ਹੈਦਰਾਬਾਦ: ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਗੂਗਲ ਨੇ ਔਰਤਾਂ ਨੂੰ ਸਪੋਰਟ ਕਰਦੇ ਹੋਏ ਖਾਸ ਡੂਡਲ ਬਣਾਇਆ ਹੈ। ਗੂਗਲ ਨੇ ਆਪਣੇ ਡੂਡਲ ਨੂੰ ਲੈ ਕੇ ਅਧਿਕਾਰਿਤ ਬਲਾਗ ਪੋਸਟ 'ਚ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਹ ਡੂਡਲ ਸਾਲਾਂ ਤੋਂ ਹੋਈ ਪ੍ਰਗਤੀ ਨੂੰ ਦਰਸਾਉਦਾ ਹੈ, ਜਿਸ 'ਚ ਅਲੱਗ-ਅਲੱਗ ਪੀੜ੍ਹੀਆਂ ਦੀਆਂ ਔਰਤਾਂ ਨਜ਼ਰ ਆ ਰਹੀਆਂ ਹਨ।
ਮਹਿਲਾ ਦਿਵਸ 'ਤੇ ਗੂਗਲ ਨੇ ਖਾਸ ਅੰਦਾਜ਼ 'ਚ ਦਿੱਤੀ ਔਰਤਾਂ ਨੂੰ ਵਧਾਈ: ਗੂਗਲ ਦਾ ਕਹਿਣਾ ਹੈ ਕਿ ਇਸ ਡੂਡਲ ਰਾਹੀ ਉਹ ਮਹਿਲਾ ਦਿਵਸ ਅਤੇ ਲਿੰਗ ਸਮਾਨਤਾ ਵੱਲ ਹੋ ਰਹੀ ਪ੍ਰਗਤੀ ਦਾ ਜਸ਼ਨ ਮਨਾਉਂਦਾ ਹੈ। ਇਸ ਡੂਡਲ 'ਚ ਅਲੱਗ-ਅਲੱਗ ਪੀੜ੍ਹੀ ਦੀਆਂ ਔਰਤਾਂ ਹਨ, ਜਿਸ 'ਚ ਬਜ਼ੁਰਗ ਔਰਤ ਹੱਥ 'ਚ ਕਿਤਾਬ ਲੈ ਕੇ ਗਿਆਨ ਸਾਂਝਾ ਕਰਦੇ ਹੋਏ ਨਜ਼ਰ ਆ ਰਹੀ ਹੈ।
ਮਹਿਲਾ ਦਿਵਸ ਮੌਕੇ ਸੋਫੀ ਡਿਆਓ ਨੇ ਡੂਡਲ ਨੂੰ ਕੀਤਾ ਡਿਜ਼ਾਈਨ: ਮਹਿਲਾ ਦਿਵਸ ਮੌਕੇ ਗੂਗਲ ਦੇ ਡੂਡਲ ਨੂੰ ਸੋਫੀ ਡਿਆਓ ਵੱਲੋ ਡਿਜ਼ਾਈਨ ਕੀਤਾ ਗਿਆ ਹੈ। ਡੂਡਲ ਦੇ ਪਿੱਛੇ ਦੀ ਕਹਾਣੀ ਨੂੰ ਲੈ ਕੇ ਗੂਗਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਦੂਜੀ ਪੀੜ੍ਹੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਸਮੇਂ ਬਿਤਾਉਣਾ ਚਾਹੀਦਾ ਹੈ, ਤਾਂਕਿ ਅਸੀ ਅਲੱਗ-ਅਲੱਗ ਪੀੜ੍ਹੀਆਂ ਤੋਂ ਕੁਝ ਸਿੱਖ ਸਕੀਏ।
ਕਿਉ ਮਨਾਇਆ ਜਾਂਦਾ ਹੈ ਮਹਿਲਾ ਦਿਵਸ?: ਸੰਯੁਕਤ ਰਾਸ਼ਟਰ ਮਹਾਸਭਾ ਨੇ ਔਰਤਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਲਈ 8 ਮਾਰਚ ਨੂੰ ਅੰਤਰਾਸ਼ਟਰੀ ਮਹਿਲਾ ਦਿਵਸ ਦੇ ਰੂਪ 'ਚ ਮਨਾਉਣ ਦਾ ਐਲਾਨ ਕੀਤਾ ਸੀ। ਹਰ ਸਾਲ ਮਹਿਲਾ ਦਿਵਸ ਲਈ ਇੱਕ ਥੀਮ ਤੈਅ ਕੀਤੀ ਜਾਂਦੀ ਹੈ। ਇਸ ਸਾਲ ਮਹਿਲਾ ਦਿਵਸ 'ਔਰਤਾਂ ਵਿੱਚ ਨਿਵੇਸ਼ ਕਰੋ: ਤਰੱਕੀ ਨੂੰ ਤੇਜ਼ ਕਰੋ' ਥੀਮ 'ਤੇ ਮਨਾਇਆ ਜਾ ਰਿਹਾ ਹੈ।