ਹੈਦਰਾਬਾਦ: ਦੀਵਾਲੀ ਦਾ ਤਿਉਹਾਰ ਆਉਣ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਤਿਉਹਾਰ ਮੌਕੇ ਕਈ ਵੈੱਬਸਾਈਟਾਂ ਸੇਲ ਦਾ ਆਯੋਜਨ ਕਰਦੀਆਂ ਹਨ। ਔਨਲਾਈਨ ਸ਼ਾਪਿੰਗ ਕਰਨ ਵਾਲਿਆ ਦੀ ਗਿਣਤੀ ਅੱਜ ਦੇ ਸਮੇਂ ਵਿੱਚ ਵਧਦੀ ਜਾ ਰਹੀ ਹੈ। ਇਸ ਲਈ ਲੋਕ ਅਜਿਹਾ ਮੌਕਾ ਹੱਥੋ ਜਾਣ ਨਹੀਂ ਦਿੰਦੇ। ਇਸ ਸਮੇਂ ਵੈੱਬਸਾਈਟ ਕਈ ਆਫ਼ਰਾਂ ਨੂੰ ਪੇਸ਼ ਕਰਦੀ ਹੈ। ਇਸ ਦੌਰਾਨ ਧੋਖਾਧੜੀ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਇਸ ਲਈ ਖੁਦ ਨੂੰ ਸੁਰੱਖਿਅਤ ਰੱਖਣ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।
ਔਨਲਾਈਨ ਸ਼ਾਪਿੰਗ ਕਰਦੇ ਸਮੇਂ ਖਤਰਾ: ਅੱਜ ਦੇ ਸਮੇਂ ਵਿੱਚ ਲੋਕ ਔਨਲਾਈਨ ਸ਼ਾਪਿੰਗ ਜ਼ਿਆਦਾ ਕਰਦੇ ਹਨ। ਇਸ ਦੌਰਾਨ ਸਾਮਾਨ ਘੱਟ ਸਮੇਂ ਵਿੱਚ ਹੀ ਪਹੁੰਚ ਜਾਂਦਾ ਹੈ। ਪਰ ਇਸ ਦੌਰਾਨ ਧੋਖਾਧੜੀ ਦਾ ਡਰ ਬਣਿਆ ਰਹਿੰਦਾ ਹੈ, ਜਿਸ ਕਾਰਨ ਤੁਹਾਨੂੰ ਪੈਸਿਆ ਦਾ ਨੁਕਸਾਨ ਹੋ ਸਕਦਾ ਹੈ। ਤਿਉਹਾਰੀ ਸੀਜ਼ਨ ਵਿੱਚ ਅਜਿਹੇ ਮਾਮਲੇ ਜ਼ਿਆਦਾ ਦੇਖਣ ਨੂੰ ਮਿਲਦੇ ਹਨ।
ਠੱਗ ਕਿਵੇਂ ਬਣਾ ਸਕਦੇ ਨੇ ਤੁਹਾਨੂੰ ਸ਼ਿਕਾਰ?:
- ਔਨਲਾਈਨ ਸ਼ਾਪਿੰਗ ਵਿੱਚ ਠੱਗੀ ਦਾ ਖਤਰਾ ਜ਼ਿਆਦਾ ਰਹਿੰਦਾ ਹੈ।
- ਠੱਗ ਆਫ਼ਰਸ ਅਤੇ ਜ਼ਿਆਦਾ ਛੋਟ ਦਾ ਲਾਲਚ ਦਿੰਦੇ ਹਨ।
- Buy One Get One ਵਰਗੀ ਡੀਲ ਵੀ ਠੱਗ ਦਿੰਦੇ ਹਨ।
- ਕੂਪਨ ਅਤੇ ਰਿਵਾਰਡ ਵਿੱਚ ਲੋਕਾਂ ਨੂੰ ਫਸਾਇਆ ਜਾਂਦਾ ਹੈ।
- ਸਕੈਮਰਸ ਫੇਕ ਵੈੱਬਸਾਈਟ ਅਤੇ ਐਪ ਦੇ ਰਾਹੀ ਪੈਸੇ ਠੱਗਦੇ ਹਨ।
ਸ਼ਾਪਿੰਗ ਕਰਦੇ ਸਮੇਂ ਸਾਵਧਾਨੀ ਜ਼ਰੂਰੀ:
- ਜਿਹੜੀ ਐਪ ਜਾਂ ਵੈੱਬਸਾਈਟ ਤੋਂ ਤੁਸੀਂ ਸ਼ਾਪਿੰਗ ਕਰ ਰਹੇ ਹੋ। ਸਭ ਤੋਂ ਪਹਿਲਾ ਉਸਨੂੰ ਚੈੱਕ ਕਰੋ। ਇਸ ਬਾਰੇ ਪਤਾ ਕਰਨ ਦੇ ਕਈ ਤਰੀਕੇ ਹਨ, ਜਿਵੇਂ ਕਿ ਤੁਸੀਂ ਵੈੱਬਸਾਈਟ ਜਾਂ URL ਚੈੱਕ ਕਰੋ। ਨਕਲੀ ਸ਼ਾਪਿੰਗ ਵੈੱਬਸਾਈਟਾਂ ਦੇ URL 'ਚ ਗ੍ਰਾਮਰ ਦੀਆਂ ਗਲਤੀਆਂ ਹੋਣਾ ਆਮ ਗੱਲ ਹੈ। ਜੇਕਰ ਕੋਈ ਸ਼ਾਪਿੰਗ ਐਪ ਹੈ, ਤਾਂ ਇਸਦੇ ਡਿਵੈਲਪਰ ਬਾਰੇ ਪਲੇਸਟੋਰ ਤੋਂ ਪੜ੍ਹੋ।
- ਸੋਸ਼ਲ ਮੀਡੀਆ 'ਤੇ ਦਿਖਾਏ ਵਿਗਿਆਪਨ 'ਤੇ ਭਰੋਸਾ ਨਾ ਕਰੋ। ਜੇਕਰ ਕੋਈ ਪ੍ਰੋਡਕਟ ਤੁਹਾਨੂੰ ਸੋਸ਼ਲ ਮੀਡੀਆ 'ਤੇ ਦਿਖਾਏ ਵਿਗਿਆਪਨ 'ਚ ਪਸੰਦ ਆ ਰਿਹਾ ਹੈ, ਤਾਂ ਕੋਸ਼ਿਸ਼ ਕਰੋ ਕਿ ਉਸਨੂੰ ਐਮਾਜ਼ਾਨ ਜਾਂ ਫਲਿੱਪਕਾਰਟ ਵਰਗੀ ਸਾਈਟ ਤੋਂ ਚੈੱਕ ਕੀਤਾ ਜਾਵੇ।
- ਕੁਝ ਲੋਕ ਸਿਰਫ਼ ਰਿਵੀਊ ਪੜ੍ਹ ਕੇ ਕੁਆਲਿਟੀ ਦਾ ਅੰਦਾਜ਼ਾ ਲਗਾ ਲੈਂਦੇ ਹਨ। ਕੁਝ ਪ੍ਰੋਡਕਟ 'ਤੇ ਨਕਲੀ ਰਿਵੀਊ ਹੁੰਦੇ ਹਨ। ਇਸ ਲਈ ਹਮੇਸ਼ਾ ਚੀਜ਼ ਦੇ ਨੈਗੀਟਿਵ ਅਤੇ ਪਾਜੀਟਿਵ ਰਿਵੀਊ ਜ਼ਰੂਰ ਪੜ੍ਹੋ।
- ਖਰੀਦਦਾਰੀ ਕਰਨ ਤੋਂ ਪਹਿਲਾ ਟਰਮ ਐਂਡ ਕੰਡੀਸ਼ਨ ਅਤੇ ਵਾਰੰਟੀ ਪਾਲਿਸੀ ਨੂੰ ਪੜ੍ਹੋ।
- ਔਨਲਾਈਨ ਮੰਗਵਾਇਆ ਸਾਮਾਨ ਡਿਲੀਵਰੀ ਬਾਏ ਤੋਂ ਫੜਨ ਤੋਂ ਪਹਿਲਾ ਬਾਕਸ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਓ।
ਧੋਖਾਧੜੀ ਹੋਣ ਤੋਂ ਬਾਅਦ ਕੀ ਕਰੀਏ: ਜੇਕਰ ਤੁਹਾਡੇ ਨਾਲ ਧੋਖਾਧੜੀ ਹੋ ਗਈ ਹੈ, ਤਾਂ ਇਸਦੀ ਸ਼ਿਕਾਇਤ ਸਾਈਬਰ ਥਾਣੇ ਵਿੱਚ ਕਰੋ। ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਦੀ ਸ਼ਿਕਾਇਤ https://consumerhelpline.gov.in/ 'ਤੇ ਜਾ ਕੇ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ, 1800-11-4000 ਜਾਂ 1915 'ਤੇ ਜਾ ਕੇ ਵੀ ਸ਼ਿਕਾਇਤ ਹੋ ਸਕਦੀ ਹੈ।
ਇਹ ਵੀ ਪੜ੍ਹੋ:-