ਹੈਦਰਾਬਾਦ: OnePlus ਨੇ ਆਪਣੇ ਭਾਰਤੀ ਗ੍ਰਾਹਕਾਂ ਲਈ 24 ਜੂਨ ਨੂੰ OnePlus Nord CE 4 Lite ਸਮਾਰਟਫੋਨ ਲਾਂਚ ਕੀਤਾ ਹੈ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇ ਤੋਂ ਟੀਜ਼ ਕਰ ਰਹੀ ਸੀ। ਕੰਪਨੀ ਨੇ ਕੱਲ੍ਹ ਸ਼ਾਮ 7:00 ਵਜੇ ਇਸ ਫੋਨ ਨੂੰ ਭਾਰਤੀ ਗ੍ਰਾਹਕਾਂ ਲਈ ਲਾਂਚ ਕਰ ਦਿੱਤਾ ਹੈ। ਲਾਂਚਿੰਗ ਦੇ ਨਾਲ ਹੀ ਇਸ ਫੋਨ ਦੀ ਸੇਲ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਗਿਆ ਹੈ। ਇਸ ਫੋਨ ਦੀ ਪਹਿਲੀ ਸੇਲ 27 ਜੂਨ ਨੂੰ ਸ਼ੁਰੂ ਹੋ ਰਹੀ ਹੈ। ਸੇਲ 'ਚ ਤੁਸੀਂ ਕਈ ਸ਼ਾਨਦਾਰ ਆਫ਼ਰਸ ਦਾ ਲਾਭ ਵੀ ਲੈ ਸਕਦੇ ਹੋ।
OnePlus Nord CE 4 Lite ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਸ਼ੁਰੂਆਤੀ ਕੀਮਤ 19,999 ਰੁਪਏ ਰੱਖੀ ਗਈ ਹੈ। OnePlus Nord CE 4 Lite ਦੇ 8GB+128GB ਵਾਲੇ ਮਾਡਲ ਦੀ ਕੀਮਤ 19,999 ਰੁਪਏ, ਜਦਕਿ 8GB+256GB ਦੀ ਕੀਮਤ 22,999 ਰੁਪਏ ਹੈ।
It's here. #OnePlusNordCE4Lite #OnePlusNord. . pic.twitter.com/PSCt9Sr7Nj
— OnePlus India (@OnePlus_IN) June 24, 2024
OnePlus Nord CE 4 Lite ਦੀ ਪਹਿਲੀ ਸੇਲ: ਲਾਂਚਿੰਗ ਦੇ ਨਾਲ ਹੀ ਕੰਪਨੀ ਨੇ ਇਸ ਫੋਨ ਦੀ ਪਹਿਲੀ ਸੇਲ ਦਾ ਵੀ ਐਲਾਨ ਕਰ ਦਿੱਤਾ ਹੈ। OnePlus Nord CE 4 Lite ਦੀ ਪਹਿਲੀ ਸੇਲ 27 ਜੂਨ ਨੂੰ ਦੁਪਹਿਰ 12 ਵਜੇ ਸ਼ੁਰੂ ਹੋ ਰਹੀ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ। ਪਹਿਲੀ ਸੇਲ 'ਚ ਕਈ ਸ਼ਾਨਦਾਰ ਆਫ਼ਰਸ ਵੀ ਮਿਲ ਰਹੇ ਹਨ। ਇਸ ਫੋਨ ਦੀ ਖਰੀਦਦਾਰੀ 'ਤੇ 1,000 ਰੁਪਏ ਦਾ ਬੈਂਕ ਡਿਸਕਾਊਂਟ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, ਤਿੰਨ ਮਹੀਨੇ ਦੀ No-Cost EMI ਵੀ ਆਫ਼ਰ ਕੀਤੀ ਜਾ ਰਹੀ ਹੈ।
OnePlus Nord CE 4 Lite ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.6 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 1080x2400 ਪਿਕਸਲ Resolution ਨੂੰ ਸਪੋਰਟ ਕਰਦੀ ਹੈ। ਇਸ ਫੋਨ 'ਚ 1200nits ਤੋਂ ਲੈ ਕੇ 2100nits ਤੱਕ ਦੀ ਪੀਕ ਬ੍ਰਾਈਟਨੈੱਸ ਦਾ ਸਪੋਰਟ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Qualcomm Snapdragon 695 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਫੋਨ ਦੇ ਬੈਕ 'ਚ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦਾ ਮੇਨ Sony LYT 600 ਕੈਮਰਾ ਅਤੇ 2MP ਦਾ ਸੈਕੰਡਰੀ ਕੈਮਰਾ ਸ਼ਾਮਲ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 80ਵਾਟ ਦੀ SUPERVOOC ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।