ETV Bharat / technology

Infinix Zero 40 5G ਸਮਾਰਟਫੋਨ ਭਾਰਤ ਵਿੱਚ ਹੋਇਆ ਲਾਂਚ, ਪਹਿਲੀ ਸੇਲ ਇਸ ਦਿਨ ਹੋਵੇਗੀ ਸ਼ੁਰੂ, ਕੀਮਤ ਜਾਣਨ ਲਈ ਕਰੋ ਇੱਕ ਕਲਿੱਕ - Infinix Zero 40 5G Launched

author img

By ETV Bharat Tech Team

Published : Sep 18, 2024, 7:16 PM IST

Infinix Zero 40 5G Launched: Apple iPhones ਦੇ ਨਵੇਂ ਅਪਡੇਟ iOS 18 ਦੇ ਜਾਰੀ ਹੋਣ ਦੇ ਨਾਲ ਹੀ Infinix ਨੇ ਭਾਰਤੀ ਬਾਜ਼ਾਰ ਵਿੱਚ ਆਪਣਾ ਨਵਾਂ Infinix Zero 40 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਸ ਫੋਨ ਦੀ ਪਹਿਲੀ ਸੇਲ 21 ਸਤੰਬਰ ਤੋਂ ਫਲਿੱਪਕਾਰਟ 'ਤੇ ਸ਼ੁਰੂ ਹੋਵੇਗੀ।

Infinix Zero 40 5G Launched
Infinix Zero 40 5G Launched (Twitter)

ਹੈਦਰਾਬਾਦ: Infinix ਨੇ ਭਾਰਤ ਵਿੱਚ ਆਪਣਾ ਨਵਾਂ Infinix Zero 40 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਕੰਪਨੀ ਨੇ 'MADE FOR ACTION' ਟੈਗਲਾਈਨ ਨਾਲ ਲਾਂਚ ਕੀਤੇ ਇਸ Infinix ਫੋਨ 'ਚ ਕਈ ਐਡਵਾਂਸ ਫੀਚਰਸ ਸ਼ਾਮਲ ਕੀਤੇ ਹਨ। ਖਾਸ ਤੌਰ 'ਤੇ GoPro ਦੇ ਨਾਲ ਮਿਲ ਕੇ ਕੰਪਨੀ ਨੇ ਇਸ ਫੋਨ 'ਚ ਕੈਮਰੇ ਨਾਲ ਆਸਾਨੀ ਨਾਲ ਕਨੈਕਟ ਕਰਨ ਅਤੇ ਸ਼ੂਟਿੰਗ ਕਰਨ ਦਾ ਫੀਚਰ ਪੇਸ਼ ਕੀਤਾ ਹੈ।

Infinix Zero 40 5G ਦੀ ਸੇਲ: ਇਸ ਤੋਂ ਇਲਾਵਾ, ਕੰਪਨੀ ਨੇ Infinix Zero 40 5G ਸਮਾਰਟਫੋਨ 'ਚ IR ਰਿਮੋਟ, JBL ਸਪੀਕਰ, ਫੋਲੈਕਸ ਅਸਿਸਟੈਂਟ, Infinix AI ਵਰਗੇ ਕਈ ਫੀਚਰਸ ਨੂੰ ਜੋੜਿਆ ਹੈ। ਗ੍ਰਾਹਕ 21 ਸਤੰਬਰ ਤੋਂ ਫਲਿੱਪਕਾਰਟ 'ਤੇ ਨਵੇਂ ਇਨਫਿਨਿਕਸ ਮੋਬਾਈਲ ਨੂੰ ਆਰਡਰ ਕਰ ਸਕਦੇ ਹਨ। ਬੈਂਕ ਆਫਰ ਸਮੇਤ ਬੇਸ ਮਾਡਲ ਦੀ ਕੀਮਤ 24,999 ਰੁਪਏ ਹੈ।

Infinix Zero 40 5G ਦੇ ਕੈਮਰਾ ਬਾਰੇ: ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਸੈਂਸਰ ਦੇ ਨਾਲ 108-ਮੈਗਾਪਿਕਸਲ, 50-ਮੈਗਾਪਿਕਸਲ ਅਲਟਰਾ-ਵਾਈਡ ਸੈਂਸਰ, ਇੱਕ ਬੋਕੇਹ ਕੈਮਰਾ ਦਿੱਤਾ ਗਿਆ ਹੈ। 50-ਮੈਗਾਪਿਕਸਲ ਸੈਮਸੰਗ ISOCELL JN1 ਸੈਂਸਰ ਦੇ ਨਾਲ ਡਿਸਪਲੇ ਨੌਚ, ਡਿਊਲ-LED ਫਲੈਸ਼, 4K 60 fps ਵੀਡੀਓ ਰਿਕਾਰਡਿੰਗ ਦੇ ਨਾਲ ਸੈਲਫੀ ਕੈਮਰਾ ਮਿਲਦਾ ਹੈ।

ਕੈਪਚਰ ਕੀਤੀਆਂ ਫੋਟੋਆਂ ਤੋਂ ਅਣਚਾਹੇ ਹਿੱਸਿਆਂ ਨੂੰ ਹਟਾਉਣ ਲਈ AI ਇਰੇਜ਼ਰ, ਵੀਡੀਓ ਕੰਪਾਇਲ ਕਰਨ ਲਈ AI ਵਿਸ਼ੇਸ਼ਤਾਵਾਂ, AI ਨਾਲ ਆਪਣੀ ਗੈਲਰੀ ਵਿੱਚ ਫ਼ੋਟੋਆਂ ਬਾਰੇ ਹੋਰ ਜਾਣੋ, AI Cutout ਨਾਲ ਫੋਟੋਆਂ ਤੋਂ ਸਟਿੱਕਰ ਬਣਾਓ ਵਰਗੇ ਫੀਚਰਸ ਵੀ ਦਿੱਤੇ ਗਏ ਹਨ। ਇਨਫਿਨਿਕਸ ਸਮਾਰਟਫੋਨਜ਼ ਨੇ ਐਪਲ ਸਿਰੀ ਅਤੇ ਗੂਗਲ ਅਸਿਸਟੈਂਟ ਦੀ ਤਰ੍ਹਾਂ ਫੋਲਕਸ ਅਸਿਸਟੈਂਟ ਨੂੰ ਵੀ ਪੇਸ਼ ਕੀਤਾ ਹੈ। ਇਸ ਦੇ ਜ਼ਰੀਏ ਤੁਸੀਂ ਹਾਈ ਸਪੀਡ 'ਤੇ ਕਾਲ ਕਰ ਸਕਦੇ ਹੋ। ਇਸਦੇ ਨਾਲ ਹੀ, ਇਹ ਐਪ ਮੈਸੇਜ, ਨੋਟਸ, ਬ੍ਰਾਊਜ਼ਰ ਆਦਿ ਐਪਸ ਦੇ ਅਨੁਕੂਲ ਹੈ।

Infinix Zero 40 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.74 ਇੰਚ ਦੀ ਕਰਵਡ 3D AMOLED ਡਿਸਪਲੇ ਦਿੱਤੀ ਗਈ ਹੈ, ਜਿਸਦੀ ਰਿਫਰੈਸ਼ ਦਰ 144 Hz ਅਤੇ ਪੀਕ ਬ੍ਰਾਈਟਨੈੱਸ 1,300 ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ ਵਿੱਚ MediaTek Dimensity 8200 Ultimate 3.1 Ghz 4 nm ਚਿੱਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 12GB LPDDR4X ਰੈਮ ਅਤੇ 256GB ਜਾਂ 512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। Infinix Zero 40 5G ਸਮਾਰਟਫੋਨ 'ਚ 5,000 mAh ਦੀ ਬੈਟਰੀ ਮਿਲਦੀ ਹੈ, ਜੋ ਕਿ 45W ਚਾਰਜਿੰਗ, 20W ਵਾਇਰਲੈੱਸ ਚਾਰਜਿੰਗ ਅਤੇ 10W ਰਿਵਰਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ਸਮਾਰਟਫੋਨ ਨੂੰ ਧੂੜ ਅਤੇ ਪਾਣੀ ਦੀਆਂ ਬੂੰਦਾਂ ਤੋਂ ਸੁਰੱਖਿਅਤ ਰੱਖਣ ਲਈ IP54 ਰੇਟਿੰਗ ਦਿੱਤੀ ਗਈ ਹੈ। NFC, ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ, Wi-Fi 6E, ਬਲੂਟੁੱਥ 5.2 ਵਰਗੇ ਕਨੈਕਟੀਵਿਟੀ ਸਪੋਰਟ ਵੀ ਉਪਲਬਧ ਹਨ। ਇਸ ਸਮਾਰਟਫੋਨ ਦਾ ਭਾਰ 195 ਗ੍ਰਾਮ ਹੋ ਸਕਦਾ ਹੈ।

Infinix Zero 40 5G ਦੀ ਕੀਮਤ: WGSN ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ Infinix Zero 40 5G ਸਮਾਰਟਫੋਨ ਵਾਇਲੇਟ ਗਾਰਡਨ, ਮੂਵਿੰਗ ਟਾਈਟੇਨੀਅਮ ਅਤੇ ਰੌਕ ਬਲੈਕ ਕਲਰ ਆਪਸ਼ਨਾਂ 'ਚ ਉਪਲਬਧ ਹੈ। ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 12GB+256GB ਮਾਡਲ ਦੀ ਬੇਸ ਕੀਮਤ 27,999 ਰੁਪਏ ਹੈ ਅਤੇ 12GB+512GB ਮਾਡਲ ਦੀ ਕੀਮਤ 30,999 ਰੁਪਏ ਹੈ।

Infinix Zero 40 5G 'ਤੇ ਆਫ਼ਰਸ: Infinix Zero 40 5G ਫੋਨ 21 ਸਤੰਬਰ ਨੂੰ ਸ਼ਾਮ 7 ਵਜੇ ਤੋਂ ਫਲਿੱਪਕਾਰਟ 'ਤੇ ਆਰਡਰ ਲਈ ਉਪਲਬਧ ਹੋਵੇਗਾ। ਇਸ ਸਮਾਰਟਫੋਨ ਲਈ ਸ਼ੁਰੂਆਤੀ ਬੈਂਕਿੰਗ ਆਫਰ ਦਾ ਵੀ ਐਲਾਨ ਕੀਤਾ ਗਿਆ ਹੈ। ਤੁਸੀਂ ਕੁਝ ਬੈਂਕ ਕਾਰਡਾਂ ਦੀ ਵਰਤੋਂ ਕਰਕੇ 3,000 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ। ਗ੍ਰਾਹਕ ਬੇਸ ਮਾਡਲ Infinix Zero 40 5G ਮੋਬਾਈਲ ਨੂੰ 24,999 ਰੁਪਏ ਦੀ ਕੀਮਤ 'ਤੇ ਅਤੇ 512GB ਸਟੋਰੇਜ ਮਾਡਲ ਨੂੰ 27,999 ਰੁਪਏ ਦੀ ਕੀਮਤ 'ਤੇ ਖਰੀਦ ਸਕਦੇ ਹਨ।

ਇਹ ਵੀ ਪੜ੍ਹੋ:-

ETV Bharat Logo

Copyright © 2024 Ushodaya Enterprises Pvt. Ltd., All Rights Reserved.