ਹੈਦਰਾਬਾਦ: Oppo ਨੇ ਆਪਣੇ ਗ੍ਰਾਹਕਾਂ ਲਈ Oppo Watch X ਸਮਾਰਟਵਾਚ ਨੂੰ ਲਾਂਚ ਕਰ ਦਿੱਤਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਵਾਚ ਨੂੰ ਮਲੇਸ਼ੀਆ 'ਚ ਲਾਂਚ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ, Oppo Watch X ਨੂੰ MWC 2024 'ਚ ਪੇਸ਼ ਕੀਤਾ ਗਿਆ ਹੈ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਵਾਚ 'ਚ ਵੱਡੀ ਡਿਸਪਲੇ ਹੋਣ ਦੇ ਨਾਲ-ਨਾਲ ਲੰਬੀ ਬੈਟਰੀ ਵੀ ਮਿਲਦੀ ਹੈ। Oppo Watch X 'ਚ 100 ਤੋਂ ਜ਼ਿਆਦਾ ਸਪੋਰਟਸ ਮੋਡ ਦਿੱਤੇ ਗਏ ਹਨ।
Oppo Watch X ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਮਲੇਸ਼ੀਆ 'ਚ ਇਸ ਡਿਵਾਈਸ ਦੀ ਕੀਮਤ 24,373 ਰੁਪਏ ਹੈ। ਕੰਪਨੀ ਇਸ ਵਾਚ 'ਤੇ ਡਿਸਕਾਊਂਟ ਵੀ ਆਫ਼ਰ ਕਰ ਰਹੀ ਹੈ। ਹਾਲਾਂਕਿ, ਅਜੇ ਤੱਕ ਇਸ ਡਿਵਾਈਸ ਦੇ ਹੋਰਨਾਂ ਬਜ਼ਾਰਾਂ 'ਚ ਲਾਂਚ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਚ ਨੂੰ ਚੀਨ 'ਚ ਲਾਂਚ ਕੀਤਾ ਜਾ ਸਕਦਾ ਹੈ।
Oppo Watch X ਦੇ ਫੀਚਰਸ: Oppo Watch X ਇੱਕ ਗੋਲਕਾਰ ਡਿਜ਼ਾਈਨ ਅਤੇ ਪੋਲਿਸ਼ ਸਟੀਲ ਕੇਸ ਦੇ ਨਾਲ ਆਉਦੀ ਹੈ। ਇਸ ਵਾਚ 'ਚ 1.43 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1,000nits ਦੀ ਪੀਕ ਬ੍ਰਾਈਟਨੈੱਸ ਅਤੇ ਕ੍ਰਿਸਟਲ ਗਲਾਸ ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਇਹ ਡਿਵਾਈਸ ਆਲਵੇਜ਼ ਆਨ ਡਿਸਪਲੇ ਫੀਚਰ ਨੂੰ ਵੀ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਵਾਚ 'ਚ ਸਨੈਪਡ੍ਰੈਗਨ W5 ਜੇਨ 1 ਚਿਪਸੈੱਟ ਮਿਲਦੀ ਹੈ, ਜਿਸਨੂੰ 2GB ਅਤੇ 32GB ਸਟੋਰੇਜ ਦੇ ਨਾਲ ਜੋੜਿਆ ਗਿਆ ਹੈ। Oppo Watch X 'ਚ ਗੂਗਲ ਅਸਿਸਟੈਂਟ, ਗੂਗਲ ਵਾਲਿਟ, ਗੂਗਲ ਮੈਪ, ਕੈਲੰਡਰ, ਫੋਨ, ਮੈਸੇਜ ਨੋਟੀਫਿਕੇਸ਼ਨ ਅਤੇ ਬਲੂਟੁੱਥ ਕਾਲਿੰਗ ਵਰਗੀਆ ਸੁਵਿਧਾਵਾਂ ਵੀ ਦਿੱਤੀਆ ਗਈਆ ਹਨ। ਇਸ ਤੋਂ ਇਲਾਵਾ, Oppo Watch X 'ਚ ਕਈ ਹੈਲਥ ਫੀਚਰ ਵੀ ਮਿਲਦੇ ਹਨ। ਇਨ੍ਹਾਂ ਫੀਚਰਸ 'ਚ ਹਾਰਟ ਰੇਟ ਟ੍ਰੈਕਿੰਗ, ਬਲੱਡ ਆਕਸੀਜਨ ਅਤੇ ਸਟ੍ਰੈਸ ਮਾਨਿਟਰਿੰਗ ਦੇ ਨਾਲ-ਨਾਲ ਨੀਂਦ ਦੀ ਰਿਕਾਰਡਿੰਗ ਆਦਿ ਸੁਵਿਧਾ ਸ਼ਾਮਲ ਹੈ। ਇਸਦੇ ਨਾਲ ਹੀ, Oppo Watch X 'ਚ 100 ਤੋਂ ਜ਼ਿਆਦਾ ਖੇਡ ਆਪਸ਼ਨ ਵੀ ਮੌਜ਼ੂਦ ਹਨ, ਜਿਸ 'ਚ ਦੌੜਨ, ਚਲਣ, ਤੈਰਾਕੀ ਅਤੇ ਰੋਇੰਗ ਮਸ਼ੀਨਾਂ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ। ਇਸ ਵਾਚ 'ਚ 500mAh ਦੀ ਬੈਟਰੀ ਮਿਲਦੀ ਹੈ, ਜੋ ਕਿ ਸਟੈਂਡਰਡ ਸਮਾਰਟ ਮੋਡ 'ਚ 100 ਘੰਟੇ ਤੱਕ ਚਲਦੀ ਹੈ। ਇਸ 'ਚ ਇੱਕ ਪਾਵਰ ਸੇਵਰ ਮੋਡ ਵੀ ਹੈ, ਜੋ ਬੈਟਰੀ ਲਾਈਫ਼ ਨੂੰ 12 ਦਿਨਾਂ ਤੱਕ ਵਧਾ ਦਿੰਦਾ ਹੈ। ਇਸ ਤੋਂ ਇਲਾਵਾ, ਫਾਸਟ ਚਾਰਜਿੰਗ ਸਪੋਰਟ ਵੀ ਮਿਲਦਾ ਹੈ।