ਹੈਦਰਾਬਾਦ: Spotify ਦਾ ਇਸਤੇਮਾਲ ਕਈ ਯੂਜ਼ਰਸ ਮਿਊਜ਼ਿਕ ਸੁਣਨ ਲਈ ਕਰਦੇ ਹਨ। ਹੁਣ ਕੰਪਨੀ ਇਨ੍ਹਾਂ ਗ੍ਰਾਹਕਾਂ ਲਈ ਆਪਣੇ ਪਲੈਨ ਦੀ ਕੀਮਤ 'ਚ ਵਾਧਾ ਕਰਨ ਵਾਲੀ ਹੈ। ਇਸਦੇ ਨਾਲ ਹੀ, ਕੰਪਨੀ ਕੁਝ ਨਵੇਂ ਪਲੈਨਸ ਲਿਆਉਣ 'ਤੇ ਵੀ ਵਿਚਾਰ ਕਰ ਰਹੀ ਹੈ। ਬਲੂਮਬਰਗ ਦੀ ਰਿਪੋਰਟ ਅਨੁਸਾਰ, ਇਸ ਬਾਰੇ ਖੁਲਾਸਾ ਕੀਤਾ ਗਿਆ ਹੈ।
Spotify ਦੇ ਪਲੈਨ ਦੀ ਕੀਮਤ 'ਚ ਹੋਇਆ ਵਾਧਾ: ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਯੂਕੇ, ਆਸਟ੍ਰੇਲੀਆ, ਪਾਕਿਸਤਾਨ ਅਤੇ ਦੋ ਹੋਰ ਬਾਜ਼ਾਰਾਂ 'ਚ ਕੀਮਤਾਂ ਲਗਭਗ 1 ਡਾਲਰ ਹਰ ਮਹੀਨੇ ਤੋਂ ਵਧਾ ਕੇ 2 ਡਾਲਰ ਹਰ ਮਹੀਨੇ ਹੋ ਜਾਵੇਗੀ। ਕੀਮਤ ਵਧਾਉਣ ਨਾਲ Spotify ਦਾ ਮੁਨਾਫ਼ਾ ਵਧਾਉਣ 'ਚ ਮਦਦ ਮਿਲੇਗੀ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਪਹਿਲਾ ਕਿਹਾ ਸੀ ਕਿ ਮੌਜੂਦਾ ਤਿਮਾਹੀ ਵਿੱਚ ਇਸਦੇ ਪ੍ਰੀਮੀਅਮ ਗਾਹਕਾਂ ਦੀ ਗਿਣਤੀ ਲਗਭਗ 14% ਵੱਧ ਕੇ 239 ਮਿਲੀਅਨ ਹੋ ਸਕਦੀ ਹੈ। ਸਬਸਕ੍ਰਾਈਬਰ ਵਧਾਉਣ ਦੇ ਉਦੇਸ਼ ਨਾਲ ਕੰਪਨੀ ਪਹਿਲਾ ਤੋਂ ਹੀ ਪੋਡਕਾਸਟ ਅਤੇ ਆਡੀਓਬੁੱਕਸ ਨੂੰ ਪੇਸ਼ ਕਰ ਚੁੱਕੀ ਹੈ। Spotify ਦੇ ਕੋਲ੍ਹ ਯੂਨੀਵਰਸਲ ਮਿਊਜ਼ਿਕ ਗਰੁੱਪ, ਸੋਨੀ ਮਿਊਜ਼ਿਕ ਐਂਟਰਟੇਨਮੈਂਟ ਅਤੇ ਵਾਰਨਰ ਮਿਊਜ਼ਿਕ ਗਰੁੱਪ ਨਾਲ ਕੰਟੈਂਟ ਲਾਇਸੈਂਸਿੰਗ ਡੀਲ ਵੀ ਹੈ।
ਵਰਤਮਾਨ ਸਮੇਂ 'ਚ Spotify ਮਹੀਨਾਵਾਰ ਦੇ ਅਧਾਰ 'ਤੇ ਇੱਕ ਪ੍ਰੀਮੀਅਮ ਯੋਜਨਾ ਦੀ ਪੇਸ਼ਕਸ਼ ਕਰਦਾ ਹੈ, ਜਿਸਦੀ ਕੀਮਤ US 'ਚ ਇੱਕ ਵਿਅਕਤੀ ਲਈ 10.99 ਡਾਲਰ, ਜੋੜਿਆਂ ਲਈ 14.99 ਡਾਲਰ ਅਤੇ ਪਰਿਵਾਰ ਲਈ 16.99 ਡਾਲਰ ਹੈ। ਹੁਣ ਕੰਪਨੀ ਵੱਲੋ Spotify ਦੇ ਪਲੈਨ ਦੀਆਂ ਕੀਮਤਾਂ 'ਚ ਕੀਤਾ ਗਿਆ ਵਾਧਾ Spotify ਦਾ ਮੁਨਾਫ਼ਾ ਵਧਾਉਣ ਵਿੱਚ ਮਦਦ ਕਰ ਸਕਦਾ ਹੈ।