ਹੈਦਰਾਬਾਦ: Netflix ਦਾ ਇਸਤੇਮਾਲ ਯੂਜ਼ਰਸ ਮੂਵੀ ਜਾਂ ਵੈੱਬ-ਸੀਰੀਜ਼ ਦੇਖਣ ਲਈ ਕਰਦੇ ਹਨ। ਪਰ ਮਹਿੰਗੇ ਸਬਸਕ੍ਰਿਪਸ਼ਨ ਦੇ ਚਲਦਿਆਂ ਕਈ ਲੋਕ Netflix 'ਤੇ ਕੰਟੈਟ ਨਹੀਂ ਦੇਖ ਪਾਉਦੇ, ਤਾਂ ਅਜਿਹੇ ਯੂਜ਼ਰਸ ਲਈ ਖੁਸ਼ਖਬਰੀ ਸਾਹਮਣੇ ਆਈ ਹੈ। Netflix ਜਲਦ ਹੀ ਆਪਣੇ ਯੂਜ਼ਰਸ ਨੂੰ ਫ੍ਰੀ 'ਚ ਕੰਟੈਟ ਦਿਖਾਉਣਾ ਸ਼ੁਰੂ ਕਰ ਸਕਦਾ ਹੈ। ਇਸ ਲਈ ਕੰਪਨੀ ਆਪਣਾ ਫ੍ਰੀ ਸਬਸਕ੍ਰਿਪਸ਼ਨ ਮਾਡਲ ਲਾਂਚ ਕਰਨ ਦੀ ਤਿਆਰੀ ਵਿੱਚ ਹੈ। Netflix ਯੂਜ਼ਰਸ ਨੂੰ ਆਪਣੇ ਪਲੇਟਫਾਰਮ 'ਤੇ ਮੌਜ਼ੂਦ ਕੰਟੈਟ ਦਾ ਫ੍ਰੀ ਐਕਸੈਸ ਦੇ ਕੇ ਯੂਜ਼ਰਸ ਦੀ ਗਿਣਤੀ ਨੂੰ ਵਧਾਉਣਾ ਚਾਹੁੰਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਭਾਰਤ 'ਚ Netflix ਦੇ ਬੇਸਿਕ ਮੋਬਾਈਲ ਪਲੈਨ ਦੀ ਸ਼ੁਰੂਆਤੀ ਕੀਮਤ 149 ਅਤੇ ਪ੍ਰੀਮੀਅਮ ਮਹੀਨੇ ਦਾ ਸਬਸਕ੍ਰਿਪਸ਼ਨ 649 ਰੁਪਏ ਹੈ।
ਇਸ ਬਾਜ਼ਾਰ 'ਚ ਲਾਂਚ ਹੋ ਸਕਦਾ ਫ੍ਰੀ ਸਬਸਕ੍ਰਿਪਸ਼ਨ ਮਾਡਲ: ਫ੍ਰੀ ਸਬਸਕ੍ਰਿਪਸ਼ਨ ਵਾਲੇ ਮਾਡਲ ਨੂੰ ਸਭ ਤੋਂ ਪਹਿਲਾ ਏਸ਼ੀਆ ਅਤੇ ਯੂਰੋਪ ਦੇ ਬਾਜ਼ਾਰਾਂ 'ਚ ਲਾਂਚ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਫ੍ਰੀ ਸਬਸਕ੍ਰਿਪਸ਼ਨ ਮਾਡਲ ਐਡ-ਸਪੋਰਟ 'ਤੇ ਆਧਾਰਿਤ ਹੋਵੇਗਾ। ਫ੍ਰੀ ਸਬਸਕ੍ਰਿਪਸ਼ਨ ਲੈਣ ਵਾਲੇ ਯੂਜ਼ਰਸ ਨੂੰ ਕੰਟੈਟ ਦੇ ਵਿਚਕਾਰ ਵਿਗਿਆਪਨਾਂ ਨੂੰ ਦੇਖਣਾ ਹੋਵੇਗਾ। ਫ੍ਰੀ ਯੋਜਨਾ ਨੈੱਟਫਲਿਕਸ ਦੇ ਦਰਸ਼ਕਾਂ ਦੀ ਗਿਣਤੀ ਨੂੰ ਤੇਜ਼ੀ ਨਾਲ ਵਧਾਉਣ 'ਚ ਮਦਦ ਕਰੇਗੀ ਅਤੇ ਇਸ ਕਾਰਨ ਕੰਪਨੀ ਦੀ ਵਿਗਿਆਪਨ ਆਮਦਨੀ ਵੀ ਹੁਣ ਦੇ ਮੁਕਾਬਲੇ ਜ਼ਿਆਦਾ ਹੋਵੇਗੀ।
- ਖਤਮ ਹੋਣ ਜਾ ਰਹੀ Amazon Monsoon ਸੇਲ, ਸੈਮਸੰਗ ਸਮੇਤ ਕਈ ਸਮਾਰਟਫੋਨਾਂ 'ਤੇ ਮਿਲ ਰਿਹਾ ਡਿਸਕਾਊਂਟ, ਹੱਥੋ ਜਾਣ ਨਾ ਦਿਓ ਆਖਰੀ ਮੌਕਾ - Amazon Monsoon Sale 2024
- ਵਟਸਐਪ ਨੇ ਸਟੇਟਸ ਅਪਡੇਟ 'ਚ ਕੀਤਾ ਨਵਾਂ ਬਦਲਾਅ, ਫੀਚਰ ਦਾ ਸਕ੍ਰੀਨਸ਼ਾਰਟ ਵੀ ਆਇਆ ਸਾਹਮਣੇ - WhatsApp Redesigned Preview Feature
- Redmi Note 13 Pro 5G ਸਮਾਰਟਫੋਨ ਨਵੇਂ ਕਲਰ ਆਪਸ਼ਨ 'ਚ ਹੋਇਆ ਲਾਂਚ, ਕੀਮਤ ਵੀ ਤੁਹਾਡੇ ਬਜਟ 'ਚ ਹੈ - Redmi Note 13 Pro 5G Scarlet Red
ਰਿਪੋਰਟ ਅਨੁਸਾਰ, ਨੈੱਟਫਲਿਕਸ ਆਪਣਾ ਖੁਦ ਦਾ ਵਿਗਿਆਪਨ ਤਕਨਾਲੋਜੀ ਪਲੇਟਫਾਰਮ ਵੀ ਵਿਕਸਿਤ ਕਰ ਰਿਹਾ ਹੈ। ਇਸਨੂੰ ਸਾਲ 2025 ਦੇ ਅੰਤ ਤੱਕ ਲਾਂਚ ਕੀਤਾ ਜਾ ਸਕਦਾ ਹੈ। ਇਹ ਪਲੇਟਫਾਰਮ ਇਸ਼ਤਿਹਾਰ ਦੇਣ ਵਾਲਿਆਂ ਨੂੰ ਐਡ ਖਰੀਦਣ ਲਈ ਬਿਹਤਰ ਟੂਲ ਦੇਣ ਦੇ ਨਾਲ ਹੀ ਇਨਸਾਈਟ ਦੇਖਣ ਅਤੇ ਮੂੰਹਿਮ ਦੀ ਪਹੁੰਚ ਨੂੰ ਮਾਪਨ 'ਚ ਮਦਦ ਕਰੇਗਾ।
ਨੈੱਟਫਲਿਕਸ ਨੇ ਅਜੇ ਫ੍ਰੀ ਸਬਸਕ੍ਰਿਪਸ਼ਨ ਮਾਡਲ ਬਾਰੇ ਅਧਿਕਾਰਿਤ ਤੌਰ 'ਤੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਇਹ ਯੋਜਨਾ ਫ੍ਰੀ ਹੋਣ ਦੇ ਕਾਰਨ ਵੱਡੀ ਗਿਣਤੀ 'ਚ ਲੋਕ ਨੈੱਟਫਲਿਕਸ ਨਾਲ ਜੁੜਨਗੇ।