ਹੈਦਰਾਬਾਦ: Swiggy-Zomato ਪਲੇਟਫਾਰਮਾਂ ਦਾ ਇਸਤੇਮਾਲ ਫੂਡ ਆਰਡਰ ਕਰਨ ਲਈ ਕੀਤਾ ਜਾਂਦਾ ਹੈ, ਪਰ ਹੁਣ ਤੁਸੀਂ ਸ਼ਰਾਬ ਨੂੰ ਵੀ ਇਨ੍ਹਾਂ ਪਲੇਟਫਾਰਮਾਂ ਤੋਂ ਆਰਡਰ ਕਰ ਸਕੋਗੇ। ਦੱਸ ਦਈਏ ਲਿ ਲੋਕਾਂ ਨੂੰ ਸ਼ਰਾਬ ਦੀਆਂ ਦੁਕਾਨਾਂ 'ਤੇ ਲੰਬੀਆਂ ਲਾਈਨਾਂ 'ਚ ਖੜ੍ਹੇ ਹੋ ਕੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਇਸ ਸੁਵਿਧਾ ਦੇ ਆਉਣ ਤੋਂ ਬਾਅਦ ਲੋਕਾਂ ਦੀ ਇਹ ਪਰੇਸ਼ਾਨੀ ਦੂਰ ਹੋ ਜਾਵੇਗੀ। ਹੁਣ ਗ੍ਰਾਹਕ ਆਟੇ-ਦਾਲ ਦੀ ਤਰ੍ਹਾਂ ਔਨਲਾਈਨ ਸ਼ਰਾਬ ਵੀ ਆਰਡਰ ਕਰ ਸਕਣਗੇ।
ਇਨ੍ਹਾਂ ਪਲੇਟਫਾਰਮਾਂ ਤੋਂ ਕਰ ਸਕੋਗੇ ਸ਼ਰਾਬ ਆਰਡਰ: ਮਿਲੀ ਜਾਣਕਾਰੀ ਅਨੁਸਾਰ, ਅਗਲੇ ਕੁਝ ਮਹੀਨਿਆਂ 'ਚ ਔਨਲਾਈਨ ਫੂਡ ਡਿਲੀਵਰੀ ਪਲੇਟਫਾਰਮ Swiggy, Zomato, Blinkit ਅਤੇ Bigg Basket ਰਾਹੀ ਤੁਸੀਂ ਸ਼ਰਾਬ ਆਰਡਰ ਕਰ ਸਕੋਗੇ। ਇਹ ਸੁਵਿਧਾ ਕੁਝ ਹੀ ਰਾਜਾਂ 'ਚ ਮਿਲ ਰਹੀ ਹੈ।
ਇਨ੍ਹਾਂ ਰਾਜਾਂ 'ਚ ਮਿਲੇਗੀ ਇਹ ਸੁਵਿਧਾ: ਇਹ ਸੁਵਿਧਾ ਦਿੱਲੀ, ਹਰਿਆਣਾ, ਕਰਨਾਟਕ, ਪੰਜਾਬ, ਤਾਮਿਲਨਾਡੂ, ਕੇਰਲ ਅਤੇ ਗੋਆ ਵਰਗੇ ਰਾਜਾਂ 'ਚ ਮਿਲ ਰਹੀ ਹੈ। ਰਿਪੋਰਟ ਅਨੁਸਾਰ, ਆਉਣ ਵਾਲੇ ਕੁਝ ਮਹੀਨਿਆਂ 'ਚ ਇਹ ਸੁਵਿਧਾ ਮਿਲਣੀ ਸ਼ੁਰੂ ਹੋ ਜਾਵੇਗੀ। ਇਨ੍ਹਾਂ ਸਾਰੇ ਰਾਜਾਂ 'ਚ ਸ਼ਰਾਬ ਦੀ ਹੋਮ ਡਿਲੀਵਰੀ ਦੀ ਪਰਮਿਸ਼ਨ ਲਈ ਅਜੇ ਪਾਈਲਟ ਪ੍ਰੋਜੈਕਟ 'ਤੇ ਕੰਮ ਚੱਲ ਰਿਹਾ ਹੈ। ਫਿਲਹਾਲ, ਇਹ ਸੁਵਿਧਾ ਅਜੇ ਗ੍ਰਾਹਕਾਂ ਨੂੰ ਮਿਲਣੀ ਸ਼ੁਰੂ ਨਹੀਂ ਹੋਈ ਹੈ। ਆਉਣ ਵਾਲੇ ਸਮੇਂ 'ਚ ਸ਼ਰਾਬ ਔਨਲਾਈਨ ਆਰਡਰ ਕਰਨ ਸੁਵਿਧਾ ਕੁਝ ਰਾਜਾਂ ਦੇ ਲੋਕਾਂ ਨੂੰ ਮਿਲਣੀ ਸ਼ੁਰੂ ਹੋ ਜਾਵੇਗੀ।
- ਰੀਚਾਰਜ ਪਲੈਨ ਤੋਂ ਬਾਅਦ ਹੁਣ ਔਨਲਾਈਨ ਫੂਡ ਆਰਡਰ ਕਰਨਾ ਵੀ ਹੋਇਆ ਮਹਿੰਗਾ, ਇਨ੍ਹਾਂ ਪਲੇਟਫਾਰਮਾਂ ਨੇ ਵਧਾਈ ਚਾਰਜ਼ ਫੀਸ - Ordering Food is Expensive
- ਵਟਸਐਪ ਯੂਜ਼ਰਸ ਨੂੰ ਝਟਕਾ, ਇਨ੍ਹਾਂ ਸਮਾਰਟਫੋਨਾਂ 'ਚ ਨਹੀਂ ਚੱਲੇਗੀ ਐਪ, ਦੇਖੋ ਲਿਸਟ - WhatsApp Stop Working
- CMF Phone 1 ਸਮਾਰਟਫੋਨ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਕੱਲ੍ਹ ਲਾਈਵ ਹੋਵੇਗੀ ਦੂਜੀ ਸੇਲ - CMF Phone 1 Sale
ਸ਼ਰਾਬ ਦੀ ਹੋਮ ਡਿਲੀਵਰੀ ਸੁਵਿਧਾ ਪਹਿਲਾ ਵੀ ਕੀਤੀ ਗਈ ਸੀ ਸ਼ੁਰੂ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਸਾਲ 2020 'ਚ ਕੋਵਿਡ ਦੌਰਾਨ Swiggy ਅਤੇ Zomato ਨੇ ਦੇਸ਼ ਦੇ ਚੁਣੇ ਗੈਰ-ਮੈਟਰੋ ਖੇਤਰਾਂ 'ਚ ਔਨਲਾਈਨ ਸ਼ਰਾਬ ਦੀ ਡਿਲਵਰੀ ਸੁਵਿਧਾ ਲਾਂਚ ਕੀਤੀ ਸੀ। ਇਸ ਸਬੰਧ 'ਚ ਝਾਰਖੰਡ ਸਰਕਾਰ ਤੋਂ ਲੋੜੀਂਦੀ ਇਜਾਜ਼ਤ ਲੈਣ ਤੋਂ ਬਾਅਦ Swiggy ਨੇ ਰਾਂਚੀ 'ਚ ਆਪਣੀ ਅਲਕੋਹਲ ਡਿਲੀਵਰੀ ਸੇਵਾ ਸ਼ੁਰੂ ਕੀਤੀ ਸੀ ਅਤੇ ਇਸ ਤੋਂ ਬਾਅਦ ਜ਼ੋਮੈਟੋ ਨੇ ਵੀ ਰਾਂਚੀ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ ਸੀ ਅਤੇ ਝਾਰਖੰਡ ਦੇ ਸੱਤ ਹੋਰ ਸ਼ਹਿਰਾਂ ਵਿੱਚ ਵੀ ਵਿਸਤਾਰ ਕਰਨ ਦੀ ਯੋਜਨਾ ਬਣਾਈ ਸੀ। ਉਸ ਸਮੇਂ ਦੋਵੇਂ ਕੰਪਨੀਆਂ ਕਥਿਤ ਤੌਰ 'ਤੇ ਦੇਸ਼ ਦੇ ਵੱਡੇ ਮੈਟਰੋਪੋਲੀਟਨ ਸ਼ਹਿਰਾਂ ਵਿੱਚ ਸ਼ਰਾਬ ਦੀ ਹੋਮ ਡਿਲੀਵਰੀ ਸੇਵਾ ਦਾ ਵਿਸਤਾਰ ਕਰਨ ਲਈ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੀ ਸੀ।