ETV Bharat / technology

Oppo F25 ਸਮਾਰਟਫੋਨ ਜਲਦ ਹੋ ਸਕਦੈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Oppo F25

Oppo F25 Smartphone Launch Date: Oppo ਆਪਣੇ ਗ੍ਰਾਹਕਾਂ ਲਈ Oppo F25 ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ।

Oppo F25 Smartphone Launch Date
Oppo F25 Smartphone Launch Date
author img

By ETV Bharat Tech Team

Published : Jan 19, 2024, 11:18 PM IST

ਹੈਦਰਾਬਾਦ: ਚੀਨੀ ਕੰਪਨੀ Oppo ਆਪਣਾ ਨਵਾਂ ਸਮਾਰਟਫੋਨ Oppo F25 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਲਗਾਤਾਰ ਚਰਚਾ ਚਲ ਰਹੀ ਸੀ। Oppo F25 ਸਮਾਰਟਫੋਨ ਨੂੰ ਭਾਰਤ 'ਚ ਲਾਂਚ ਕੀਤਾ ਜਾਵੇਗਾ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਬਾਰੇ ਕਈ ਫੀਚਰਸ ਸਾਹਮਣੇ ਆ ਚੁੱਕੇ ਹਨ। ਇਸ ਸਮਾਰਟਫੋਨ ਨੂੰ ਆਉਣ ਵਾਲੇ ਮਹੀਨੇ 'ਚ ਲਾਂਚ ਕੀਤਾ ਜਾ ਸਕਦਾ ਹੈ। ਫਿਲਹਾਲ, Oppo F25 ਸਮਾਰਟਫੋਨ ਦੀ ਲਾਂਚ ਡੇਟ ਬਾਰੇ ਕਈ ਪੁਸ਼ਟੀ ਨਹੀਂ ਹੋਈ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਸਮਾਰਟਫੋਨ ਨੂੰ ਫਰਵਰੀ ਮਹੀਨੇ ਪੇਸ਼ ਕੀਤਾ ਜਾ ਸਕਦਾ ਹੈ।

Oppo F25 ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.7 ਇੰਚ ਦੀ AMOLED ਪੈਨਲ ਦੇ ਨਾਲ FHD+ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimensity 7050 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਸਮਾਰਟਫੋਨ ਨੂੰ 8GB ਰੈਮ ਅਤੇ 256GB ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Oppo F25 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਜਾ ਸਕਦੀ ਹੈ, ਜੋ ਕਿ 67 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 64MP ਦੇ OmniVision OV64B ਪ੍ਰਾਈਮਰੀ ਕੈਮਰਾ ਅਤੇ ਅਲਟ੍ਰਾਵਾਈਡ ਸੈਂਸਰ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ, ਜਦਕਿ ਇਸ ਸਮਾਰਟਫੋਨ 'ਚ 2MP ਦਾ ਮੈਕਰੋ ਸਨੈਪਰ ਵੀ ਮਿਲੇਗਾ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਮਿਲ ਸਕਦਾ ਹੈ।

OnePlus Buds 3 ਦੀ ਲਾਂਚ ਡੇਟ: ਇਸ ਤੋਂ ਇਲਾਵਾ, OnePlus ਆਪਣੇ ਗ੍ਰਾਹਕਾਂ ਲਈ OnePlus Buds 3 ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। OnePlus Buds 3 ਨੂੰ 23 ਜਨਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਹੁਣ ਕੰਪਨੀ OnePlus Buds 3 ਦੇ ਫੀਚਰਸ ਬਾਰੇ ਵੀ ਜਾਣਕਾਰੀ ਪੇਸ਼ ਕਰਨ ਲੱਗੀ ਹੈ। ਕੰਪਨੀ ਨੇ ਇੱਕ ਨਵਾਂ ਪੋਸਟਰ ਸ਼ੇਅਰ ਕਰਕੇ ਆਪਣੇ ਨਵੇਂ ਬਡਸ ਦੀ ਬੈਟਰੀ ਬਾਰੇ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਖੁਲਾਸਾ ਕੀਤਾ ਹੈ ਕਿ OnePlus Buds 3 'ਚ ਤੁਹਾਨੂੰ 10 ਮਿੰਟ ਦੇ ਚਾਰਜ 'ਤੇ 7 ਘੰਟੇ ਦੀ ਬੈਟਰੀ ਲਾਈਫ਼ ਮਿਲੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.