ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme C61 ਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਕਾਫ਼ੀ ਸਮੇਂ ਤੋਂ ਇਸ ਫੋਨ ਨੂੰ ਟੀਜ਼ ਕਰ ਰਹੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕੀਤਾ ਸੀ। Realme C61 ਸਮਾਰਟਫੋਨ 28 ਜੂਨ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਇਸਦਾ ਮਤਲਬ ਹੈ ਕਿ ਇਹ ਫੋਨ ਲਾਂਚ ਹੋਣ 'ਚ ਸਿਰਫ਼ ਇੱਕ ਦਿਨ ਬਾਕੀ ਰਹਿ ਗਿਆ ਹੈ ਅਤੇ ਕੱਲ੍ਹ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਜਾਵੇਗਾ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਬਾਰੇ ਕਾਫ਼ੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਅਤੇ ਹੁਣ ਕੀਮਤ ਦਾ ਵੀ ਖੁਲਾਸਾ ਹੋ ਗਿਆ ਹੈ।
Put on the strongest armor and face the world unbothered💪
— realme (@realmeIndia) June 26, 2024
The #realmeC61 is ready to conquer with the ArmorShell™️ Tough Build!
Launching on 28th June.
Know more: https://t.co/8lq8YHibwK#ToughAsSteel pic.twitter.com/x8lguH9AsP
Realme C61 ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 4GB+64GB ਸਟੋਰੇਜ ਵਾਲੇ ਮਾਡਲ ਦੀ ਕੀਮਤ 7,699 ਰੁਪਏ, 4GB+128GB ਦੀ ਕੀਮਤ 8,499 ਰੁਪਏ ਅਤੇ 6GB+128GB ਦੀ ਕੀਮਤ 8,999 ਰੁਪਏ ਹੋ ਸਕਦੀ ਹੈ।
Realme C61 ਸਮਾਰਟਫੋਨ ਦੀ ਲਾਂਚ ਡੇਟ: ਹਾਲ ਹੀ ਵਿੱਚ ਇਸ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕੀਤਾ ਗਿਆ ਸੀ। ਭਾਰਤੀ ਗ੍ਰਾਹਕਾਂ ਲਈ ਇਹ ਫੋਨ 28 ਜੂਨ ਨੂੰ ਦੁਪਹਿਰ 12 ਵਜੇ ਲਾਂਚ ਕੀਤਾ ਜਾਵੇਗਾ।
- Galaxy Unpacked ਇਵੈਂਟ ਦੀ ਤਰੀਕ ਆਈ ਸਾਹਮਣੇ, ਹੋਣਗੇ ਕਈ ਪ੍ਰੋਡਕਟਸ ਲਾਂਚ - Galaxy Unpacked Event
- Moto Razr 50 Ultra ਸਮਾਰਟਫੋਨ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਕੀਮਤ ਅਤੇ ਫੀਚਰਸ ਬਾਰੇ ਜਾਣੋ - Moto Razr 50 Ultra Launch Date
- ਖੁਸ਼ਖਬਰੀ! Netflix 'ਤੇ ਫ੍ਰੀ ਦੇਖ ਸਕੋਗੇ ਮੂਵੀ ਅਤੇ ਵੈੱਬ-ਸੀਰੀਜ਼, ਕੰਪਨੀ ਇਨ੍ਹਾਂ ਯੂਜ਼ਰਸ ਲਈ ਲਾਂਚ ਕਰ ਰਹੀ ਫ੍ਰੀ ਸਬਸਕ੍ਰਿਪਸ਼ਨ ਮਾਡਲ - Netflix free subscription model
Realme C61 ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ HD+LCD ਡਿਸਪਲੇ ਮਿਲ ਸਕਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Unisoc T612 SoC ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਫੋਨ ਨੂੰ 4GB+64GB, 4GB+128GB ਅਤੇ 6GB+128GB ਸਟੋਰੇਜ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 32MP ਦਾ ਰਿਅਰ ਕੈਮਰਾ ਮਿਲ ਸਕਦਾ ਹੈ। Realme C61 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲੇਗੀ। ਫਿਲਹਾਲ, ਕੰਪਨੀ ਨੇ ਇਸ ਫੋਨ ਦੇ ਫੀਚਰਸ ਬਾਰੇ ਅਜੇ ਜ਼ਿਆਦਾ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।