ਹੈਦਰਾਬਾਦ: OnePlus ਦੇ ਗ੍ਰਾਹਕਾਂ ਲਈ ਇੱਕ ਬੂਰੀ ਖਬਰ ਸਾਹਮਣੇ ਆਈ ਹੈ। ਦੱਖਣੀ ਭਾਰਤ ਸੰਗਠਿਤ ਰਿਟੇਲਰ ਐਸੋਸੀਏਸ਼ਨ ਨੇ ਇੱਕ ਵੱਡਾ ਫੈਸਲਾ ਲਿਆ ਹੈ ਅਤੇ OnePlus ਦੇ ਪ੍ਰੋਡਕਟਾਂ ਦੀ ਔਫਲਾਈਨ ਵਿਕਰੀ ਨੂੰ ਰੋਕਣ ਦੀ ਗੱਲ ਕਹੀ ਹੈ। ਦਰਅਸਲ, ਦੱਖਣੀ ਭਾਰਤ ਸੰਗਠਿਤ ਰਿਟੇਲਰ ਐਸੋਸੀਏਸ਼ਨ ਪਿਛਲੇ ਕਾਫ਼ੀ ਮਹੀਨਿਆਂ ਤੋਂ ਆਪਣੀਆਂ ਕੁਝ ਸਮੱਸਿਆਵਾਂ ਦਾ ਹੱਲ ਕਰਨ ਲਈ OnePlus ਨੂੰ ਕਹਿ ਰਹੀ ਹੈ, ਪਰ ਕੰਪਨੀ ਨੇ ਅਜੇ ਤੱਕ ਉਨ੍ਹਾਂ ਦੀ ਕਿਸੇ ਸਮੱਸਿਆ ਦਾ ਹੱਲ ਨਹੀਂ ਕੱਢਿਆ। ਇਸ ਕਰਕੇ ਹੁਣ ਦੱਖਣੀ ਭਾਰਤ ਸੰਗਠਿਤ ਰਿਟੇਲਰ ਐਸੋਸੀਏਸ਼ਨ ਨੇ OnePlus ਨੂੰ ਪੱਤਰ ਲਿਖ ਕੇ ਉਨ੍ਹਾਂ ਦੇ ਪ੍ਰੋਡਕਟਾਂ ਦੀ ਔਫਲਾਈਨ ਵਿਕਰੀ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਹੈ।
ਜਾਣੋ ਕੀ ਹੈ ਵਜ੍ਹਾਂ?: OnePlus ਦੇ ਵਿਕਰੀ ਨਿਰਦੇਸ਼ਕ ਰਣਜੀਤ ਸਿੰਘ ਨੂੰ ਲਿਖੇ ਇੱਕ ਪੱਤਰ 'ਚ ਦੱਖਣੀ ਭਾਰਤ ਸੰਗਠਿਤ ਰਿਟੇਲਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਪਿਛਲੇ ਸਾਲ ਦੌਰਾਨ ਵਿਕਰੇਤਾਵਾਂ ਦੇ ਸੰਗਠਨ ਨੂੰ OnePlus ਪ੍ਰੋਡਕਟਾਂ ਦੀ ਵਿਕਰੀ ਨਾਲ ਸਬੰਧਤ ਮਹੱਤਵਪੂਰਨ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹ ਸਮੱਸਿਆਵਾਂ ਅਜੇ ਤੱਕ ਹੱਲ ਨਹੀਂ ਹੋਈਆਂ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਇਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਦੇ ਸਾਡੇ ਲਗਾਤਾਰ ਯਤਨਾਂ ਦੇ ਬਾਵਜੂਦ ਬਹੁਤ ਘੱਟ ਪ੍ਰਗਤੀ ਹੋਈ ਹੈ। ਕੰਪਨੀ ਦੁਆਰਾ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਏ ਹਨ, ਜਿਸ ਕਾਰਨ ਸਾਡੇ ਕੋਲ੍ਹ ਇਹ ਕਦਮ ਚੁੱਕਣ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਬਚਿਆ ਹੈ।
- Motorola G64 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Motorola G64 5G Launch Date
- Flipkart ਨੇ ਸ਼ੁਰੂ ਕੀਤੀ ਬੱਸ ਬੁੱਕ ਕਰਨ ਦੀ ਸੁਵਿਧਾ, ਬੁੱਕਿੰਗ ਕਰਦੇ ਸਮੇਂ ਮਿਲਣਗੇ ਕਈ ਸ਼ਾਨਦਾਰ ਆਫ਼ਰਸ - Flipkart Latest News
- ਪਹਿਲੀ ਸੇਲ 'ਚ ਨਹੀਂ ਖਰੀਦ ਪਾਏ Motorola Edge 50 Pro 5G ਸਮਾਰਟਫੋਨ, ਤਾਂ ਅੱਜ ਦੁਬਾਰਾ ਪਾਓ ਡਿਸਕਾਊਂਟ ਦੇ ਨਾਲ ਖਰੀਦਣ ਦਾ ਮੌਕਾ - Motorola Edge 50 Pro 5G Sale
ਇਨ੍ਹਾਂ ਰਾਜਾਂ 'ਚ ਬੰਦ ਹੋ ਸਕਦੀ ਹੈ OnePlus ਦੇ ਫੋਨਾਂ ਦੀ ਵਿਕਰੀ: ਦੱਖਣੀ ਭਾਰਤ ਸੰਗਠਿਤ ਰਿਟੇਲਰ ਐਸੋਸੀਏਸ਼ਨ ਨੇ 1 ਮਈ ਤੋਂ OnePlus ਦੇ ਸਾਰੇ ਪ੍ਰੋਡਕਟਾਂ ਦੀ ਵਿਕਰੀ ਨੂੰ ਰੋਕਣ ਦਾ ਫੈਸਲਾ ਲਿਆ ਹੈ। ਉਨ੍ਹਾਂ ਦਾ ਇਹ ਫੈਸਲਾਂ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ ਅਤੇ ਗੁਜਰਾਤ ਦੇ 4500 ਤੋਂ ਵੱਧ ਰਿਟੇਲ ਸਟੋਰਾਂ 'ਤੇ ਲਾਗੂ ਹੋਵੇਗਾ। 1 ਮਈ ਤੋਂ ਇਨਾਂ ਰਾਜਾਂ 'ਚ ਰਹਿਣ ਵਾਲੇ ਲੋਕ ਔਫਲਾਈਨ ਸਟੋਰਾਂ ਤੋਂ OnePlus ਦੇ ਫੋਨ ਜਾਂ ਕੋਈ ਹੋਰ ਪ੍ਰੋਡਕਟ ਨਹੀਂ ਖਰੀਦ ਸਕਣਗੇ। ਹਾਲਾਂਕਿ, ਦੱਖਣੀ ਭਾਰਤ ਸੰਗਠਿਤ ਰਿਟੇਲਰ ਐਸੋਸੀਏਸ਼ਨ ਵੱਲੋ ਲਿਖਿਆ ਪੱਤਰ ਅਜੇ ਤੱਕ ਜਨਤਕ ਨਹੀਂ ਕੀਤਾ ਗਿਆ ਹੈ। ਫਿਲਹਾਲ, OnePlus ਨੇ ਇਸ ਪੱਤਰ 'ਤੇ ਅਜੇ ਕਿਸੇ ਵੀ ਤਰ੍ਹਾਂ ਦੀ ਪ੍ਰਤੀਕਿਰੀਆਂ ਨਹੀਂ ਦਿੱਤੀ ਹੈ।