ਹੈਦਰਾਬਾਦ: Oppo ਆਪਣੇ ਭਾਰਤੀ ਗ੍ਰਾਹਕਾਂ ਲਈ Oppo F25 Pro 5G ਸਮਾਰਟਫੋਨ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਸ ਸਮਾਰਟਫੋਨ ਨੂੰ ਅੱਜ ਲਾਂਚ ਕਰ ਦਿੱਤਾ ਜਾਵੇਗਾ। ਕੰਪਨੀ ਇਸ ਸਮਾਰਟਫੋਨ ਦਾ ਲੈਡਿੰਗ ਪੇਜ ਆਨਲਾਈਨ ਵੈੱਬਸਾਈਟ ਐਮਾਜਾਨ 'ਤੇ ਪਹਿਲਾ ਹੀ ਲਾਈਵ ਕਰ ਚੁੱਕੀ ਹੈ। ਇਸ ਸਮਾਰਟਫੋਨ ਨੂੰ ਅੱਜ ਦੁਪਹਿਰ 12 ਵਜੇ ਲਾਂਚ ਕਰ ਦਿੱਤਾ ਜਾਵੇਗਾ।
Oppo F25 Pro 5G ਸਮਾਰਟਫੋਨ ਅੱਜ ਹੋਵੇਗਾ ਲਾਂਚ: Oppo F25 Pro 5G ਸਮਾਰਟਫੋਨ ਅੱਜ ਦੁਪਹਿਰ 12 ਵਜੇ ਭਾਰਤੀ ਗ੍ਰਾਹਕਾਂ ਲਈ ਲਾਂਚ ਕਰ ਦਿੱਤਾ ਜਾਵੇਗਾ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ।
Oppo F25 Pro 5G ਸਮਾਰਟਫੋਨ ਦਾ ਡਿਜ਼ਾਈਨ: Oppo ਨੇ Oppo F25 Pro 5G ਸਮਾਰਟਫੋਨ ਨੂੰ ਲਾਂਚ ਕਰਨ ਤੋਂ ਪਹਿਲਾ ਹੀ ਇਸਦੇ ਡਿਜ਼ਾਈਨ ਅਤੇ ਲੁੱਕ ਨੂੰ ਦਿਖਾ ਦਿੱਤਾ ਸੀ। Oppo F25 Pro 5G ਦੇ ਲੈਡਿੰਗ ਪੇਜ 'ਤੇ ਇਸ ਫੋਨ ਨੂੰ Natural Aesthetic ਡਿਜ਼ਾਈਨ ਦੇ ਨਾਲ ਲਿਆਂਦੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੋਨ ਨੂੰ ਖਾਸ ਡਿਜ਼ਾਈਨ ਦੇ ਨਾਲ ਲਿਆਂਦਾ ਜਾ ਰਿਹਾ ਹੈ।
Oppo F25 Pro 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰ ਬਾਰੇ ਗੱਲ ਕੀਤੀ ਜਾਵੇ, ਤਾਂ ਮਿਲੀ ਜਾਣਕਾਰੀ ਅਨੁਸਾਰ, ਇਸ ਸਮਾਰਟਫੋਨ 'ਚ 6.7 ਇੰਚ ਦੀ AMOLED ਸਕ੍ਰੀਨ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਅਲਟ੍ਰਾ ਹਾਈ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ Oppo F25 Pro 5G ਸਮਾਰਟਫੋਨ 'ਚ ਟ੍ਰਿਪਲ ਕੈਮਰਾ ਸੈਟਅੱਪ ਮਿਲ ਸਕਦਾ ਹੈ, ਜਿਸ 'ਚ 64MP ਅਲਟ੍ਰਾ ਮੇਨ ਕੈਮਰਾ, 8MP ਅਲਟ੍ਰਾ ਵਾਈਡ ਐਂਗਲ ਕੈਮਰਾ ਅਤੇ 2MP ਦਾ ਮੈਕਰੋ ਕੈਮਰਾ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਅਲਟ੍ਰਾ ਕੈਮਰਾ ਮਿਲ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਨੂੰ 48 ਮਿੰਟ 'ਚ 100 ਫੀਸਦੀ ਤੱਕ ਪੂਰਾ ਚਾਰਜ਼ ਕੀਤਾ ਜਾ ਸਕਦਾ ਹੈ।