ਹੈਦਰਾਬਾਦ: Oppo ਆਪਣੇ ਭਾਰਤੀ ਗ੍ਰਾਹਕਾਂ ਲਈ ਜਲਦ ਹੀ Oppo F27 Pro ਸੀਰੀਜ਼ ਨੂੰ ਲਾਂਚ ਕਰੇਗੀ। ਹੁਣ ਇਸ ਸੀਰੀਜ਼ ਦੀ ਲਾਂਚ ਡੇਟ ਵੀ ਸਾਹਮਣੇ ਆ ਗਈ ਹੈ। ਟਿਪਸਟਰ ਮੁਕੁਲ ਸ਼ਰਮਾ ਨੇ ਇਸ ਸੀਰੀਜ਼ ਦੀ ਲਾਂਚ ਡੇਟ ਦਾ ਖੁਲਾਸਾ ਕਰਦੇ ਹੋਏ ਕਿਹਾ ਹੈ ਕਿ Oppo ਦੀ ਨਵੀਂ ਸੀਰੀਜ਼ ਦੇ ਫੋਨ 13 ਜੂਨ ਨੂੰ ਐਂਟਰੀ ਕਰ ਸਕਦੇ ਹਨ। ਫਿਲਹਾਲ, ਕੰਪਨੀ ਨੇ ਇਸ ਸੀਰੀਜ਼ ਦੀ ਲਾਂਚ ਡੇਟ ਅਤੇ ਕੀਮਤ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ। ਇਸ ਸੀਰੀਜ਼ 'ਚ Oppo F27, Oppo F27 Pro ਅਤੇ Oppo F27 Pro+ ਸਮਾਰਟਫੋਨ ਸ਼ਾਮਲ ਹੋਣਗੇ। ਇਸ ਸਮਾਰਟਫੋਨ 'ਚ ਕਈ ਸ਼ਾਨਦਾਰ ਫੀਚਰਸ ਮਿਲਣ ਦੀ ਉਮੀਦ ਹੈ।
- OnePlus 12 ਦੇ ਨਵੇਂ ਕਲਰ ਆਪਸ਼ਨ ਦੀ ਲਾਂਚ ਡੇਟ ਆਈ ਸਾਹਮਣੇ, ਇਸ ਕਲਰ 'ਚ ਪੇਸ਼ ਹੋਣ ਜਾ ਰਿਹੈ ਸਮਾਰਟਫੋਨ - OnePlus 12 New Color Launch Date
- Realme GT 6 ਜਲਦ ਹੀ ਗਲੋਬਲੀ ਹੋ ਸਕਦੈ ਲਾਂਚ, ਜਾਣੋ ਕਿਹੜੇ ਬਾਜ਼ਾਰਾਂ 'ਚ ਹੋਵੇਗੀ ਇਸ ਸਮਾਰਟਫੋਨ ਦੀ ਐਂਟਰੀ - Realme GT 6
- WWDC 2024 ਇਵੈਂਟ ਜੂਨ ਦੀ ਇਸ ਤਰੀਕ ਨੂੰ ਹੋਵੇਗਾ, ਹੋਣਗੇ ਕਈ ਵੱਡੇ ਐਲਾਨ - WWDC 2024 Event
Oppo F27 Pro ਸੀਰੀਜ਼ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ 6.7 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਜਾ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸਦਾ ਪੀਕ ਬ੍ਰਾਈਟਨੈੱਸ 1110nits ਦਾ ਹੋ ਸਕਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਸੀਰੀਜ਼ 'ਚ Dimensity 7050 ਚਿਪਸੈੱਟ ਮਿਲ ਸਕਦੀ ਹੈ। ਇਸ ਸੀਰੀਜ਼ ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਮਿਲ ਸਕਦੇ ਹਨ, ਜਿਸ 'ਚ 64MP ਦਾ ਮੇਨ ਕੈਮਰਾ, 8MP ਦਾ ਅਲਟ੍ਰਾਵਾਈਡ ਐਂਗਲ ਅਤੇ 2MP ਦਾ ਮੈਕਰੋ ਸੈਂਸਰ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਲਈ ਸੀਰੀਜ਼ 'ਚ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। Oppo F27 Pro ਸੀਰੀਜ਼ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 67ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।