ਹੈਦਰਾਬਾਦ: ਇੰਸਟਾਗ੍ਰਾਮ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਇੰਸਟਾਗ੍ਰਾਮ ਯੂਜ਼ਰਸ ਲਈ ਕਈ ਨਵੇਂ ਫੀਚਰਸ ਪੇਸ਼ ਕੀਤੇ ਹਨ। ਇਨ੍ਹਾਂ ਫੀਚਰਸ 'ਚ ਐਡਿਟ ਮੈਸੇਜ, ਪਿੰਨ ਚੈਟ, Read Receipt ਅਤੇ ਚੈਟ ਥੀਮ ਵਰਗੇ ਨਾਮ ਸ਼ਾਮਲ ਹਨ।
ਇੰਸਟਾਗ੍ਰਾਮ 'ਚ ਆਏ ਨਵੇਂ ਫੀਚਰਸ:
ਐਡਿਟ ਮੈਸੇਜ: ਇੰਸਟਾਗ੍ਰਾਮ ਨੇ DM ਕਰਨ ਵਾਲੇ ਯੂਜ਼ਰਸ ਲਈ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਹੁਣ ਇੰਸਟਾਗ੍ਰਾਮ 'ਤੇ ਮੈਸੇਜ ਭੇਜਣ ਵਾਲੇ ਯੂਜ਼ਰਸ ਮੈਸੇਜ ਭੇਜਣ ਦੇ ਅਗਲੇ 15 ਮਿੰਟ ਤੱਕ ਮੈਸੇਜ ਨੂੰ ਐਡਿਟ ਕਰ ਸਕਣਗੇ। ਇਸ ਲਈ ਯੂਜ਼ਰਸ ਨੂੰ ਮੈਸੇਜ ਟੈਪ ਕਰਕੇ ਹੋਲਡ ਕਰਨਾ ਹੋਵੇਗਾ, ਜਿਸਨੂੰ ਉਹ ਐਡਿਟ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਐਡਿਟ ਦੇ ਆਪਸ਼ਨ ਅਤੇ ਫਿਰ ਡਨ 'ਤੇ ਕਲਿੱਕ ਕਰੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਵਟਸਐਪ ਯੂਜ਼ਰਸ ਨੂੰ ਪਹਿਲਾ ਤੋਂ ਹੀ ਮਿਲਦਾ ਹੈ।
ਪਿੰਨ ਚੈਟ: ਇਸ ਤੋਂ ਇਲਾਵਾ, ਇੰਸਟਾਗ੍ਰਾਮ ਯੂਜ਼ਰਸ ਲਈ ਪਿੰਨ ਚੈਟ ਫੀਚਰ ਵੀ ਪੇਸ਼ ਕੀਤਾ ਗਿਆ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਚੈਟ ਬਾਕਸ 'ਚ ਕਿਸੇ ਵੀ ਤਿੰਨ ਚੈਟਾਂ ਨੂੰ ਪਿੰਨ ਕਰ ਸਕਦੇ ਹਨ। ਇਨ੍ਹਾਂ ਚੈਟਬਾਕਸ 'ਚ ਕਿਸੇ ਨਿੱਜੀ ਵਿਅਕਤੀ ਜਾਂ ਗਰੁੱਪ ਚੈਟਾਂ ਵੀ ਹੋ ਸਕਦੀਆਂ ਹਨ। ਇਸ ਲਈ ਯੂਜ਼ਰਸ ਆਪਣੇ ਇੰਸਟਾਗ੍ਰਾਮ ਮੈਸੇਜ ਬਾਕਸ 'ਚ ਉਸ ਚੈਟ ਦੇ ਖੱਬੇ ਪਾਸੇ ਸਵਾਈਪ ਕਰੋ, ਜਿਸਨੂੰ ਤੁਸੀਂ ਪਿੰਨ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਯੂਜ਼ਰਸ ਨੂੰ ਤਿੰਨ ਆਪਸ਼ਨ ਨਜ਼ਰ ਆਉਣਗੇ। ਇਨ੍ਹਾਂ ਆਪਸ਼ਨਾਂ 'ਚ ਪਿੰਨ, ਮਿਊਟ ਅਤੇ ਡਿਲਿਟ ਸ਼ਾਮਲ ਹੋਵੇਗਾ। ਯੂਜ਼ਰਸ ਪਿੰਨ ਆਪਸ਼ਨ ਨੂੰ ਚੁਣ ਕੇ ਚੈਟ ਨੂੰ ਪਿੰਨ ਕਰ ਸਕਦੇ ਹਨ।
Read Receipt: ਇੰਸਟਾਗ੍ਰਾਮ 'ਚ Read Receipt ਫੀਚਰ ਵੀ ਪੇਸ਼ ਕੀਤਾ ਗਿਆ ਹੈ। ਜੇਕਰ ਤੁਸੀਂ Read Receipt ਨੂੰ ਆਫ਼ ਕਰਦੇ ਹੋ, ਤਾਂ ਮੈਸੇਜ ਭੇਜਣ ਵਾਲੇ ਵਿਅਕਤੀ ਨੂੰ ਪਤਾ ਨਹੀਂ ਲੱਗੇਗਾ ਕਿ ਤੁਸੀਂ ਉਨ੍ਹਾਂ ਦਾ ਮੈਸੇਜ ਦੇਖ ਲਿਆ ਹੈ। ਇਸ ਫੀਚਰ ਦੀ ਵਰਤੋ ਕਰਨ ਲਈ ਯੂਜ਼ਰਸ ਨੂੰ ਇੰਸਟਾਗ੍ਰਾਮ ਖੋਲਣਾ ਹੈ। ਇਸ ਤੋਂ ਬਾਅਦ ਸੱਜੇ ਪਾਸੇ ਕੋਨੇ 'ਚ ਨਜ਼ਰ ਆ ਰਹੀ ਪ੍ਰੋਫਾਈਲ ਆਈਕਨ ਨੂੰ ਕਲਿੱਕ ਕਰੋ ਅਤੇ ਸੱਜੇ ਪਾਸੇ ਕੋਨੇ 'ਚ ਹੈਮਬਰਗਰ ਆਈਕਨ ਨੂੰ ਕਲਿੱਕ ਕਰੋ। ਫਿਰ ਸੈਟਿੰਗਸ ਅਤੇ ਪ੍ਰਾਈਵੇਸੀ 'ਚ ਜਾਓ ਅਤੇ ਥੱਲੇ ਸਕ੍ਰੋਲ ਕਰਕੇ ਮੈਸੇਜ ਅਤੇ ਸਟੋਰੀ ਰਿਪਲਾਈ 'ਤੇ ਟੈਪ ਕਰੋ। ਇਸ ਤੋਂ ਬਾਅਦ ਸ਼ੋਅ Read Receipt 'ਤੇ ਕਲਿੱਕ ਕਰੋ। ਹੁਣ ਇੱਥੋ ਤੁਸੀਂ Read Receipt ਨੂੰ ਆਨ ਜਾਂ ਆਫ਼ ਕਰ ਸਕਦੇ ਹੋ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਵਟਸਐਪ ਯੂਜ਼ਰਸ ਨੂੰ ਵੀ ਮਿਲਦਾ ਹੈ।
ਚੈਟ ਥੀਮ: ਯੂਜ਼ਰਸ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਪਨੀ ਨੇ DM ਵਿੰਡੋ ਨੂੰ ਆਪਣੀ ਪਸੰਦੀਦਾ ਥੀਮ ਦੇ ਹਿਸਾਬ ਨਾਲ ਬਦਲ ਦਿੱਤਾ ਹੈ। ਇੰਸਟਾਗ੍ਰਾਮ ਨੇ ਕੁਝ ਨਵੇਂ ਥੀਮ ਜਿਵੇਂ ਕਿ ਲਵ, ਲਾਲੀਪਾਪ, ਅਵਤਾਰ ਵਰਗੇ ਆਪਸ਼ਨਾਂ ਨੂੰ ਐਪ 'ਚ ਜੇੜਿਆ ਹੈ।