ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ AI 'ਤੇ ਕੰਮ ਕਰ ਰਹੀ ਹੈ। ਵਟਸਐਪ 'ਤੇ ਮੈਟਾ AI ਆਈਕਨ ਭਾਰਤ 'ਚ ਕੁਝ ਯੂਜ਼ਰਸ ਨੂੰ ਮੇਨ ਚੈਟ ਲਿਸਟ 'ਚ ਦਿਖਾਈ ਦੇ ਰਿਹਾ ਹੈ। AI ਮੈਟਾ ਦੁਆਰਾ ਵਿਕਸਿਤ ਤਕਨਾਲੋਜੀ ਹੈ। AI ਦੇ ਆਉਣ ਤੋਂ ਬਾਅਦ ਵਟਸਐਪ ਯੂਜ਼ਰਸ AI ਤੋਂ ਕੋਈ ਵੀ ਸਵਾਲ ਅਤੇ ਗੱਲਬਾਤ ਕਰ ਸਕਦੇ ਹਨ।
ਵਟਸਐਪ ਯੂਜ਼ਰਸ ਨੂੰ ਮਿਲ ਸਕਦਾ AI: ਮੈਟਾ AI ਦਾ ਇੱਕ ਸਕ੍ਰੀਨਸ਼ਾਰਟ ਵੀ ਸਾਹਮਣੇ ਆਇਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਮੈਟਾ AI ਚੈਟ ਇੱਕ ਵੈਰੀਫਾਈਡ ਬੈਜ ਦੇ ਨਾਲ ਖੁੱਲ੍ਹਦੀ ਹੈ ਅਤੇ ਕਹਿੰਦੀ ਹੈ,"#WithLlama# ਮੈਟਾ AI ਤੋਂ ਕੁਝ ਵੀ ਪੁੱਛੋ।" ਇਸਦੇ ਨਾਲ ਹੀ, ਸਕ੍ਰੀਨ 'ਤੇ ਕਈ ਸੁਝਾਅ ਦੇਣ ਵਾਲੇ ਪ੍ਰੋਂਪਟ ਵੀ ਨਜ਼ਰ ਆਉਣ ਲੱਗਦੇ ਹਨ। ਪ੍ਰੋਂਪਟ ਇੱਕ ਕੈਰੋਸਲ ਫਾਰਮੈਟ ਵਿੱਚ ਰੱਖੇ ਗਏ ਹਨ ਅਤੇ ਹੋਰ ਸੁਝਾਅ ਦੇਖਣ ਲਈ ਤੁਸੀਂ ਸਵਾਈਪ ਕਰ ਸਕਦੇ ਹੋ। ਮੈਟਾ AI ਆਈਕਨ ਨੂੰ ਕੈਮਰਾ ਅਤੇ ਨਵੇਂ ਚੈਟ ਵਿਕਲਪਾਂ ਦੇ ਨਾਲ ਉੱਪਰ ਸੱਜੇ ਪਾਸੇ ਰੱਖਿਆ ਗਿਆ ਹੈ।
- 1 ਮਈ ਤੋਂ OnePlus ਦੇ ਪ੍ਰੋਡਕਟਾਂ 'ਤੇ ਲੱਗੇਗੀ ਪਾਬੰਧੀ, ਇਨ੍ਹਾਂ ਰਾਜਾਂ ਦੇ ਲੋਕ ਨਹੀਂ ਕਰ ਸਕਣਗੇ ਖਰੀਦਦਾਰੀ - OnePlus Products Banned
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Suggested Contacts' ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Suggested Contacts Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp New Feature
ਵਟਸਐਪ 'ਤੇ ਮੈਟਾ ਦੇ AI ਨਾਲ ਇਸ ਤਰ੍ਹਾਂ ਕਰੋ ਚੈਟ: ਮੈਟਾ AI ਫੀਚਰ ਸੀਮਿਤ ਦੇਸ਼ਾਂ 'ਚ ਉਪਲਬਧ ਹੈ ਅਤੇ ਸਿਰਫ਼ ਅੰਗਰੇਜ਼ੀ ਭਾਸ਼ਾ ਨੂੰ ਸਪੋਰਟ ਕਰਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਟਾ AI ਫੀਚਰ ਸਵਾਲਾਂ ਦੇ ਜਵਾਬ ਦੇ ਸਕਦਾ ਹੈ, ਸਿਫਾਰਸ਼ਾਂ ਦੇ ਸਕਦਾ ਹੈ ਅਤੇ ਦਿਲਚਸਪੀਆਂ ਬਾਰੇ ਵੀ ਗੱਲ ਕਰ ਸਕਦਾ ਹੈ। ਇਸ ਲਈ ਚੈਟ ਸ਼ੁਰੂ ਕਰਨ ਤੋਂ ਪਹਿਲਾ ਵਟਸਐਪ 'ਤੇ ਮੇਨ ਚੈਟ ਲਿਸਟ ਦੇ ਉੱਪਰ ਸੱਜੇ ਪਾਸੇ ਦਿੱਤੇ ਗਏ ਸਰਕੁਲਰ ਆਈਕਨ 'ਤੇ ਟੈਪ ਕਰੋ। ਫਿਰ ਸ਼ਰਤਾਂ ਪੜ੍ਹੋ ਅਤੇ ਸਵੀਕਾਰ ਕਰੋ। ਹੁਣ ਸਕ੍ਰੀਨ 'ਤੇ ਦਿਖਾਈ ਦੇ ਰਹੇ ਕਿਸੇ ਵੀ ਪ੍ਰਾਪਟ ਨੂੰ ਚੁਣੋ ਅਤੇ ਸੈਂਡ ਬਟਨ 'ਤੇ ਟੈਪ ਕਰੋ। ਫਿਰ AI ਨਾਲ ਗੱਲਬਾਤ ਸ਼ੁਰੂ ਹੋ ਜਾਵੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਮੈਟਾ AI 'ਤੇ ਯੂਜ਼ਰਸ ਦੀ ਫੀਡਬੈਕ ਵੀ ਲੈਂਦਾ ਹੈ। ਇਸ ਤਰ੍ਹਾਂ ਯੂਜ਼ਰਸ ਆਪਣਾ ਫੀਡਬੈਕ ਦੇਣ ਲਈ AI ਵੱਲੋ ਬਣਾਏ ਗਏ ਜਵਾਬ 'ਤੇ ਟੈਪ ਕਰਕੇ ਆਪਣੀ ਪ੍ਰਤੀਕਿਰੀਆਂ ਦੇ ਸਕਦੇ ਹਨ। ਇਸਦੇ ਨਾਲ ਹੀ, ਤੁਸੀਂ ਕਾਰਨ ਵੀ ਫੀਡਬੈਕ 'ਚ ਟਾਈਪ ਕਰਕੇ ਭੇਜ ਸਕਦੇ ਹੋ।