ਹੈਦਰਾਬਾਦ: ਦੇਸ਼ ਦੀ ਮਸ਼ਹੂਰ ਟੈਲੀਕਾਮ ਕੰਪਨੀ ਜੀਓ ਆਪਣੇ ਯੂਜ਼ਰਸ ਨੂੰ ਦਿਵਾਲੀ ਆਫ਼ਰ ਦੇ ਤੌਰ 'ਤੇ ਫ੍ਰੀ ਇੰਟਰਨੈੱਟ ਦੀ ਸੁਵਿਧਾ ਦੇਣ ਜਾ ਰਿਹਾ ਹੈ। ਹੁਣ ਦਿਵਾਲੀ ਤੋਂ ਪਹਿਲਾ ਕੰਪਨੀ ਨੇ ਕਈ ਪਲੈਨ ਪੇਸ਼ ਕੀਤੇ ਹਨ। ਇਨ੍ਹਾਂ ਵਿੱਚ ਇੱਕ ਪਲੈਨ ਅਸੀਮਤ ਡਾਟਾ ਆਫ਼ਰ ਦਾ ਹੈ। ਅਜਿਹੇ 'ਚ ਗ੍ਰਾਹਕ ਇਸ ਡਾਟਾ ਦਾ ਲਾਭ ਲੈ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਭਲੇ ਹੀ ਜੀਓ ਨੂੰ ਰਿਚਾਰਜ ਪਲੈਨ ਦੀਆਂ ਕੀਮਤਾਂ ਵਧਾਉਣ ਤੋਂ ਬਾਅਦ ਕਾਫ਼ੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ, ਪਰ ਇਸ ਤੋਂ ਬਾਅਦ ਵੀ ਕੰਪਨੀ ਆਪਣੇ ਗ੍ਰਾਹਕਾਂ ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਕੰਪਨੀ ਸਮੇਂ-ਸਮੇਂ 'ਤੇ ਅਜਿਹੇ ਪਲੈਨ ਪੇਸ਼ ਕਰਦੀ ਰਹਿੰਦੀ ਹੈ, ਜੋ BSNL, ਏਅਰਟਲ ਅਤੇ ਵੋਡਾਫੋਨ ਆਈਡੀਆ ਵਰਗੀਆਂ ਕੰਪਨੀਆਂ ਨੂੰ ਟੱਕਰ ਦੇ ਸਕਦੇ ਹਨ। ਇਨ੍ਹਾਂ ਹੀ ਪਲੈਨਾਂ ਵਿੱਚੋ ਇੱਕ 101 ਰੁਪਏ ਵਾਲਾ ਪਲੈਨ ਹੈ।
ਜੀਓ ਦਾ 101 ਰੁਪਏ ਵਾਲਾ ਪਲੈਨ
ਜੀਓ ਦੇ 101 ਰੁਪਏ ਵਾਲੇ ਪਲੈਨ ਨਾਲ ਏਅਰਟਲ ਅਤੇ ਵੋਡਾਫੋਨ ਆਈਡੀਆ ਵਰਗੀਆਂ ਟੈਲੀਕਾਮ ਕੰਪਨੀਆਂ ਨੂੰ ਟੱਕਰ ਮਿਲ ਸਕਦੀ ਹੈ। 101 ਰੁਪਏ ਵਾਲੇ ਪਲੈਨ ਦੇ ਤਹਿਤ ਯੂਜ਼ਰਸ ਅਸੀਮਤ 5G ਡਾਟਾ ਦਾ ਫਾਇਦਾ ਲੈ ਸਕਦੇ ਹਨ। ਹਾਲਾਂਕਿ, ਇਹ ਫਾਇਦਾ ਸਿਰਫ਼ ਉਨ੍ਹਾਂ ਯੂਜ਼ਰਸ ਨੂੰ ਮਿਲੇਗਾ, ਜਿਨ੍ਹਾਂ ਦੇ ਖੇਤਰ ਵਿੱਚ ਜੀਓ 5G ਨੈੱਟਵਰਕ ਦਾ ਕੰਨੈਕਸ਼ਨ ਉਪਲਬਧ ਹੈ। ਪਲੈਨ ਦੇ ਨਾਲ 101 ਰੁਪਏ ਵਿੱਚ 6GB ਡਾਟਾ ਨੂੰ 4G ਕੰਨੈਕਸ਼ਨ ਦੇ ਨਾਲ ਦਿੱਤਾ ਜਾ ਰਿਹਾ ਹੈ।
ਇਨ੍ਹਾਂ ਰਿਚਾਰਜ ਪਲੈਨਾਂ ਦੇ ਨਾਲ ਇਸਤੇਮਾਲ ਹੋ ਸਕਦਾ ਹੈ 101 ਰੁਪਏ ਵਾਲਾ ਪਲੈਨ
ਦੱਸ ਦਈਏ ਕਿ ਤੁਸੀਂ Jio ਦੇ 101 ਰੁਪਏ ਵਾਲੇ ਪਲੈਨ ਨੂੰ ਕਿਸੇ ਵੀ ਪਲੈਨ ਨਾਲ ਇਸਤੇਮਾਲ ਨਹੀਂ ਕਰ ਸਕਦੇ ਹੋ। ਹਾਲਾਂਕਿ, ਤੁਸੀਂ ਇਸ ਪਲੈਨ ਨੂੰ 1GB ਡੇਟਾ ਜਾਂ 1.5GB ਰੋਜ਼ਾਨਾ ਡੇਟਾ ਦੇ ਨਾਲ ਇਸਤੇਮਾਲ ਕਰ ਸਕਦੇ ਹੋ। ਜੇਕਰ ਤੁਸੀਂ ਕੋਈ ਅਜਿਹਾ ਪਲੈਨ ਵਰਤ ਰਹੇ ਹੋ, ਜੋ 1.5GB ਰੋਜ਼ਾਨਾ ਡੇਟਾ ਦੇ ਨਾਲ ਆਉਂਦਾ ਹੈ ਅਤੇ ਇਸਦੀ ਵੈਧਤਾ ਲਗਭਗ 2 ਮਹੀਨੇ ਹੈ, ਤਾਂ ਤੁਸੀਂ ਇਸ ਪਲੈਨ ਦੀ ਵਰਤੋਂ ਕਰਕੇ ਅਸੀਮਤ 5G ਡੇਟਾ ਦੀ ਵਰਤੋਂ ਕਰ ਸਕਦੇ ਹੋ। ਇੰਨਾ ਹੀ ਨਹੀਂ, ਤੁਸੀਂ ਇਸ ਪਲੈਨ ਨਾਲ 6GB ਵਾਧੂ ਡਾਟਾ ਵੀ ਲੈ ਸਕਦੇ ਹੋ।
ਇਨ੍ਹਾਂ ਲੋਕਾਂ ਲਈ ਹੋ ਸਕਦਾ ਫਾਇਦੇਮੰਦ
ਜਿਹੜੇ ਯੂਜ਼ਰਸ ਲਈ 1 ਤੋਂ 1.5GB ਡਾਟਾ ਰੋਜ਼ਾਨਾ ਖਰਚ ਕਰਨਾ ਆਸਾਨ ਹੈ ਅਤੇ ਜ਼ਿਆਦਾ ਇੰਟਰਨੈੱਟ ਦੀ ਲੋੜ ਪੈਂਦੀ ਹੈ, ਉਹ ਇਸ ਪਲੈਨ ਦਾ ਫਾਇਦਾ ਲੈ ਸਕਦੇ ਹਨ ਅਤੇ 101 ਰੁਪਏ ਵਾਲਾ ਪਲੈਨ ਲੈ ਕੇ ਜ਼ਿਆਦਾ ਡਾਟਾ ਦਾ ਇਸਤੇਮਾਲ ਕਰ ਸਕਦੇ ਹਨ।
ਇਹ ਵੀ ਪੜ੍ਹੋ:-