ਹੈਦਰਾਬਾਦ: POCO ਆਪਣੇ ਭਾਰਤੀ ਗ੍ਰਾਹਕਾਂ ਲਈ POCO Buds X1 ਏਅਰਬਡਸ ਨੂੰ ਲਾਂਚ ਕਰਨ ਦੀ ਤਿਆਰੀ ਵਿੱਚ ਹੈ। ਕੰਪਨੀ ਨੇ ਇਸ ਏਅਰਬਡਸ ਦੀ ਲਾਂਚ ਡੇਟ ਦਾ ਐਲਾਨ ਕਰ ਦਿੱਤਾ ਹੈ। ਇਹ ਬਡਸ 1 ਅਗਸਤ ਨੂੰ ਲਾਂਚ ਕੀਤੇ ਜਾ ਰਹੇ ਹਨ। ਫਲਿੱਪਕਾਰਟ 'ਤੇ POCO Buds X1 ਏਅਰਬਡਸ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਇਸ ਏਅਰਬਡਸ ਦੇ ਡਿਜ਼ਾਈਨ ਬਾਰੇ ਸੰਕੇਤ ਮਿਲੇ ਹਨ ਅਤੇ ਫੀਚਰਸ ਬਾਰੇ ਵੀ ਜਾਣਕਾਰੀ ਸਾਹਮਣੇ ਆਈ ਹੈ।
Looking for an ear-resistible escape? 🎶
— POCO India (@IndiaPOCO) July 27, 2024
Here’s your ticket to a pure, uninterrupted audio experience. #POCOBudsX1 #EscapeIntoAudio #POCOIndia #POCO #MadeOfMad #Flipkart pic.twitter.com/Qjm7Bskvv3
POCO Buds X1 ਦੀ ਤਸਵੀਰ ਆਈ ਸਾਹਮਣੇ: POCO Buds X1 ਏਅਰਬਡਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਏਅਰਬਡਸ ਵਾਈਟ ਇਨ ਏਅਰ ਡਿਜ਼ਾਈਨ ਦੇ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਇਨ੍ਹਾਂ ਬਡਸ 'ਚ ਆਡੀਓ ਦੀ ਕੁਆਲਿਟੀ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਨ੍ਹਾਂ ਬਡਸ 'ਚ ਕੰਨੈਕਟੀਵਿਟੀ 12mm ਆਡੀਓ ਡਰਾਈਵਰ ਅਤੇ ਬਲੂਟੁੱਥ 5.3 ਕਨੈਕਟੀਵਿਟੀ ਦਿੱਤੀ ਗਈ ਹੈ। ਫਾਸਟ ਅਤੇ ਆਸਾਨ ਪੇਅਰਿੰਗ ਲਈ Google Fast Pair ਮਿਲਦਾ ਹੈ। ਇਨ੍ਹਾਂ 'ਚ ANC ਦੀ ਸੁਵਿਧਾ ਨਹੀਂ ਹੈ। ਹਾਲਾਂਕਿ, ਕਾਲ ਦੌਰਾਨ ਬੈਕਗ੍ਰਾਊਂਡ 'ਚ ਆਵਾਜ਼ ਨੂੰ ਘੱਟ ਕਰਨ ਲਈ ENC ਮਿਲੇਗਾ। ਫਿਲਹਾਲ, ਇਨ੍ਹਾਂ ਬਡਸ ਦੀ ਕੀਮਤ ਅਤੇ ਫੀਚਰਸ ਬਾਰੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
- ਆਈਫੋਨ ਖਰੀਦਣਾ ਹੋਇਆ ਸਸਤਾ, ਐਪਲ ਨੇ ਕੀਮਤਾਂ 'ਚ ਕੀਤੀ ਕਟੌਤੀ, ਇੱਥੇ ਪੜ੍ਹੋ ਨਵੀਆਂ ਕੀਮਤਾਂ - Apple Price Drop
- Motorola Edge 50 ਸਮਾਰਟਫੋਨ ਦੀ ਲਾਂਚ ਡੇਟ ਦਾ ਹੋਇਆ ਖੁਲਾਸਾ, ਅਗਸਤ ਮਹੀਨੇ ਹੋ ਰਿਹੈ ਲਾਂਚ - Motorola Edge 50 Launch Date
- ਸਮਾਰਟਫੋਨ ਪ੍ਰੇਮੀਆਂ ਲਈ ਖੁਸ਼ਖਬਰੀ! ਅਗਸਤ ਮਹੀਨੇ ਲਾਂਚ ਹੋਣਗੇ 4 ਸਸਤੇ ਸਮਾਰਟਫੋਨ, ਦੇਖੋ ਪੂਰੀ ਲਿਸਟ - Upcoming Smartphones In August
Poco F6 Deadpool Limited Edition: ਦੱਸ ਦਈਏ ਕਿ ਹਾਲ ਹੀ ਵਿੱਚ ਕੰਪਨੀ ਨੇ Poco F6 Deadpool Limited Edition ਸਮਾਰਟਫੋਨ ਨੂੰ ਭਾਰਤ 'ਚ ਪੇਸ਼ ਕੀਤਾ ਸੀ ਅਤੇ ਹੁਣ ਕੰਪਨੀ POCO Buds X1 ਏਅਰਬਡਸ ਨੂੰ ਲਿਆਉਣ ਦੀ ਤਿਆਰੀ ਵਿੱਚ ਹੈ। Poco F6 Deadpool Limited Edition ਦੀ ਪਹਿਲੀ ਸੇਲ 7 ਅਗਸਤ ਨੂੰ ਸ਼ੁਰੂ ਹੋ ਰਹੀ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ।