ਹੈਦਰਾਬਾਦ: AI ਕਾਫ਼ੀ ਕੰਪਨੀਆਂ ਲਈ ਮਦਦਗਾਰ ਸਾਬਿਤ ਹੋ ਰਿਹਾ ਹੈ। ਹੁਣ ਗੂਗਲ ਵੀ ਨਵੇਂ AI ਟੂਲ ਨੂੰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਨਾਲ ਤੁਹਾਨੂੰ ਅੰਗ੍ਰੇਜ਼ੀ ਸਿੱਖਣ 'ਚ ਮਦਦ ਮਿਲੇਗੀ। ਗੂਗਲ ਆਪਣੇ ਸਰਚ ਪਲੇਟਫਾਰਮ 'ਚ AI ਆਧਾਰਿਤ ਫੀਚਰ ਸਪੀਕਿੰਗ ਪ੍ਰੈਕਟਿਸ ਲਾਂਚ ਕਰਨ ਦੀ ਤਿਆਰੀ 'ਚ ਹੈ। ਇਹ ਫੀਚਰ ਤੁਹਾਨੂੰ ਅੰਗ੍ਰੇਜ਼ੀ ਸਿੱਖਣ 'ਚ ਮਦਦ ਕਰੇਗਾ।
ਸਪੀਕਿੰਗ ਪ੍ਰੈਕਟਿਸ ਫੀਚਰ ਕੀ ਹੈ?: ਗੂਗਲ ਨੇ ਆਪਣੇ ਸਰਚ ਪਲੇਟਫਾਰਮ 'ਤੇ ਸਪੀਕਿੰਗ ਪ੍ਰੈਕਟਿਸ ਨਾਮ ਦੀ ਇੱਕ AI ਸੁਵਿਧਾ ਸ਼ੁਰੂ ਕੀਤੀ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਅੰਗ੍ਰੇਜ਼ੀ 'ਚ ਸੁਧਾਰ ਕਰ ਸਕਣਗੇ। ਫਿਲਹਾਲ, ਇਸ ਫੀਚਰ ਦੀ ਟੈਸਟਿੰਗ ਚੱਲ ਰਹੀ ਹੈ।
ਇਨ੍ਹਾਂ ਦੇਸ਼ਾਂ 'ਚ ਉਪਲਬਧ ਸਪੀਕਿੰਗ ਪ੍ਰੈਕਟਿਸ ਫੀਚਰ: ਸਪੀਕਿੰਗ ਪ੍ਰੈਕਟਿਸ ਫੀਚਰ ਵਰਤਮਾਨ ਸਮੇਂ 'ਚ ਅਰਜਨਟੀਨਾ, ਕੋਲੰਬੀਆ, ਭਾਰਤ, ਇੰਡੋਨੇਸ਼ੀਆ, ਮੈਕਸੀਕੋ ਅਤੇ ਵੈਨੇਜ਼ੁਏਲਾ ਸਮੇਤ ਕਈ ਦੇਸ਼ਾਂ ਵਿੱਚ ਉਪਲਬਧ ਹੈ।
- ਭਾਰਤ 'ਚ ਜਲਦ ਲਾਂਚ ਹੋਵੇਗਾ Infinix GT 20 Pro, ਫੀਚਰਸ ਹੋਏ ਲੀਕ - Infinix GT 20 Pro Launch Date
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favourites-chats Tab' ਫੀਚਰ, ਪਸੰਦੀਦਾ ਕੰਟੈਕਟਸ ਅਤੇ ਗਰੁੱਪ ਸਰਚ ਕਰਨਾ ਹੋਵੇਗਾ ਆਸਾਨ - WhatsApp Favourites chats Tab
- Samsung Galaxy F55 5G ਸਮਾਰਟਫੋਨ ਜਲਦ ਹੋਵੇਗਾ ਭਾਰਤ 'ਚ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Samsung Galaxy F55 5G Launch Date
ਸਪੀਕਿੰਗ ਪ੍ਰੈਕਟਿਸ ਫੀਚਰ ਦੀ ਵਰਤੋ: ਸਪੀਕਿੰਗ ਪ੍ਰੈਕਟਿਸ ਫੀਚਰ ਦੀ ਵਰਤੋ ਕਰਨ ਲਈ ਤੁਹਾਨੂੰ ਸਰਚ ਲੈਬ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਹੋਵੇਗਾ। ਜਦੋ ਤੁਸੀਂ ਇਸ 'ਚ ਸ਼ਾਮਲ ਹੋ ਗਏ, ਤਾਂ ਗੂਗਲ ਸਰਚ 'ਚ ਏਕੀਕ੍ਰਿਤ ਹੋ ਜਾਂਦਾ ਹੈ, ਜਿਸ ਨਾਲ ਯੂਜ਼ਰਸ ਨੂੰ ਵਧੇਰੇ ਇੰਟਰਐਕਟਿਵ ਅਨੁਭਵ ਮਿਲਦਾ ਹੈ। ਜੇਕਰ ਭਾਰਤੀ ਯੂਜ਼ਰਸ ਇਸ ਫੀਚਰ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ, ਤਾਂ ਤੁਹਾਨੂੰ ਗੂਗਲ ਸਰਚ ਲੈਬ ਲਈ ਸਾਈਨ ਅੱਪ ਕਰਨਾ ਹੋਵੇਗਾ। ਇਸ ਤੋਂ ਬਾਅਦ ਸਪੀਕਿੰਗ ਪ੍ਰੈਕਟਿਸ ਫੀਚਰ ਨੂੰ ਐਕਟਿਵ ਕਰ ਸਕਦੇ ਹੋ। ਫਿਰ ਯੂਜ਼ਰਸ ਐਕਟਿਵ ਸਰਚ ਲੈਬ ਪ੍ਰਯੋਗਾਂ ਦੇ ਵਿਚਕਾਰ ਲਿਸਟਡ ਸੁਵਿਧਾ ਦੇਖ ਸਕਦੇ ਹਨ। ਇਹ ਫੀਚਰ ਯੂਜ਼ਰਸ ਨੂੰ ਇੱਕ ਸੈਂਪਲ ਇੰਟਰੈਕਸ਼ਨ ਦੀ ਜਾਂਚ ਕਰਨ ਦੀ ਵੀ ਆਗਿਆ ਦਿੰਦਾ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ।
ਗੂਗਲ ਦਾ ਏਆਈ ਸਿਸਟਮ ਯੂਜ਼ਰਸ ਦੇ ਭਾਸ਼ਣ ਨੂੰ ਸੁਣਦਾ ਹੈ, ਇਸਦੀ ਵਿਆਖਿਆ ਕਰਦਾ ਹੈ ਅਤੇ ਫਿਰ ਜਵਾਬ ਦਿੰਦਾ ਹੈ। ਇਹ ਇੰਟਰਐਕਟਿਵ ਐਕਸਚੇਂਜ ਯੂਜ਼ਰਸ ਨੂੰ ਅੰਗ੍ਰੇਜ਼ੀ ਦਾ ਅਭਿਆਸ ਕਰਨ ਦੀ ਇਜਾਜ਼ਤ ਦਿੰਦਾ ਹੈ, ਜੋ ਨਵੇਂ ਸ਼ਬਦਾਂ ਦੀ ਵਰਤੋਂ ਕਰਨ ਅਤੇ ਅੰਗ੍ਰੇਜ਼ੀ ਨੂੰ ਬਿਹਤਰ ਬਣਾਉਣ ਲਈ ਇੱਕ ਦਿਲਚਸਪ ਤਰੀਕਾ ਹੈ।