਦੋਨੋਂ ਫੋਨਾਂ ਬਾਰੇ ਕੁਝ ਜਾਣਕਾਰੀ ਵੀ ਸਾਹਮਣੇ ਆ ਗਈ ਹੈ। ਕੰਪਨੀ ਨੇ ਇਨ੍ਹਾਂ ਫੋਨਾਂ ਨੂੰ ਟੀਜ਼ ਕਰਦੇ ਹੋਏ ਫੋਨ ਦੇ ਡਿਜ਼ਾਈਨ ਅਤੇ ਫੀਚਰਸ ਤੋਂ ਪਰਦਾ ਚੁੱਕ ਦਿੱਤਾ ਹੈ।
POCO M7 Pro 5G ਅਤੇ POCO C75 ਸਮਾਰਟਫੋਨ ਦੀ ਲਾਂਚ ਡੇਟ
ਕੰਪਨੀ ਨੇ POCO M7 Pro 5G ਅਤੇ POCO C75 ਸਮਾਰਟਫੋਨ ਦੀ ਲਾਂਚ ਡੇਟ ਬਾਰੇ ਖੁਲਾਸਾ ਕਰ ਦਿੱਤਾ ਹੈ। ਇਹ ਦੋਨੋ ਸਮਾਰਟਫੋਨ ਭਾਰਤ 'ਚ 17 ਦਸੰਬਰ ਨੂੰ ਲਾਂਚ ਹੋਣਗੇ।
The only thing brighter than your morning? The #POCOM7Pro5G Display.
— POCO India (@IndiaPOCO) December 5, 2024
Drop a 🔥 if your day is going #LITAF. pic.twitter.com/R7LoCZqPTI
POCO M7 Pro 5G ਸਮਾਰਟਫੋਨ ਦੇ ਫੀਚਰਸ
ਫੀਚਰਸ ਬਾਰੇ ਗੱਲ ਕਰੀਏ ਤਾਂ ਇਸ ਫੋਨ 'ਚ 6.67 ਇੰਚ ਦੀ GOLED ਡਿਸਪਲੇ ਮਿਲ ਸਕਦੀ ਹੈ, ਜੋ ਕਿ FHD+Resolution ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸਦਾ ਪੀਕ ਬ੍ਰਾਈਟਨੈੱਸ 2100nits ਹੋ ਸਕਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ਨੂੰ ਦੋਹਰੇ ਕੈਮਰਾ ਸੈਟਅੱਪ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
More MAD. More Solid. Max Value!#POCOC75 #Flipkart #5G pic.twitter.com/6uqOe7lP46
— POCO India (@IndiaPOCO) December 4, 2024
POCO C75 ਸਮਾਰਟਫੋਨ ਦੇ ਫੀਚਰਸ
POCO C75 ਸਮਾਰਟਫੋਨ 'ਚ ਸੋਨੀ ਦਾ ਕੈਮਰਾ ਸੈਂਸਰ ਦਿੱਤਾ ਜਾ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ Qualcomm ਦੇ ਸਨੈਪਡ੍ਰੈਗਨ 4s ਜੇਨ 2 ਚਿਪਸੈੱਟ ਮਿਲ ਸਕਦੀ ਹੈ। ਇਸ ਸਮਾਰਟਫੋਨ ਨੂੰ 4GB ਤੱਕ ਦੀ ਰੈਮ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ, ਇਨ੍ਹਾਂ ਦੋਨੋਂ ਸਮਾਰਟਫੋਨਾਂ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਖੁਲਾਸਾ ਨਹੀਂ ਹੋਇਆ ਹੈ।
POCO M7 Pro 5G ਅਤੇ POCO C75 ਸਮਾਰਟਫੋਨ ਦੀ ਕੀਮਤ
ਕੀਮਤ ਬਾਰੇ ਗੱਲ ਕਰੀਏ ਤਾਂ ਫਲਿੱਪਕਾਰਟ ਦੇ ਟੀਜ਼ਰ ਤੋਂ ਪਤਾ ਲੱਗਦਾ ਹੈ ਕਿ POCO M7 Pro 5G ਅਤੇ POCO C75 ਸਮਾਰਟਫੋਨ ਨੂੰ 16000 ਰੁਪਏ ਅਤੇ 9000 ਰੁਪਏ ਦੇ ਸੈਗਮੈਂਟ 'ਚ ਲਾਂਚ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ:-