ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਯੂਜ਼ਰਸ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਮੈਟਾ ਯੂਜ਼ਰਸ ਨੂੰ ਨਵਾਂ ਵਿਕਲਪ ਮਿਲਣ ਜਾ ਰਿਹਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਮੈਟਾ ਦੀਆਂ ਐਪਾਂ 'ਚ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਸ਼ਾਮਲ ਹੈ। ਇਨ੍ਹਾਂ ਐਪਾਂ ਨੂੰ ਆਪਸ 'ਚ ਜੋੜਨ ਲਈ ਕੰਪਨੀ ਨੇ ਕਈ ਬਦਲਾਅ ਕੀਤੇ ਹਨ। ਹੁਣ ਵਟਸਐਪ ਨੂੰ ਇੰਸਟਾਗ੍ਰਾਮ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਲਈ ਮੈਟਾ ਕਰਾਸ-ਪੋਸਟਿੰਗ ਦਾ ਵਿਕਲਪ ਪੇਸ਼ ਕਰਨ ਜਾ ਰਿਹਾ ਹੈ। ਇਸਦੀ ਮਦਦ ਨਾਲ ਤੁਸੀਂ ਵਟਸਐਪ ਸਟੇਟਸਾਂ ਨੂੰ ਆਸਾਨੀ ਨਾਲ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕਰ ਸਕੋਗੇ।
ਵਟਸਐਪ ਯੂਜ਼ਰਸ ਨੂੰ ਮਿਲੇਗਾ ਕਰਾਸ-ਪੋਸਟਿੰਗ ਵਿਕਲਪ: ਵਟਸਐਪ ਆਪਣੇ ਨਵੇਂ ਫੀਚਰਸ ਨੂੰ ਰੋਲਆਊਟ ਕਰਨ ਤੋਂ ਪਹਿਲਾ ਬੀਟਾ ਵਰਜ਼ਨ 'ਚ ਟੈਸਟ ਕਰਦਾ ਹੈ। ਹੁਣ ਐਂਡਰਾਈਡ ਬੀਟਾ ਵਰਜ਼ਨ ਤੋਂ ਕਰਾਸ-ਪੋਸਟਿੰਗ ਫੀਚਰ ਦੇ ਸੰਕੇਤ ਮਿਲੇ ਹਨ। ਇਸ ਫੀਚਰ ਦੀ ਮਦਦ ਨਾਲ ਵਟਸਐਪ ਸਟੇਟਸ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੇ ਜਾ ਸਕਣਗੇ। IOS ਵਰਜ਼ਨ 'ਚ ਇਹ ਫੀਚਰ ਪਹਿਲਾ ਹੀ ਮਿਲ ਚੁੱਕਾ ਹੈ। ਕੰਪਨੀ ਨੇ ਇਸ ਤੋਂ ਪਹਿਲਾ ਫੇਸਬੁੱਕ ਅਤੇ ਇੰਸਟਾਗ੍ਰਾਮ ਲਈ ਵੀ ਇਸ ਫੀਚਰ ਨੂੰ ਪੇਸ਼ ਕੀਤਾ ਸੀ ਅਤੇ ਹੁਣ ਵਟਸਐਪ ਲਈ ਕਰਾਸ-ਪੋਸਟਿੰਗ ਫੀਚਰ ਨੂੰ ਪੇਸ਼ ਕਰਨ ਦੀ ਤਿਆਰੀ ਚੱਲ ਰਹੀ ਹੈ।
- ਹੁਣ ਵਟਸਐਪ ਵੀ ਕਰ ਰਿਹਾ AI 'ਤੇ ਕੰਮ, ਭਾਰਤ 'ਚ ਟੈਸਟਿੰਗ ਸ਼ੁਰੂ, ਇਸ ਤਰ੍ਹਾਂ ਕਰ ਸਕੋਗੇ AI ਨਾਲ ਚੈਟ ਸ਼ੁਰੂ - WhatsApp AI
- Realme Pad 2 ਦੀ ਲਾਂਚ ਡੇਟ ਆਈ ਸਾਹਮਣੇ, ਇਸ ਸੀਰੀਜ਼ ਦੇ ਨਾਲ ਕਰੇਗਾ ਭਾਰਤੀ ਬਾਜ਼ਾਰ 'ਚ ਡੈਬਿਊ - Realme Pad 2 Launch Date
- Infinix Note 40 Pro 5G ਸੀਰੀਜ਼ ਅੱਜ ਹੋਵੇਗੀ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 Pro 5G Series
ਕਰਾਸ-ਪੋਸਟਿੰਗ ਫੀਚਰ ਦਾ ਫਾਇਦਾ: ਜੇਕਰ ਵਟਸਐਪ ਅਤੇ ਇਸਟਾਗ੍ਰਾਮ ਦੋਨਾਂ 'ਤੇ ਸਟੇਟਸ ਸ਼ੇਅਰ ਕਰਨ ਦਾ ਵਿਕਲਪ ਮਿਲਦਾ ਹੈ, ਤਾਂ ਯੂਜ਼ਰਸ ਨੂੰ ਅਲੱਗ-ਅਲੱਗ ਐਪਾਂ 'ਚ ਜਾ ਕੇ ਇੱਕ ਹੀ ਸਟੇਟਸ ਨੂੰ ਵਾਰ-ਵਾਰ ਪਾਉਣਾ ਨਹੀਂ ਪਵੇਗਾ, ਸਗੋ ਇੱਕ ਹੀ ਵਾਰ 'ਚ ਦੋਨਾਂ ਐਪਾਂ 'ਤੇ ਸਟੇਟਸ ਪੈ ਜਾਵੇਗਾ। ਯੂਜ਼ਰਸ ਕਿਹੜੇ ਲੋਕਾਂ ਦੇ ਨਾਲ ਵਟਸਐਪ ਜਾਂ ਇੰਸਟਾਗ੍ਰਾਮ ਦਾ ਸਟੇਟਸ ਸ਼ੇਅਰ ਕਰਨਾ ਚਾਹੁੰਦੇ ਹਨ, ਇਸ ਨਾਲ ਜੁੜੀ ਸੈਟਿੰਗਸ ਵੀ ਤੁਸੀਂ ਕਰ ਸਕਦੇ ਹੋ।